ਇਟਲੀ ਦੇ ਸਾਬਕਾ ਪ੍ਰਧਾਨ ਮੰਤਰੀ ਸਿਲਵੀਓ ਬਰਲੁਸਕੋਨੀ ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਨੂੰ 9 ਸਾਲਾਂ ਤੋਂ ਬਲੱਡ ਕੈਂਸਰ ਸੀ। ਬਰਲੁਸਕੋਨੀ ਪਿਛਲੇ ਕੁਝ ਸਮੇਂ ਤੋਂ ਲਿਊਕੀਮੀਆ ਤੋਂ ਪੀੜਤ ਸਨ। ਹਾਲ ਹੀ ‘ਚ ਉਨ੍ਹਾਂ ਨੂੰ ਫੇਫੜਿਆਂ ‘ਚ ਇਨਫੈਕਸ਼ਨ ਹੋ ਗਈ ਸੀ। 10 ਜੂਨ ਨੂੰ ਹੀ ਮਿਲਾਨ ਦੇ ਇੱਕ ਹਸਪਤਾਲ ਵਿੱਚ ਉਨ੍ਹਾਂ ਨੂੰ ਦਾਖਲ ਕਰਵਾਇਆ ਗਿਆ ਸੀ ਅਤੇ ਅੱਜ ਉਹ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਸਿਲਵੀਓ ਬਰਲੁਸਕੋਨੀ ਦੇ ਮੌਤ ਦੀ ਪੁਸ਼ਟੀ ਉਨ੍ਹਾਂ ਦੇ ਨੇੜਲੇ ਸੂਤਰਾਂ ਨੇ ਕੀਤੀ ਹੈ।
ਜਾਣਕਾਰੀ ਅਨੁਸਾਰ ਬਰਲੁਸਕੋਨੀ ਨੂੰ ਸਾਹ ਲੈਣ ਵਿੱਚ ਤਕਲੀਫ਼ ਕਾਰਨ ਅਪ੍ਰੈਲ ਵਿੱਚ ਵੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਹਸਪਤਾਲ ਨੇ ਉਦੋਂ ਕਿਹਾ ਸੀ ਕਿ ਸਿਆਸਤਦਾਨ ਦਾ ਕੈਂਸਰ ਫੈਲਣ ਵਾਲਾ ਨਹੀਂ ਹੈ ਅਤੇ ਉਹ ਕੁਝ ਸਮੇਂ ਵਿੱਚ ਠੀਕ ਹੋ ਜਾਵੇਗਾ। ਫੋਰਜ਼ਾ ਇਟਾਲੀਆ ਪਾਰਟੀ ਦੇ ਨੇਤਾ ਬਲੂਸਕੋਨੀ ਅਗਲੇ ਕੁਝ ਦਿਨਾਂ ਵਿੱਚ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨਾਲ ਇੱਕ ਪ੍ਰਮੁੱਖ ਪਾਰਟੀ ਮੀਟਿੰਗ ਕਰਨ ਵਾਲੇ ਸਨ। ਸਿਲਵੀਓ ਦੀ ਫੋਰਜ਼ਾ ਪਾਰਟੀ ਵੀ ਇਟਲੀ ਦੀ ਮੌਜੂਦਾ ਸਰਕਾਰ ਵਿੱਚ ਸਹਿਯੋਗੀ ਹੈ।
ਇਹ ਵੀ ਪੜ੍ਹੋ : AGFT ਨੂੰ ਮਿਲੀ ਵੱਡੀ ਸਫਲਤਾ: ਡੇਰਾ ਪ੍ਰੇਮੀ ਕ.ਤਲ ਕੇਸ ‘ਚ ਫਰਾਰ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ
ਬਰਲੁਸਕੋਨੀ ਨੇ 2017 ਵਿੱਚ ਦਾਅਵਾ ਕੀਤਾ ਸੀ ਕਿ ਉਹ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਬਣਨਗੇ। ਹਾਲਾਂਕਿ ਉਸ ਸਮੇਂ ਉਸ ‘ਤੇ ਕਈ ਸੈਕਸ ਸਕੈਂਡਲਾਂ ‘ਚ ਸ਼ਾਮਲ ਹੋਣ ਦੇ ਦੋਸ਼ ਲੱਗੇ ਸਨ ਅਤੇ ਕੁਝ ਗਵਾਹ ਵੀ ਸਾਹਮਣੇ ਆਏ ਸਨ। ਬਰਲੁਸਕੋਨੀ ਚਾਰ ਵਾਰ ਇਟਲੀ ਦੇ ਪ੍ਰਧਾਨ ਮੰਤਰੀ ਰਹੇ। ਉਹ 1994 ਵਿੱਚ ਪਹਿਲੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸਨ। ਉਹ ਸਰਕਾਰ ਵਿੱਚ ਸਰਗਰਮ ਨਹੀਂ ਸਨ ਪਰ ਉਨ੍ਹਾਂ ਦਾ ਕੱਦ ਵੱਡਾ ਸੀ।
ਵੀਡੀਓ ਲਈ ਕਲਿੱਕ ਕਰੋ -: