ਸੰਯੁਕਤ ਰਾਸ਼ਟਰ ਬਾਲ ਫੰਡ (UNICEF) ਅਨੁਸਾਰ ਅਫਗਾਨਿਸਤਾਨ ਵਿੱਚ ਹਰ ਰੋਜ਼ 167 ਬੱਚੇ ਅਜਿਹੀਆਂ ਬਿਮਾਰੀਆਂ ਨਾਲ ਮਰ ਰਹੇ ਹਨ, ਜਿਨ੍ਹਾਂ ਦਾ ਸਹੀ ਦਵਾਈ ਨਾਲ ਇਲਾਜ ਕੀਤਾ ਜਾ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਅੰਕੜਾ ਸਿਰਫ਼ ਅਧਿਕਾਰਤ ਹੈ ਅਤੇ ਜ਼ਮੀਨੀ ਹਕੀਕਤ ਇਸ ਤੋਂ ਵੀ ਜ਼ਿਆਦਾ ਖ਼ਰਾਬ ਹੋ ਸਕਦੀ ਹੈ। ਘੋਰ ਸੂਬੇ ਦੇ ਸਭ ਤੋਂ ਵਧੀਆ ਹਸਪਤਾਲ ਦੇ ਕਈ ਕਮਰੇ ਬਿਮਾਰ ਬੱਚਿਆਂ ਨਾਲ ਭਰੇ ਪਏ ਹਨ। ਹਸਪਤਾਲ ‘ਚ ਇਕ ਬੈੱਡ ‘ਤੇ ਘੱਟੋ-ਘੱਟ 2 ਬੱਚੇ ਦਾਖਲ ਹਨ। ਇਸ ਦੇ ਨਾਲ ਹੀ ਵਾਰਡ ਵਿੱਚ 60 ਬੱਚਿਆਂ ਲਈ ਸਿਰਫ਼ 2 ਨਰਸਾਂ ਕੰਮ ਕਰ ਰਹੀਆਂ ਹਨ।
UNICEF ਮੁਤਾਬਕ ਇਹ ਬੱਚੇ ਗੰਭੀਰ ਬਿਮਾਰੀਆਂ ਤੋਂ ਪੀੜਤ ਹਨ। ਹਾਲਾਂਕਿ, ਇਹਨਾਂ ਬਿਮਾਰੀਆਂ ਦਾ ਇਲਾਜ ਸੰਭਵ ਹੈ। ਦਰਅਸਲ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਕਾਰਨ ਵਿਦੇਸ਼ੀ ਫੰਡਿੰਗ ਰਾਹੀਂ ਇਲਾਜ ਦੀਆਂ ਸਹੂਲਤਾਂ ਪੈਦਾ ਕੀਤੀਆਂ ਗਈਆਂ, ਪਰ ਇਹ ਵੀ 2021 ਤੋਂ ਬਾਅਦ ਬੰਦ ਹੋ ਗਿਆ। ਮੀਡੀਆ ਦੇ ਅਨੁਸਾਰ, ਪਿਛਲੇ 20 ਮਹੀਨਿਆਂ ਵਿੱਚ ਕਈ ਵੱਡੇ ਹਸਪਤਾਲ ਬੰਦ ਹੋ ਗਏ ਹਨ।
ਸੱਤਾ ‘ਤੇ ਕਾਬਜ਼ ਹੋਣ ਤੋਂ ਬਾਅਦ ਤੋਂ ਹੀ ਤਾਲਿਬਾਨ ਔਰਤਾਂ ‘ਤੇ ਲਗਾਤਾਰ ਵੱਖ-ਵੱਖ ਪਾਬੰਦੀਆਂ ਲਗਾ ਰਿਹਾ ਹੈ। ਔਰਤਾਂ ਨੂੰ ਗੈਰ ਸਰਕਾਰੀ ਸੰਗਠਨਾਂ ਵਿਚ ਕੰਮ ਕਰਨ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਇਸ ਕਾਰਨ ਏਜੰਸੀਆਂ ਸਮਾਜ ਸੇਵਾ ਦੇ ਰੂਪ ਵਿੱਚ ਵੀ ਬੱਚਿਆਂ ਦੀ ਮਦਦ ਕਰਨ ਦੇ ਸਮਰੱਥ ਨਹੀਂ ਹਨ। ਘੋਰ ਦੇ ਇੱਕ ਹਸਪਤਾਲ ਵਿੱਚ ਕੰਮ ਕਰਦੇ ਡਾਕਟਰ ਸਮਦੀ ਨੇ ਦੱਸਿਆ ਕਿ ਹਸਪਤਾਲ ਵਿੱਚ ਆਕਸੀਜਨ ਸਿਲੰਡਰ ਨਹੀਂ ਹੈ। ਇਲਾਜ ਲਈ ਹੋਰ ਲੋੜੀਂਦੀਆਂ ਮਸ਼ੀਨਾਂ ਦੀ ਵੀ ਘਾਟ ਹੈ। ਡਾ: ਸਮਦੀ ਨੇ ਕਿਹਾ- ਸਾਡੇ ਕੋਲ ਲੋੜੀਂਦਾ ਸਿਖਲਾਈ ਪ੍ਰਾਪਤ ਸਟਾਫ਼ ਵੀ ਨਹੀਂ ਹੈ। ਮਹਿਲਾ ਸਟਾਫ ਦੀ ਵੱਡੀ ਘਾਟ ਹੈ।
ਇਹ ਵੀ ਪੜ੍ਹੋ : ਫਾਜ਼ਿਲਕਾ ਦੇ ਭਲਾ ਰਾਮ ਦੀ ਚਮਕੀ ਕਿਸਮਤ ! ਲੱਗੀ ਢਾਈ ਕਰੋੜ ਦੀ ਲਾਟਰੀ
ਸੰਯੁਕਤ ਰਾਸ਼ਟਰ ਨੇ ਅਫਗਾਨਿਸਤਾਨ ਲਈ ਜਿੰਨ੍ਹੀ ਫੰਡਿੰਗ ਦੀ ਅਪੀਲ ਕੀਤੀ ਸੀ, ਉਸ ਦਾ ਸਿਰਫ 5% ਉਨ੍ਹਾਂ ਨੂੰ ਮਿਲਿਆ ਹੈ। ਦਰਅਸਲ, 15 ਅਗਸਤ 2021 ਨੂੰ ਤਾਲਿਬਾਨ ਨੇ ਕਾਬੁਲ ਦੇ ਨਾਲ-ਨਾਲ ਪੂਰੇ ਅਫਗਾਨਿਸਤਾਨ ‘ਤੇ ਕਬਜ਼ਾ ਕਰ ਲਿਆ ਸੀ। 2021 ਵਿੱਚ ਸੱਤਾ ਪਰਿਵਰਤਨ ਤੋਂ ਬਾਅਦ ਤਾਲਿਬਾਨ ਦੀ ਸਰਕਾਰ ਨੂੰ ਹੁਣ ਤੱਕ ਮਾਨਤਾ ਨਹੀਂ ਦਿੱਤੀ ਗਈ ਹੈ। ਅਜਿਹੇ ‘ਚ ਦੇਸ਼ ਲਈ ਪੈਸਾ ਅਲਾਟ ਕਰਨਾ ਮੁਸ਼ਕਿਲ ਹੋ ਗਿਆ ਹੈ। ਹਾਲਾਂਕਿ, ਕੁਝ ਗੈਰ ਸਰਕਾਰੀ ਸੰਸਥਾਵਾਂ ਹਸਪਤਾਲ ਦੇ ਸਟਾਫ ਨੂੰ ਤਨਖ਼ਾਹ ਦੇਣ ਅਤੇ ਲੋੜੀਂਦੀਆਂ ਸਹੂਲਤਾਂ ਦੇਣ ਲਈ ਫੰਡ ਇਕੱਠਾ ਕਰਨ ਲਈ ਲਗਾਤਾਰ ਕੋਸ਼ਿਸ਼ ਕਰ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: