ਆਸਟ੍ਰੇਲੀਆ ਦੇ ਇਕ ਹਿੰਦੂ ਮੰਦਰ ਨੂੰ ਧਮਕੀ ਭਰੇ ਫੋਨ ਆਏ, ਜਿਸ ‘ਚ ਮੰਦਿਰ ਪ੍ਰਬੰਧਕਾਂ ਨੂੰ ਕਿਹਾ ਗਿਆ ਹੈ ਕਿ ਜੇਕਰ 18 ਫਰਵਰੀ ਨੂੰ ਮਹਾਸ਼ਿਵਰਾਤਰੀ ਸ਼ਾਂਤੀਪੂਰਵਕ ਮਨਾਉਣਾ ਚਾਹੁੰਦੇ ਹਨ, ਤਾਂ ਖਾਲਿਸਤਾਨ ਦੇ ਸਮਰਥਨ ਵਿੱਚ ਨਾਅਰੇ ਲਗਾਓ। ਦੱਸਿਆ ਜਾ ਰਿਹਾ ਹੈ ਇਹ ਬ੍ਰਿਸਬੇਨ ਦੇ ਗਾਇਤਰੀ ਮੰਦਰ ਨੂੰ ਸ਼ੁੱਕਰਵਾਰ 17 ਫਰਵਰੀ ਨੂੰ ਇਹ ਧਮਕੀ ਭਰਿਆ ਕਾਲ ਮਿਲਿਆ ਹੈ।
ਸੂਚਨਾ ਅਨੁਸਾਰ ਗਾਇਤਰੀ ਮੰਦਰ ਦੇ ਪ੍ਰਧਾਨ ਜੈ ਰਾਮ ਅਤੇ ਉਪ ਪ੍ਰਧਾਨ ਧਰਮੇਸ਼ ਪ੍ਰਸਾਦ ਨੂੰ ਸ਼ੁੱਕਰਵਾਰ ਨੂੰ ਵੱਖ-ਵੱਖ ਫੋਨ ਆਏ। ਫੋਨ ਕਰਨ ਵਾਲੇ ਨੇ ਆਪਣੀ ਪਛਾਣ ‘ਗੁਰੂਵਦੇਸ਼ ਸਿੰਘ’ ਵਜੋਂ ਕੀਤੀ ਅਤੇ ਹਿੰਦੂ ਭਾਈਚਾਰੇ ਨੂੰ ‘ਖਾਲਿਸਤਾਨ ਰਾਏਸ਼ੁਮਾਰੀ’ ਦਾ ਸਮਰਥਨ ਕਰਨ ਲਈ ਕਿਹਾ। ਧਮਕੀ ਦੇਣ ਵਾਲੇ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਣ ਲਈ ਕਿਹਾ। ਇਸ ਦੇ ਨਾਲ ਹੀ ਫੋਨ ਕਰਨ ਵਾਲੇ ਨੇ ਕਿਹਾ ਜੇਕਰ ਤੁਸੀਂ ਮਹਾਸ਼ਿਵਰਾਤਰੀ ਮਨਾਉਣ ਦੀ ਯੋਜਨਾ ਬਣਾ ਰਹੇ ਹੋ, ਤਾਂ ਪੁਜਾਰੀ ਨੂੰ ਖਾਲਿਸਤਾਨ ਦਾ ਸਮਰਥਨ ਕਰਨ ਲਈ ਕਹੋ ਅਤੇ ਸਮਾਗਮ ਦੌਰਾਨ ਪੰਜ ਵਾਰ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਗਾਓ।
ਇਹ ਵੀ ਪੜ੍ਹੋ : ਪਾਕਿਸਤਾਨ ਦੇ ਕਰਾਚੀ ‘ਚ ਪੁਲਿਸ ਹੈੱਡਕੁਆਰਟਰ ‘ਤੇ ਹਮਲਾ, ਇੱਕ ਰੇਂਜਰ ਸਣੇ 4 ਲੋਕਾਂ ਦੀ ਮੌ.ਤ
ਮੀਡਿਆ ਰਿਪੋਰਟ ਮੁਤਾਬਕ ਮੈਲਬੌਰਨ ਦੇ ਇਕ ਕਾਲੀ ਮੰਦਿਰ ਵਿੱਚ ਵੀ ਖ਼ਾਲਿਸਤਾਨੀਆਂ ਵੱਲੋਂ ਮੰਦਰ ਦੇ ਪੁਜਾਰੀ ਨੂੰ ਧਮਕੀਆਂ ਦੇਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਮੰਦਰ ਦੇ ਪੁਜਾਰੀ ਨੂੰ ਕਿਹਾ ਗਿਆ ਹੈ ਕਿ ਉਹ ਮੰਦਰ ‘ਚ ਭਜਨ ਅਤੇ ਪੂਜਾ ਬੰਦ ਕਰ ਦੇਣ ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਰਹਿਣ। ਪੁਜਾਰੀ ਅਨੁਸਾਰ ਪੰਜਾਬੀ ਵਿੱਚ ਗੱਲ ਕਰਨ ਵਾਲੇ ਇੱਕ ਵਿਅਕਤੀ ਨੇ ਉਸ ਨੂੰ 4 ਮਾਰਚ ਨੂੰ ਹੋਣ ਵਾਲਾ ਪ੍ਰੋਗਰਾਮ ਰੱਦ ਕਰਨ ਦੀ ਧਮਕੀ ਦਿੱਤੀ।
ਵੀਡੀਓ ਲਈ ਕਲਿੱਕ ਕਰੋ -: