ਪਾਕਿਸਤਾਨ ਦੇ ਪੰਜਾਬ ਸੂਬੇ ਦੇ ਜੇਹਲਮ ਸ਼ਹਿਰ ‘ਚ ਐਤਵਾਰ ਨੂੰ ਸਿਲੰਡਰ ਬਲਾਸਟ ਹੋਇਆ। ਇਸ ਧਮਾਕੇ ‘ਚ 6 ਲੋਕਾਂ ਦੀ ਮੌਤ ਹੋ ਗਈ, ਜਦਕਿ 10 ਜ਼ਖਮੀ ਹੋਏ ਹਨ। 4 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਧਮਾਕੇ ਕਾਰਨ ਤਿੰਨ ਮੰਜ਼ਿਲਾ ਮਕਾਨ ਢਹਿ ਗਿਆ। ਮਲਬੇ ਹੇਠ 4 ਤੋਂ 5 ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ। ਜ਼ਖਮੀਆਂ ਨੂੰ ਜ਼ਿਲਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਜੇਹਲਮ ਦੇ ਡਿਪਟੀ ਕਮਿਸ਼ਨਰ ਸਮੀਉੱਲ੍ਹਾ ਫਾਰੂਕ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਸਵੇਰੇ 9.45 ਵਜੇ ਵਾਪਰੀ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਸੂਬੇ ਦੇ ਜੇਹਲਮ ‘ਚ ਗ੍ਰੈਂਡ ਟਰੰਕ (ਜੀ.ਟੀ.) ਰੋਡ ‘ਤੇ ਸਥਿਤ ਤਿੰਨ ਮੰਜ਼ਿਲਾ ਹੋਟਲ ਦੀ ਇਮਾਰਤ ਰਸੋਈ ‘ਚ ਸਿਲੰਡਰ ਫਟਣ ਨਾਲ ਢਹਿ ਗਈ। ਜੇਹਲਮ ਪੁਲਿਸ ਨੇ ਦੱਸਿਆ ਕਿ ਮਲਬੇ ਨੂੰ ਹਟਾਉਣ ਲਈ ਭਾਰੀ ਮਸ਼ੀਨਰੀ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਿਲੰਡਰ ਬਲਾਸਟ ਕਿਵੇਂ ਹੋਇਆ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਭਾਰੀ ਮੀਂਹ ਦਾ ਅਲਰਟ, ਮੁੱਖ ਸਕੱਤਰ ਨੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਦੀ ਬੁਲਾਈ ਮੀਟਿੰਗ
ਵਧੀਕ ਡਿਪਟੀ ਕਮਿਸ਼ਨਰ (ਮਾਲ) ਹਸਨ ਤਾਰਿਕ ਨੇ ਦੱਸਿਆ ਕਿ ਸਾਰੇ ਸੀਨੀਅਰ ਡਾਕਟਰ ਅਤੇ ਸਟਾਫ ਜੇਹਲਮ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਵਿੱਚ ਮੌਜੂਦ ਸਨ ਜਿੱਥੇ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਸੀ। ਇਸ ਦੇ ਨਾਲ ਹੀ ਗੰਭੀਰ ਰੂਪ ਨਾਲ ਜ਼ਖਮੀ ਮਰੀਜ਼ ਨੂੰ ਰਾਵਲਪਿੰਡੀ ਦੇ ਹੋਲੀ ਫੈਮਿਲੀ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਇਮਾਰਤ ਡਿੱਗਣ ਨਾਲ ਹੋਏ ਜਾਨੀ ਨੁਕਸਾਨ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: