ਅਫਰੀਕੀ ਦੇਸ਼ ਯੂਗਾਂਡਾ ‘ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਦਰਿਆਈ ਹਿੱਪੋ ਨੇ 2 ਸਾਲ ਦੇ ਬੱਚੇ ਨੂੰ ਨਿਗਲ ਲਿਆ। ਇਨ੍ਹਾਂ ਹੀ ਨਹੀਂ ਹਿੱਪੋ ਨੇ ਬੱਚੇ ਨੂੰ 5 ਮਿੰਟ ਤੱਕ ਆਪਣੇ ਮੂੰਹ ਵਿੱਚ ਰੱਖਣ ਤੋਂ ਬਾਅਦ, ਬੱਚੇ ਨੂੰ ਵਾਪਸ ਬਾਹਰ ਕੱਢ ਦਿੱਤਾ। ਦੱਸਣਯੋਗ ਗੱਲ ਇਹ ਹੈ ਕਿ 5 ਮਿੰਟ ਤੱਕ ਬੱਚੇ ਨੂੰ ਮੂੰਹ ਵਿਚ ਰੱਖਣ ‘ਤੋਂ ਬਾਦ ਜਦੋ ਹਿੱਪੋ ਨੇ ਬੱਚੇ ਨੂੰ ਬਾਹਰ ਕੱਢਿਆ ‘ਤਾਂ ਬੱਚਾ ਜਿੰਦਾ ਸੀ।
ਜਾਣਕਾਰੀ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਬੱਚਾ ਝੀਲ ਦੇ ਕੰਢੇ ਖੇਡ ਰਿਹਾ ਸੀ। ਅਚਾਨਕ ਪਾਣੀ ਵਿੱਚੋਂ ਇੱਕ ਦਰਿਆਈ ਹਿੱਪੋ ਨਿਕਲਿਆ ਅਤੇ ਬੱਚੇ ਨੂੰ ਖਾ ਗਿਆ। ਹਿੱਪੋ ਨੇ ਮੂੰਹ ਵਿਚ ਖਤਰਨਾਕ ਤਰੀਕੇ ਨਾਲ ਬੱਚੇ ਨੂੰ ਧੱਕਾ ਮਾਰਿਆ, ਜਿਸ ਨਾਲ ਬੱਚੇ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ। ਇਸ ਘਟਨਾ ਸਮੇਂ ਕ੍ਰਿਸਪਾਸ ਬਗੋਂਜਾ ਨਾਂ ਦਾ ਵਿਅਕਤੀ ਉਥੇ ਮੌਜੂਦ ਸੀ। ਇਹ ਸਬ ਦੇਖ ਕੇ ਵਿਅਕਤੀ ਪਹਿਲਾਂ ਤਾਂ ਘਬਰਾ ਗਿਆ, ਪਰ ਬਾਅਦ ਵਿੱਚ ਉਹ ਬੱਚੇ ਨੂੰ ਬਚਾਉਣ ਲਈ ਅੱਗੇ ਵਧਿਆ। ਉਸ ਨੇ ਹਿੱਪੋ ‘ਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ। ਜਿਸ ‘ਤੋਂ ਬਾਅਦ ਹਿੱਪੋ ਨੇ ਬੱਚੇ ਨੂੰ ਵਾਪਸ ਬਾਹਰ ਕੱਢ ਦਿੱਤਾ।
ਇਹ ਵੀ ਪੜ੍ਹੋ:ਹੜ੍ਹਾਂ ਦੀ ਤਬਾਹੀ ਨਾਲ ਜੂਝ ਰਹੇ ਪਾਕਿਸਤਾਨ ਨੇ UN ਤੋਂ ਮੰਗੀ ਮਦਦ, ਅਗਲੇ ਸਾਲ ਤੱਕ 4 ਲੱਖ ਕਰੋੜ ਦੀ ਹੈ ਲੋੜ
ਯੂਗਾਂਡਾ ਪੁਲਿਸ ਫੋਰਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇੱਸ ‘ਤੋਂ ਪਹਿਲਾ ਜਿਹੀ ਕੋਈ ਘਟਨਾ ਦੇਖਣ ਨੂੰ ਨਹੀਂ ਮਿਲੀ ਹੈ। ਅਧਿਕਾਰੀ ਨੇ ਕਿਹਾ- ਇਹ ਪਹਿਲੀ ਵਾਰ ਹੈ ਕਿ ਐਡਵਰਡ ਝੀਲ ਦੇ ਕੰਢੇ ਕਿਸੇ ਦਰਿਆਈ ਹਿੱਪੋ ਨੇ ਬੱਚੇ ਨੂੰ ਨਿਗਲ ਲਿਆ ਹੈ। ਕ੍ਰਿਸਪਾਸ ਬਗੋਂਜਾ ਦੀ ਬਹਾਦਰੀ ਸਦਕਾ ਹੀ ਬੱਚੇ ਦੀ ਜਾਨ ਬਚਾਈ ਜਾ ਸਕੀ।
ਵੀਡੀਓ ਲਈ ਕਲਿੱਕ ਕਰੋ -: