ਤਾਇਵਾਨ ਵਿਚ ਇੱਕ ਪਾਵਰ ਬੈਂਕ ਫਟਣ ਤੋਂ ਬਾਅਦ ਯਾਤਰੀਆਂ ਨਾਲ ਭਰੇ ਇੱਕ ਜਹਾਜ਼ ਵਿੱਚ ਅੱਗ ਲੱਗ ਗਈ। ਇਹ ਅੱਗ ਇੰਨੀ ਭਿਆਨਕ ਸੀ ਕਿ ਘਟਨਾ ਵਿੱਚ ਦੋ ਯਾਤਰੀਆਂ ਦੇ ਝੁਲਸਣ ਦੀ ਖ਼ਬਰ ਸਾਹਮਣੇ ਆਈ ਹੈ। ਖੁਸ਼ਕਿਸਮਤੀ ਨਾਲ ਘਟਨਾ ਦੇ ਸਮੇਂ ਜਹਾਜ਼ ਟੇਕਆਫ ਕਰ ਰਿਹਾ ਸੀ। ਜਹਾਜ਼ ‘ਚੋਂ 189 ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਸ ਘਟਨਾ ਤੋਂ ਬਾਅਦ ਫਲਾਈਟ ਰੱਦ ਕਰ ਦਿੱਤੀ ਗਈ।
ਜਾਣਕਾਰੀ ਅਨੁਸਾਰ ਜਹਾਜ਼ ਤਾਈਵਾਨ ਤੋਂ ਸਿੰਗਾਪੁਰ ਲਈ ਉਡਾਣ ਭਰਨ ਲਈ ਤਿਆਰ ਸੀ ਜਦੋਂ ਪੋਰਟੇਬਲ ਮੋਬਾਈਲ ਫੋਨ ਚਾਰਜਰ ਨੂੰ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਨੂੰ ਦੇਖ ਕੇ ਚਾਲਕ ਦਲ ਦੇ ਮੈਂਬਰ ਯਾਤਰੀਆਂ ਨੂੰ ਬਚਾਉਣ ‘ਚ ਜੁੱਟ ਗਏ। ਕੁਝ ਫਲਾਈਟ ਅਟੈਂਡੈਂਟਾਂ ਨੇ ਅੱਗ ਬੁਝਾਉਣ ਵਾਲੇ ਯੰਤਰਾਂ ਦੀ ਮਦਦ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਜਹਾਜ਼ ਵਿਚ ਬੈਠੇ ਸਾਰੇ ਯਾਤਰੀਆਂ ਨੂੰ ਫਲਾਈਟ ਅਟੈਂਡੈਂਟਾਂ ਵੱਲੋ ਬਾਹਰ ਕੱਢਿਆ ਗਿਆ।
ਇਹ ਵੀ ਪੜ੍ਹੋ : ਚੌਗਿੱਟੀ ਫਲਾਈਓਵਰ ‘ਤੇ ਵੱਡਾ ਹਾਦਸਾ, ਟਰਾਲੀ-ਮੋਟਰਸਾਈਕਲ ਵਿਚਾਲੇ ਟੱਕਰ ‘ਚ ਨੌਜਵਾਨ ਦੀ ਥਾਂ ‘ਤੇ ਮੌ.ਤ
ਘਟਨਾ ਤੋਂ ਬਾਅਦ ਹਵਾਈ ਅੱਡੇ ਨੇ ਕਿਹਾ ਕਿ ਜਹਾਜ਼ ਨੂੰ ਅੱਗ ਲੱਗਣ ਕਾਰਨ ਦੋ ਯਾਤਰੀ ਜ਼ਖਮੀ ਹੋ ਗਏ। ਇਨ੍ਹਾਂ ਦੋਵਾਂ ਯਾਤਰੀਆਂ ਨੂੰ ਸਿਰਫ਼ ਮਾਮੂਲੀ ਸੱਟਾਂ ਹੀ ਲੱਗੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀਆਂ ‘ਚੋਂ ਇਕ ਪੋਰਟੇਬਲ ਚਾਰਜਰ ਦਾ ਮਾਲਕ ਸੀ, ਜੋ ਜ਼ਿਆਦਾ ਗਰਮ ਹੋਣ ਨਾਲ ਫਟ ਗਿਆ। ਇਸ ਘਟਨਾ ਸਬੰਧੀ ਇੱਕ ਯਾਤਰੀ ਨੇ ਜਾਣਕਾਰੀ ਦਿੱਤੀ ਕਿ ਇਕ ਯਾਤਰੀ ਨੇ ਕੁਝ ਕੱਢ ਕੇ ਫਰਸ਼ ‘ਤੇ ਸੁੱਟ ਦਿੱਤਾ। ਅਚਾਨਕ ਕੈਬਿਨ ਵਿੱਚ ਧੂੰਆਂ ਉੱਠਣ ਲੱਗਾ। ਇਸ ਕਾਰਨ ਜਹਾਜ਼ ਨੂੰ ਅੱਗ ਲੱਗ ਗਈ। ਜਿਸ ਕਾਰਨ ਪੂਰੇ ਕੈਬਿਨ ‘ਚ ਧੂੰਆਂ ਛਾ ਗਿਆ। ਬਾਅਦ ਵਿੱਚ ਪਤਾ ਲੱਗਾ ਕਿ ਇਹ ਪਾਵਰ ਬੈਂਕ ਸੀ।
ਵੀਡੀਓ ਲਈ ਕਲਿੱਕ ਕਰੋ -: