ਕੰਗਾਲੀ ਦੀ ਕਗਾਰ ‘ਤੇ ਖੜ੍ਹੇ ਪਾਕਿਸਤਾਨ ਨੇ ਪਿਛਲੇ ਸਾਲ ਦੇ ਮੁਕਾਬਲੇ ਆਪਣੇ ਰੱਖਿਆ ਖਰਚ ‘ਚ 15.4 ਫੀਸਦੀ ਦਾ ਵਾਧਾ ਕੀਤਾ ਹੈ। ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਪਾਕਿਸਤਾਨ ਸਰਕਾਰ ਨੇ ਤਿੰਨ ਸਾਲਾਂ ਵਿੱਚ ਪਹਿਲੀ ਵਾਰ ਰੱਖਿਆ ਬਜਟ ਵਿੱਚ ਵਾਧਾ ਕੀਤਾ ਹੈ।
ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਸ਼ੁੱਕਰਵਾਰ ਨੂੰ ਨੈਸ਼ਨਲ ਅਸੈਂਬਲੀ ਦੇ ਫਲੋਰ ‘ਤੇ ਵਿੱਤੀ ਸਾਲ 2023-24 ਦਾ ਬਜਟ ਪੇਸ਼ ਕੀਤਾ। ਡਾਰ ਨੇ ਬਜਟ ਭਾਸ਼ਣ ‘ਚ ਕਿਹਾ ਕਿ ਸਰਕਾਰ ਆਉਣ ਵਾਲੇ ਸਾਲ ਲਈ ਕੋਈ ਨਵਾਂ ਟੈਕਸ ਨਹੀਂ ਲਗਾਉਣ ਜਾ ਰਹੀ ਹੈ।
ਡਾਰ ਨੇ ਕਿਹਾ ਕਿ ਅਗਲੇ ਸਾਲ ਲਈ ਜੀਡੀਪੀ ਵਾਧਾ ਦਰ 3.5 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ। ਇਹ ਭਾਰਤ ਦੇ 6.5 ਫੀਸਦੀ ਦੇ ਅਨੁਮਾਨ ਦਾ ਅੱਧਾ ਹੈ। ਡਾਰ ਨੇ ਕਿਹਾ ਕਿ ਇਹ ਚੋਣ ਬਜਟ ਨਹੀਂ ਹੈ ਅਤੇ ਅਸਲ ਅਰਥਵਿਵਸਥਾ ਦੇ ਤੱਤਾਂ ‘ਤੇ ਕੇਂਦਰਿਤ ਹੈ। ਵਿੱਤੀ ਸਾਲ 2023-24 ਲਈ ਬਜਟ ਦਾ ਕੁੱਲ ਖਰਚ 14.46 ਲੱਖ ਕਰੋੜ ਰੁਪਏ ਹੈ। ਸਰਕਾਰ ਨੇ ਕੁੱਲ ਮੌਜੂਦਾ ਖਰਚੇ 13,320 ਅਰਬ ਰੁਪਏ ਰੱਖੇ ਹਨ, ਜੋ ਪਿਛਲੇ ਸਾਲ ਦੇ ਬਜਟ ਅੰਕੜੇ ਨਾਲੋਂ 53 ਫੀਸਦੀ ਵੱਧ ਹੈ।
ਇਹ ਵੀ ਪੜ੍ਹੋ : ਪਾਵੋ ਨੂਰਮੀ ਖੇਡਾਂ ‘ਚ ਨਹੀਂ ਹਿੱਸਾ ਲਏਗਾ ਨੀਰਜ ਚੋਪੜਾ! ਭਾਗੀਦਾਰਾਂ ਦੀ ਲਿਸਟ ‘ਚੋਂ ਨਾਂ ਗਾਇਬ
ਡਾਰ ਨੇ ਵਿੱਤੀ ਸਾਲ 2023-24 ਲਈ ਰੱਖਿਆ ਖਰਚਾ 1,804 ਅਰਬ ਰੁਪਏ ਰੱਖਿਆ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ 15.4 ਫੀਸਦੀ ਵੱਧ ਹੈ। ਪਾਕਿਸਤਾਨ ਵਿਆਜ ਦੇਣ ਵਿੱਚ ਸਭ ਤੋਂ ਵੱਧ ਖਰਚ ਕਰ ਰਿਹਾ ਹੈ। ਵਿੱਤੀ ਸਾਲ ਦੇ ਬਜਟ ਵਿੱਚ ਵਿਆਜ ਦਾ ਭੁਗਤਾਨ ਪਿਛਲੇ ਸਾਲ ਦੇ ਮੁਕਾਬਲੇ 85 ਫੀਸਦੀ ਵਧ ਕੇ 7,303 ਅਰਬ ਰੁਪਏ ਹੋ ਗਿਆ ਹੈ, ਜੋ ਕੁੱਲ ਮੌਜੂਦਾ ਖਰਚੇ ਦਾ 55 ਫੀਸਦੀ ਹੈ। ਮਹਿੰਗਾਈ ਦਾ ਟੀਚਾ 21 ਫੀਸਦੀ ਰੱਖਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: