ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਪਾਪੂਆ ਨਿਊ ਗਿਨੀ ਵਿੱਚ ਆਯੋਜਿਤ ਫੋਰਮ ਫਾਰ ਇੰਡੀਆ ਪੈਸੀਫਿਕ ਆਈਲੈਂਡ ਕੋ-ਆਪਰੇਸ਼ਨ ਯਾਨੀ FIPIC ਦੀ ਮੀਟਿੰਗ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਰਿਪਬਲਿਕ ਆਫ਼ ਪਲਾਊ ਅਤੇ ਫਿਜੀ ਨੇ ਮੋਦੀ ਨੂੰ ਆਪਣੇ ਦੇਸ਼ ਦਾ ਸਰਵਉੱਚ ਪੁਰਸਕਾਰ ਦਿੱਤਾ ਹੈ। ਪਲਾਊ ਨੇ ਪ੍ਰਧਾਨ ਮੰਤਰੀ ਨੂੰ ਇਬਾਕਲ ਅਵਾਰਡ ਦਿੱਤਾ ਹੈ ਅਤੇ ਫਿਜੀ ਨੇ ‘ਕੰਪੇਨੀਅਨ ਆਫ਼ ਦਾ ਆਰਡਰ ਆਫ਼ ਦਾ ਫਿਜੀ’ ਦਾ ਸਨਮਾਨ ਕੀਤਾ ਹੈ।
ਇਸ ਤੋਂ ਪਹਿਲਾਂ FIPIC ਦੀ ਮੀਟਿੰਗ ਵਿੱਚ ਪਾਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਜੇਮਸ ਮਰਾਪੇ ਨੇ ਕਿਹਾ, ‘ਭਾਰਤ ਗਲੋਬਲ ਦੱਖਣ ਭਾਵ ਵਿਕਾਸਸ਼ੀਲ ਅਤੇ ਗਰੀਬ ਦੇਸ਼ਾਂ ਦਾ ਆਗੂ ਹੈ। ਅਸੀਂ ਸਾਰੇ ਵਿਕਸਤ ਦੇਸ਼ਾਂ ਦੇ ਪਾਵਰ ਪਲੇ ਦੇ ਸ਼ਿਕਾਰ ਹਾਂ। ਦੱਸ ਦੇਈਏ ਕਿ ਕੱਲ੍ਹ ਜੇਮਸ ਮਰਾਪੇ ਨੇ ਪੀਐਮ ਮੋਦੀ ਦੇ ਪੈਰ ਛੂਹ ਕੇ ਉਨ੍ਹਾਂ ਦਾ ਸਵਾਗਤ ਕੀਤਾ ਸੀ। ਮਰਾਪੇ ਤੋਂ ਬਾਅਦ PM ਮੋਦੀ ਨੇ ਵੀ ਵਿਕਸਿਤ ਦੇਸ਼ਾਂ ਦਾ ਨਾਂ ਲਏ ਬਿਨਾਂ ਉਨ੍ਹਾਂ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ, ‘ਕੋਰੋਨਾ ਦਾ ਸਭ ਤੋਂ ਜ਼ਿਆਦਾ ਅਸਰ ਗਲੋਬਲ ਸਾਊਥ ਭਾਵ ਦੁਨੀਆ ਦੇ ਵਿਕਾਸਸ਼ੀਲ ਅਤੇ ਗਰੀਬ ਦੇਸ਼ਾਂ ‘ਤੇ ਪਿਆ ਹੈ।
ਇਹ ਵੀ ਪੜ੍ਹੋ : ਬਲੀਆ ‘ਚ ਵੱਡਾ ਹਾਦਸਾ: ਗੰਗਾ ਨਦੀ ‘ਚ ਪਲਟੀ ਕਿਸ਼ਤੀ, 4 ਦੀ ਮੌ.ਤ, 20 ਤੋਂ ਵੱਧ ਲਾਪਤਾ
PM ਮੋਦੀ ਨੇ ਪਾਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਜੇਮਸ ਮਰਾਪੇ ਨਾਲ ਦੁਵੱਲੀ ਗੱਲਬਾਤ ਕੀਤੀ। ਮੋਦੀ ਨੇ ਕਿਹਾ ਸੀ ਕਿ ਸਿਹਤ, ਹੁਨਰ ਵਿਕਾਸ, ਨਿਵੇਸ਼ ਅਤੇ ਆਈਟੀ ਖੇਤਰ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ ਵਧਾਇਆ ਜਾਵੇਗਾ। ਦੋਹਾਂ ਨੇਤਾਵਾਂ ਨੇ ਤਾਮਿਲ ਭਾਸ਼ਾ ‘ਚ ਲਿਖੀ ਕਿਤਾਬ ‘ਤਿਰੁਕੁਰਾਲ’ ਦਾ ਟੋਕ ਪਿਸਿਨ ਭਾਸ਼ਾ ‘ਚ ਅਨੁਵਾਦ ਕੀਤੇ ਗਏ ਸੰਸਕਰਣ ਨੂੰ ਲਾਂਚ ਕੀਤਾ। ਟੋਕ ਪਿਸਿਨ ਪਾਪੂਆ ਨਿਊ ਗਿਨੀ ਦੀ ਭਾਸ਼ਾ ਹੈ। PM ਮੋਦੀ ਨੇ ਪਾਪੂਆ ਨਿਊ ਗਿਨੀ ਦੇ ਗਵਰਨਰ ਜਨਰਲ ਬੌਬ ਡੇਡ ਨਾਲ ਵੀ ਮੁਲਾਕਾਤ ਕੀਤੀ।
ਵੀਡੀਓ ਲਈ ਕਲਿੱਕ ਕਰੋ -: