ਫਰਾਂਸ ਦੇ ਦੱਖਣੀ-ਪੂਰਬ ‘ਚ ਸਥਿਤ ਐਲਪਸ ਕਸਬੇ ਵਿਚ ਲੇਕ ਐਨੇਸੀ ਨੇੜੇ ਇਕ ਪਾਰਕ ਵਿਚ ਖੇਡ ਰਹੇ ਬੱਚਿਆਂ ‘ਤੇ ਇਕ ਹਮਲਾਵਰ ਨੇ ਚਾਕੂ ਨਾਲ ਜਾਨਲੇਵਾ ਹਮਲਾ ਕੀਤਾ।ਇਸ ਵਿੱਚ ਕਈ ਬੱਚਿਆਂ ਦੇ ਬੁਰੀ ਤਰ੍ਹਾਂ ਜ਼ਖਮੀ ਹੋਣ ਦੀ ਖਬਰ ਹੈ। ਫਰਾਂਸ ਦੇ ਗ੍ਰਹਿ ਮੰਤਰੀ ਨੇ ਪਾਰਕ ‘ਚ ਬੱਚਿਆਂ ‘ਤੇ ਹਮਲੇ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਬੱਚਿਆਂ ‘ਤੇ ਚਾਕੂਆਂ ਨਾਲ ਹਮਲਾ ਕੀਤਾ ਗਿਆ ਸੀ।
ਫਰਾਂਸ ਦੇ ਮੀਡੀਆ ਨੇ ਕਿਹਾ ਹੈ ਕਿ ਸਾਰੇ ਬੱਚਿਆਂ ਦੀ ਉਮਰ 3 ਤੋਂ 4 ਸਾਲ ਹੈ ਅਤੇ ਸਾਰੇ ਬੱਚੇ ਨਰਸਰੀ ਵਿਚ ਪੜ੍ਹਦੇ ਹਨ। ਫਰਾਂਸ ਦੇ ਗ੍ਰਹਿ ਮੰਤਰੀ ਗੇਰਾਲਡ ਡਰਮਨਿਨ ਨੇ ਪੁਸ਼ਟੀ ਕੀਤੀ ਹੈ ਕਿ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੌਰਾਨ ਸਥਾਨਕ ਸੰਸਦ ਮੈਂਬਰ ਐਂਟੋਨੀ ਆਰਮਾਂਡ ਨੇ ਕਿਹਾ ਕਿ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਰਿਪੋਰਟਾਂ ਮੁਤਾਬਕ ਫਰਾਂਸ ਦੀ ਪ੍ਰਧਾਨ ਮੰਤਰੀ ਐਲੀਜ਼ਾਬੇਥ ਬੋਰਨ ਘਟਨਾ ਵਾਲੀ ਥਾਂ ‘ਤੇ ਪਹੁੰਚੀ ਹੈ। ਰਿਪੋਰਟ ਮੁਤਾਬਕ ਜਿਸ ਹਮਲਾਵਰ ਫਰਾਂਸ ਆਉਣ ਵਾਲਾ ਸੀਰੀਆ ਦਾ ਸ਼ਰਨਾਰਥੀ ਹੈ, ਜਿਸ ਦੇ ਨਾਂ ਦਾ ਪੁਲਿਸ ਨੇ ਖੁਲਾਸਾ ਨਹੀਂ ਕੀਤਾ ਹੈ। ਫਰਾਂਸ ਦੇ ਗ੍ਰਹਿ ਮੰਤਰੀ ਗੇਰਾਲਡ ਡਰਮਨਿਨ ਨੇ ਟਵੀਟ ਕਰਕੇ ਦੋਸ਼ੀ ਨੂੰ ਤੁਰੰਤ ਗ੍ਰਿਫਤਾਰ ਕਰਨ ਲਈ ਸੁਰੱਖਿਆ ਬਲਾਂ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ : ਅਫਗਾਨਿਸਤਾਨ ‘ਚ ਖਾਈ ‘ਚ ਡਿੱਗੀ ਬੱਸ, 9 ਬੱਚਿਆਂ ਸਣੇ 25 ਲੋਕਾਂ ਦੀ ਮੌ.ਤ
ਇਸ ਦੇ ਨਾਲ ਹੀ ਫਰਾਂਸ ਦੇ ਸੈਨਿਕਾਂ ਅਤੇ ਪੁਲਿਸ ਅਧਿਕਾਰੀਆਂ ਨੇ ਇਲਾਕੇ ਨੂੰ ਘੇਰ ਲਿਆ ਹੈ। ਚਸ਼ਮਦੀਦ ਨੇ ਕਿਹਾ, “ਇਹ ਐਨੇਸੀ ਦਾ ਸਭ ਤੋਂ ਮਸ਼ਹੂਰ ਪਾਰਕ ਹੈ। ਇਹ ਉਹ ਥਾਂ ਹੈ ਜਿੱਥੇ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਹੁੰਦੀਆਂ ਹਨ ਅਤੇ ਜਿੱਥੇ ਐਨੇਸੀ ਦੇ ਸਾਰੇ ਨੌਜਵਾਨ ਵਸਨੀਕ ਇਕੱਠੇ ਹੁੰਦੇ ਹਨ। ਇਹ ਬਹੁਤ ਸ਼ਾਂਤ ਜਗ੍ਹਾ ਹੈ ਅਤੇ ਮੈਂ ਕਦੇ ਵੀ ਕਿਸੇ ਹਮਲੇ ਬਾਰੇ ਨਹੀਂ ਸੁਣਿਆ।” ਇਹ ਘਟਨਾ ਹੈਰਾਨੀਜਨਕ ਹੈ।”
ਵੀਡੀਓ ਲਈ ਕਲਿੱਕ ਕਰੋ -: