ਨਿਊਜ਼ੀਲੈਂਡ ‘ਚ ਚੱਕਰਵਾਤ ਗੈਬਰੀਅਲ ਤੋਂ ਬਾਅਦ ਮੰਗਲਵਾਰ ਨੂੰ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ। ਨਿਊਜ਼ੀਲੈਂਡ ਦੇ ਇਤਿਹਾਸ ਵਿੱਚ ਇਹ ਸਿਰਫ਼ ਤੀਜੀ ਵਾਰ ਹੈ ਜਦੋਂ ਤੂਫ਼ਾਨ ਕਾਰਨ ਐਮਰਜੈਂਸੀ ਲਾਗੂ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਕਰੀਬ 509 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ। ਉੱਤਰੀ ਖੇਤਰ ਦੇ ਕਰੀਬ 46 ਹਜ਼ਾਰ ਘਰਾਂ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ।
ਦੇਸ਼ ਦੇ ਉੱਤਰੀ ਖੇਤਰਾਂ ਵਿੱਚ 250 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਸਨ। ਆਕਲੈਂਡ ਸ਼ਹਿਰ ਵਿੱਚ ਇਸ ਸਮੇਂ ਹਵਾ ਦੀ ਰਫ਼ਤਾਰ 110 ਕਿਲੋਮੀਟਰ ਪ੍ਰਤੀ ਘੰਟਾ ਸੀ। ਤੂਫਾਨ ਕਾਰਨ ਭਾਰੀ ਮੀਂਹ ਪੈ ਰਿਹਾ ਹੈ। ਆਕਲੈਂਡ ਵਿੱਚ ਪਿਛਲੇ 24 ਘੰਟਿਆਂ ਵਿੱਚ 4 ਇੰਚ ਮੀਂਹ ਪਿਆ ਹੈ। ਇੱਥੇ ਸਮੁੰਦਰ ਦਾ ਪੱਧਰ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਨਿਊਜ਼ੀਲੈਂਡ ਦੇ ਮੌਸਮ ਵਿਭਾਗ ਮੁਤਾਬਕ ਤੂਫਾਨ ਗੈਬਰੀਅਲ ਨੇ ਹੁਣੇ ਹੀ ਲੈਂਡਫਾਲ ਕੀਤਾ ਹੈ। ਇਸ ਦੌਰਾਨ ਬਿਜਲੀ ਦੀਆਂ ਲਾਈਨਾਂ, ਸੜਕਾਂ ਅਤੇ ਦਰੱਖਤ ਟੁੱਟ ਗਏ ਹਨ। ਇਸ ਤੂਫਾਨ ਕਰਨ ਕਾਫੀ ਤਬਾਹੀ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਜੇਲ੍ਹ ‘ਚੋਂ ਮੁੜ ਬਰਾਮਦ ਹੋਏ ਮੋਬਾਈਲ ਫੋਨ, ਪਾਕਿਸਤਾਨੀ ਕੈਦੀ ਸਣੇ 3 ਖ਼ਿਲਾਫ਼ ਮਾਮਲਾ ਦਰਜ
ਦੱਸ ਦੇਈਏ ਨਿਊਜ਼ੀਲੈਂਡ ਵਿੱਚ 15 ਦਿਨ ਪਹਿਲਾਂ ਯਾਨੀ 30 ਜਨਵਰੀ 2023 ਨੂੰ ਭਾਰੀ ਮੀਂਹ ਪਿਆ ਸੀ। ਇਸ ਤੋਂ ਬਾਅਦ ਹੜ੍ਹ ਆ ਗਿਆ।ਆਕਲੈਂਡ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨੇ ਤੂਫ਼ਾਨ ਨੂੰ ਖ਼ਤਰਨਾਕ ਦੱਸਿਆ ਹੈ। ਉਨ੍ਹਾਂ ਨੇ ਮਦਦ ਲਈ 60 ਕਰੋੜ 37 ਲੱਖ 83 ਹਜ਼ਾਰ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਤੱਟ ਰੇਖਾ ਦੇ ਨੇੜੇ ਦੇ ਇਲਾਕਿਆਂ ‘ਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਅਪੀਲ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: