US ਪਾਰਲੀਮੈਂਟ ਵਿੱਚ 14 ਜੂਨ ਨੂੰ ਪਹਿਲੀ ਵਾਰ ਹਿੰਦੂ-ਅਮਰੀਕੀ ਸੰਮੇਲਨ ਆਯੋਜਿਤ ਕੀਤਾ ਜਾ ਰਿਹਾ ਹੈ। ਅਮਰੀਕੀ ਸਦਨ ਦੇ ਸਪੀਕਰ ਕੇਵਿਨ ਮੈਕਕਾਰਥੀ ਕਾਨਫਰੰਸ ਨੂੰ ਸੰਬੋਧਨ ਕਰਨਗੇ। ਆਯੋਜਕਾਂ ਨੇ ਕਿਹਾ ਕਿ ਇਸ ਦਾ ਆਯੋਜਨ ਹਾਲ ਹੀ ਵਿੱਚ ਗਠਿਤ ਅਮਰੀਕਨ ਹਿੰਦੂ ਸਿਆਸੀ ਐਕਸ਼ਨ ਕਮੇਟੀ ਵੱਲੋਂ 20 ਹੋਰ ਪ੍ਰਵਾਸੀ ਸੰਸਥਾਵਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਅਮਰੀਕੀ ਕੈਪੀਟਲ ਵਿਖੇ ਹਿੰਦੂ-ਅਮਰੀਕਨ ਸੰਮੇਲਨ ਕਰਵਾਉਣ ਦਾ ਮਕਸਦ ਹਿੰਦੂ ਭਾਈਚਾਰੇ ਦੀਆਂ ਚਿੰਤਾਵਾਂ ਨੂੰ ਉਭਾਰਨਾ ਹੈ।

ਕਾਰਡੀਓਲੋਜਿਸਟ ਡਾ: ਰੋਮੇਸ਼ ਜਾਪਰਾ ਨੇ ਕਿਹਾ ਕਿ ਅਮਰੀਕੀ ਹਿੰਦੂ ਦੇਸ਼ ਭਰ ਵਿੱਚ ਚੰਗਾ ਕੰਮ ਕਰ ਰਹੇ ਹਨ, ਪਰ ਉਹ ਸਿਆਸੀ ਤੌਰ ‘ਤੇ ਬਹੁਤ ਪਿੱਛੇ ਹਨ। ਉਨ੍ਹਾਂ ਕਿਹਾ ਕਿ ਮੈਕਕਾਰਥੀ ਦੇ ਨਾਲ-ਨਾਲ ਡੈਮੋਕਰੇਟਿਕ ਅਤੇ ਰਿਪਬਲਿਕਨ ਪਾਰਟੀਆਂ ਦੇ ਕਈ ਹੋਰ ਸੰਸਦ ਮੈਂਬਰਾਂ ਦੇ ਸੰਮੇਲਨ ਨੂੰ ਸੰਬੋਧਨ ਕਰਨ ਦੀ ਉਮੀਦ ਹੈ। ਇਸ ਸੰਮੇਲਨ ਲਈ ਫਲੋਰੀਡਾ, ਨਿਊਯਾਰਕ, ਬੋਸਟਨ, ਟੈਕਸਾਸ, ਸ਼ਿਕਾਗੋ ਅਤੇ ਕੈਲੀਫੋਰਨੀਆ ਸਮੇਤ ਦੇਸ਼ ਭਰ ਤੋਂ ਲਗਭਗ 130 ਭਾਰਤੀ ਅਮਰੀਕੀ ਨੇਤਾ ਯੂਐਸ ਕੈਪੀਟਲ ਵਿਖੇ ਇਕੱਠੇ ਹੋਣਗੇ।

ਡਾ: ਜਾਪਰਾ ਨੇ ਕਿਹਾ ਕਿ ਭਾਈਚਾਰਾ ਪ੍ਰਤੀਨਿਧ ਸਦਨ ਵਿਚ ਅਮਰੀਕੀ ਹਿੰਦੂਆਂ ਦੇ ਹਿੱਤਾਂ ਦੀ ਰਾਖੀ ਲਈ ਕੰਮ ਕਰਨ ਵਾਲੇ ਕਾਨੂੰਨਸਾਜ਼ਾਂ ਦਾ ਪਹਿਲਾ ਹਿੰਦੂ ਕਾਕਸ ਬਣਾਉਣ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ, “ਸਾਡੀ ਸੰਸਥਾ ਉਨ੍ਹਾਂ ਨੇਤਾਵਾਂ ਲਈ ਸਹਾਇਤਾ ਅਤੇ ਫੰਡ ਇਕੱਠਾ ਕਰੇਗੀ ਜੋ ਹਿੰਦੂ ਸਿਧਾਂਤਾਂ ਅਤੇ ਕਦਰਾਂ-ਕੀਮਤਾਂ ਨਾਲ ਸਹਿਮਤ ਹਨ ਅਤੇ ਭਾਈਚਾਰੇ ਦੀ ਮਦਦ ਕਰਨ ਅਤੇ ਹਿੰਦੂ ਫੋਬੀਆ, ਹਿੰਦੂ ਨਫ਼ਰਤ ਅਤੇ ਇਮੀਗ੍ਰੇਸ਼ਨ ਚਿੰਤਾਵਾਂ ਬਾਰੇ ਗੱਲ ਕਰਨ ਲਈ ਤਿਆਰ ਹਨ,”।
ਇਹ ਵੀ ਪੜ੍ਹੋ : ਹਿਸਾਰ ‘ਚ ਟ੍ਰਿਪਲ ਮਰਡਰ : ਪਤੀ ਨੇ ਪਤਨੀ ਤੇ ਉਸ ਦੇ 2 ਭਰਾਵਾਂ ਦਾ ਕੀਤਾ ਕ.ਤਲ
ਹਿੰਦੂ ਅਮਰੀਕਨ ਸੰਮੇਲਨ ਦਾ ਹਿੱਸਾ ਬਣਨ ਵਾਲੀਆਂ ਸੰਸਥਾਵਾਂ ਵਿੱਚ ਅਮਰੀਕਨ ਹਿੰਦੂ ਕੋਏਲਿਸ਼ਨ, ਅਮਰੀਕਨ ਹਿੰਦੂ ਫੈਡਰੇਸ਼ਨ, ਅਮਰੀਕਨ ਫਾਰ ਇਕੁਅਲਟੀ ਪੀਏਸੀ, ਏਕਲ ਵਿਦਿਆਲਿਆ, ਫੈਡਰੇਸ਼ਨ ਆਫ ਇੰਡੀਅਨ ਅਮਰੀਕਨ, ਫਾਊਂਡੇਸ਼ਨ ਫਾਰ ਇੰਡੀਆ ਐਂਡ ਇੰਡੀਅਨ ਡਾਇਸਪੋਰਾ ਸਟੱਡੀਜ਼, ਹਿੰਦੂ ਐਕਸ਼ਨ, ਹਿੰਦੂ ਐਕਸ਼ਨ ਪੀਏਸੀ ਆਫ ਫਲੋਰੀਡਾ, ਹਿੰਦੂ ਪੀ.ਏ.ਸੀ.ਆਰ., ਹਿੰਦੂ ਸਵੈਮ ਸੇਵਕ ਸੰਘ, ਅਮਰੀਕਾ ਦੀ ਹਿੰਦੂ ਯੂਨੀਵਰਸਿਟੀ, ਕਸ਼ਮੀਰ ਹਿੰਦੂ ਫਾਊਂਡੇਸ਼ਨ, ਪੈਟਰੋਅਟ ਅਮਰੀਕਾ, ਸੇਵਾ ਇੰਟਰਨੈਸ਼ਨਲ, ਯੂਐਸ ਇੰਡੀਆ ਰਿਲੇਸ਼ਨਜ਼ ਕੌਂਸਲ ਅਤੇ ਵਰਲਡ ਹਿੰਦੂ ਕੌਂਸਲ ਆਫ਼ ਅਮਰੀਕਾ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”























