ਕੋਰੋਨਾ ਤੋਂ ਬਾਅਦ ਕੋਰੀਆ ‘ਚ ਇਕ ਨਵੀਂ ਜਾਨਲੇਵਾ ਬੀਮਾਰੀ ਨੇ ਦਸਤਕ ਦਿੱਤੀ ਹੈ। ਦੱਖਣੀ ਕੋਰੀਆ ਨੇ ਨੇਗਲੇਰੀਆ ਫੋਲੇਰੀ ਦੀ ਲਾਗ ਦਾ ਆਪਣਾ ਪਹਿਲਾ ਕੇਸ ਦਰਜ ਕੀਤਾ ਹੈ। ਨੇਗਲੇਰੀਆ ਫੋਲੇਰੀ ਦੀ ਲਾਗ ਨੂੰ ਬੋਲਚਾਲ ਵਿੱਚ “ਦਿਮਾਗ ਖਾਣ ਵਾਲੇ ਅਮੀਬਾ” ਵਜੋਂ ਵੀ ਜਾਣਿਆ ਜਾਂਦਾ ਹੈ। ਮੀਡੀਆ ਰਿਪੋਰਟ ਅਨੁਸਾਰ, ਥਾਈਲੈਂਡ ਤੋਂ ਪਰਤਣ ਵਾਲੇ ਇੱਕ 50 ਸਾਲਾ ਕੋਰੀਅਨ ਨਾਗਰਿਕ ਦੀ ਇਸ ਘਾਤਕ ਲਾਗ ਦੇ ਲੱਛਣ ਤੋਂ 10 ਦਿਨਾਂ ਬਾਅਦ ਮੌਤ ਹੋ ਗਈ।
ਕੋਰੀਆ ਰੋਗ ਨਿਯੰਤਰਣ ਅਤੇ ਰੋਕਥਾਮ ਏਜੰਸੀ (KDCA) ਦੇ ਅਨੁਸਾਰ, ਵਿਅਕਤੀ ਨੇ 10 ਦਸੰਬਰ ਨੂੰ ਦੱਖਣੀ ਕੋਰੀਆ ਵਿੱਚ ਦਾਖਲ ਹੋਣ ਤੋਂ ਪਹਿਲਾਂ ਥਾਈਲੈਂਡ ਵਿੱਚ ਚਾਰ ਮਹੀਨੇ ਬਿਤਾਏ ਸਨ। ਜਾਣਕਾਰੀ ਅਨੁਸਾਰ ਇਕ ਦਿਨ ਬਾਅਦ ਵਿਅਕਤੀ ਨੂੰ ਸਿਰ ਦਰਦ, ਉਲਟੀਆਂ, ਗਰਦਨ ਵਿਚ ਅਕੜਾਅ ਸ਼ੁਰੂ ਹੋ ਗਏ। ਇਸ ਤੋਂ ਬਾਅਦ ਉਸ ਨੂੰ ਐਮਰਜੈਂਸੀ ‘ਚ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ ਵਿਸ਼ਵ ਪੱਧਰੀ ਬਣਾਉਣ ਦਾ ਕੰਮ ਸ਼ੁਰੂ, ਹੋਣਗੇ ਕਈ ਬਦਲਾਅ
ਜਾਣਕਾਰੀ ਅਨੁਸਾਰ ਅਮੀਬਾ ਨੱਕ ਰਾਹੀਂ ਸਰੀਰ ਵਿੱਚ ਦਾਖਲ ਹੋ ਸਕਦਾ ਹੈ ਅਤੇ ਇੱਕ ਵਿਅਕਤੀ ਦੇ ਦਿਮਾਗ ਤੱਕ ਪਹੁੰਚ ਸਕਦਾ ਹੈ, ਜਿੱਥੇ ਇਹ ਦਿਮਾਗ ਦੇ ਟਿਸ਼ੂ ਨੂੰ ਨਸ਼ਟ ਕਰਨਾ ਸ਼ੁਰੂ ਕਰ ਦਿੰਦਾ ਹੈ। ਨੇਗਲਰੀਆ ਇੱਕ ਅਮੀਬਾ ਹੈ ਜੋ ਆਪਣੇ ਆਪ ਜਿਉਂਦਾ ਰਹਿੰਦਾ ਹੈ। ਡਾਕਟਰ ਮੁਤਾਬਕ ਇਹ ਇੰਨਾ ਛੋਟਾ ਹੈ ਕਿ ਸਿਰਫ ਮਾਈਕ੍ਰੋਸਕੋਪ ਨਾਲ ਹੀ ਇਸ ਨੂੰ ਦੇਖਿਆ ਜਾ ਸਕਦਾ ਹੈ। ਇਹ ਆਮ ਤੌਰ ‘ਤੇ ਮਿੱਟੀ ਅਤੇ ਗਰਮ ਤਾਜ਼ੇ ਪਾਣੀ ਜਿਵੇਂ ਕਿ ਝੀਲਾਂ, ਨਦੀਆਂ ਅਤੇ ਗਰਮ ਚਸ਼ਮੇ ਵਿੱਚ ਪਾਇਆ ਜਾਂਦਾ ਹੈ। ਨੇਗਲੇਰੀਆ ਫੋਲੇਰੀ ਇੱਕੋ ਇੱਕ ਪ੍ਰਜਾਤੀ ਹੈ ਜੋ ਮਨੁੱਖਾਂ ਨੂੰ ਸੰਕਰਮਿਤ ਕਰਦੀ ਹੈ।
ਵੀਡੀਓ ਲਈ ਕਲਿੱਕ ਕਰੋ -: