ਦੱਖਣੀ ਕੋਰੀਆ ਦੇ ਗਵਾਚਿਓਨ ਸ਼ਹਿਰ ਵਿੱਚ ਇੱਕ ਭਿਆਨਕ ਸੜਕ ਹਾਦਸੇ ਦੀ ਖ਼ਬਰ ਆ ਰਹੀ ਹੈ। ਇੱਥੇ ਐਕਸਪ੍ਰੈਸ ਵੇਅ ਸੁਰੰਗ ਤੋਂ ਲੰਘ ਰਹੀ ਇੱਕ ਬੱਸ ਅਚਾਨਕ ਇੱਕ ਟਰੱਕ ਨਾਲ ਟਕਰਾ ਗਈ। ਇਸ ਤੋਂ ਤੁਰੰਤ ਬਾਅਦ ਇਕ ਧਮਾਕਾ ਹੋਇਆ, ਜਿਸ ਨਾਲ ਸੁਰੰਗ ਵਿਚ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਇਸ ਹਾਦਸੇ ‘ਚ 6 ਲੋਕਾਂ ਦੀ ਮੌਤ ਹੋ ਗਈ ਹੈ ਅਤੇ 37 ਲੋਕ ਗੰਭੀਰ ਜ਼ਖਮੀ ਹੋ ਗਏ ਹਨ।
ਦੱਸਿਆ ਜਾ ਰਿਹਾ ਹੈ 219 ਫਾਇਰਫਾਈਟਰਜ਼ ਵੱਲੋਂ ਇਸ ਭਿਆਨਕ ਅੱਗ ‘ਤੇ ਕਾਬੂ ਪਾਇਆ ਗਿਆ। ਇਸਦੇ ਨਾਲ ਹੀ ਘਟਨਾ ਸਥਾਨ ‘ਤੇ ਕੁਝ ਹੈਲੀਕਾਪਟਰ ਵੀ ਭੇਜੇ ਗਏ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 94 ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਕਾਫੀ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਜਾ ਸਕਿਆ। ਫਾਇਰ ਅਧਿਕਾਰੀ ਨੇ ਦੱਸਿਆ ਕਿ ਅੱਗ ‘ਤੇ ਕਾਬੂ ਪਾਉਣ ਲਈ ਕਾਫੀ ਮਿਹਨਤ ਕਰਨੀ ਪਈ। ਉਨ੍ਹਾਂ ਕਿਹਾ – ਅਸੀਂ ਸੁਰੰਗ ਵਿੱਚ ਲੋਕਾਂ ਨੂੰ ਲੱਭ ਰਹੇ ਹਾਂ। ਕਈ ਲੋਕ ਅੰਦਰ ਫਸੇ ਹੋ ਸਕਦੇ ਹਨ।
ਇਹ ਵੀ ਪੜ੍ਹੋ : ICC ਟੀ-20 ਕ੍ਰਿਕਟਰ ਆਫ ਦਿ ਈਅਰ ਐਵਾਰਡ ਲਈ ਸੂਰਿਆਕੁਮਾਰ ਯਾਦਵ ਸਣੇ 4 ਖਿਡਾਰੀ ਨਾਮਜ਼ਦ
ਜਾਣਕਾਰੀ ਅਨੁਸਾਰ ਜਿਸ ਸੁਰੰਗ ਨੂੰ ਅੱਗ ਲੱਗੀ ਹੈ, ਉਹ ਗਯੋਂਗਿਨ ਸ਼ਹਿਰ ਦਾ ਦੂਜਾ ਸਭ ਤੋਂ ਵੱਡਾ ਐਕਸਪ੍ਰੈਸ ਵੇਅ ਹੈ। ਇਹ ਇੰਚੀਓਨ ਨੂੰ ਸੇਂਗਨਮ ਸ਼ਹਿਰ ਨਾਲ ਜੋੜਦਾ ਹੈ। ਟੱਕਰ ਤੋਂ ਬਾਅਦ ਧਮਾਕਾ ਹੋਇਆ, ਜਿਸ ਕਾਰਨ ਅੱਗ ਪੂਰੀ ਸੁਰੰਗ ‘ਚ ਫੈਲ ਗਈ। ਬੱਸ ਵਿੱਚ ਕਿੰਨੀਆਂ ਸਵਾਰੀਆਂ ਸਨ ਅਤੇ ਟਰੱਕ ਵਿੱਚ ਕਿਹੜਾ ਸਾਮਾਨ ਸੀ ਇਸ ਸਬੰਧੀ ਜਾਣਕਾਰੀ ਨਹੀਂ ਮਿਲੀ ਹੈ। ਫਿਲਹਾਲ 20 ਲੋਕਾਂ ਨੂੰ ਬਚਾਇਆ ਗਿਆ ਹੈ। ਉਨ੍ਹਾਂ ਨੂੰ ਸਾਹ ਲੈਣ ‘ਚ ਤਕਲੀਫ ਹੋ ਰਹੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।
ਵੀਡੀਓ ਲਈ ਕਲਿੱਕ ਕਰੋ -: