ਯੂਕਰੇਨ ਵਿੱਚ ਲਾਈਵ ਰਿਪੋਰਟਿੰਗ ਕਰਨ ਵਾਲਾ ਇੱਕ ਫ੍ਰੈਂਚ ਰਿਪੋਰਟਰ ਰੂਸੀ ਮਿਜ਼ਾਈਲ ਹਮਲੇ ‘ਤੋਂ ਵਾਲ-ਵਾਲ ਬਚਿਆ। ਰਿਪੋਰਟਰ ਪਾਲ ਗੈਸਨੀਅਰ TMC ਦੇ ਪ੍ਰੋਗਰਾਮ ਕੋਟਿਡੀਅਨ ਲਈ ਲਾਈਵ ਰਿਪੋਰਟਿੰਗ ਕਰ ਰਹੇ ਸਨ। ਇਸ ਦੌਰਾਨ ਇੱਕ ਰੂਸੀ ਮਿਜ਼ਾਈਲ ਉਨ੍ਹਾਂ ਦੇ ਕੁਝ ਮੀਟਰ ਪਿੱਛੇ ਜਾ ਡਿੱਗੀ। ਮਿਜ਼ਾਈਲ ਡਿੱਗਦੇ ਹੀ ਜ਼ੋਰਦਾਰ ਆਵਾਜ਼ ਨਾਲ ਧਮਾਕਾ ਹੋਇਆ। ਗ਼ਨੀਮਤ ਇਹ ਰਹੀ ਕਿ ਉਸ ਦੀ ਜਾਨ ਨੂੰ ਕੋਈ ਨੁਕਸਾਨ ਨਹੀਂ ਹੋਇਆ। ਇਸ ਹਮਲੇ ਦਾ ਵੀਡੀਓ ਟਵਿਟਰ ‘ਤੇ ਵਾਇਰਲ ਹੋ ਰਿਹਾ ਹੈ।
ਮੀਡੀਆ ਅਨੁਸਾਰ, ਰਿਪੋਰਟਰ ਡੋਨੇਟਸਕ ਸੂਬੇ ਦੇ ਡਰੂਜ਼ਕੀਵਕਾ ਸ਼ਹਿਰ ਵਿੱਚ ਰਿਪੋਰਟਿੰਗ ਕਰ ਰਿਹਾ ਸੀ। ਇਸ ਦੌਰਾਨ ਇਕ ਮਿਜ਼ਾਈਲ ਉਨ੍ਹਾਂ ਦੇ ਕਰੀਬ 200 ਮੀਟਰ ਪਿੱਛੇ ਇਕ ਹੋਟਲ ਅਤੇ ਆਈਸ ਹਾਕੀ ਮੈਦਾਨ ‘ਤੇ ਡਿੱਗੀ। ਅਚਾਨਕ ਹੋਏ ਇਸ ਮਿਜ਼ਾਈਲ ਹਮਲੇ ‘ਤੋਂ ਰਿਪੋਰਟਰ ਬਹੁਤ ਜਿਆਦਾ ਡਰ ਗਿਆ ਅਤੇ ਆਪਣੀ ਜਾਨ ਬਚਾਉਣ ਲਈ ਤੇਜ਼ੀ ਨਾਲ ਦੌੜਿਆ।
ਇਹ ਵੀ ਪੜ੍ਹੋ : ਬਿਹਾਰ ‘ਚ 15 ਕੁੱਤਿਆਂ ਨੂੰ ਮਾਰੀ ਗੋਲੀ, ਕੁੱਤੇ ਦੇ ਵੱਡਣ ਨਾਲ ਔਰਤ ਦੀ ਮੌਤ ਮਗਰੋਂ ਲਿਆ ਐਕਸ਼ਨ
ਇਸ ਘਟਨਾ ਸਬੰਧੀ ਯੂਕਰੇਨ ਵਿੱਚ ਰਿਪੋਰਟਿੰਗ ਕਰ ਰਹੀ ਅਨਾਸਤਾਸੀਆ ਮਗਾਜੋਵਾ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਰਿਪੋਰਟਰ ਅਤੇ ਕੈਮਰਾਮੈਨ ਸੁਰੱਖਿਅਤ ਹਨ। ਅਧਿਕਾਰੀਆਂ ਮੁਤਾਬਕ ਹਮਲੇ ‘ਚ ਕਿਸੇ ਪੱਤਰਕਾਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।
ਵੀਡੀਓ ਲਈ ਕਲਿੱਕ ਕਰੋ -: