ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਰੂਸ-ਯੂਕਰੇਨ ਯੁੱਧ ਦੇ ਇੱਕ ਸਾਲ ਬਾਅਦ ਪਹਿਲੀ ਵਾਰ ਯੂਕਰੇਨ ਪਹੁੰਚੇ ਹਨ। ਪੁਤਿਨ ਨੇ ਐਤਵਾਰ ਨੂੰ ਰੂਸ ਦੇ ਕਬਜ਼ੇ ਵਾਲੇ ਸ਼ਹਿਰ ਮਾਰੀਉਪੋਲ ਵਿਚ ਕਈ ਜ਼ਿਲ੍ਹਿਆਂ ਦਾ ਦੌਰਾ ਕੀਤਾ ਅਤੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ। ਉਹ ਨੇਵਸਕੀ ਜ਼ਿਲ੍ਹੇ ਵਿੱਚ ਇੱਕ ਪਰਿਵਾਰਕ ਘਰ ਵੀ ਗਏ। ਪੁਤਿਨ ਇੱਥੇ ਹੈਲੀਕਾਪਟਰ ਰਾਹੀਂ ਪਹੁੰਚੇ।
ਪੁਤਿਨ ਨੇ ਯੂਕਰੇਨ ਵਿੱਚ ਫੌਜੀ ਕਾਰਵਾਈਆਂ ਦੀ ਕਮਾਂਡ ਕਰਨ ਵਾਲੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਚੀਫ਼ ਆਫ਼ ਜਨਰਲ ਸਟਾਫ਼ ਵੈਲੇਰੀ ਗੇਰਾਸਿਮੋਵ ਨਾਲ ਵੀ ਮੁਲਾਕਾਤ ਕੀਤੀ। ਦੱਸਿਆ ਜਾ ਰਿਹਾ ਹੈ ਪੁਤਿਨ ਨੇ ਡਿਪਟੀ ਪ੍ਰਧਾਨ ਮੰਤਰੀ ਖੁਸ਼ਨੁਲਿਨ ਦੇ ਨਾਲ ਮਾਰੀਉਪੋਲ ਦੀਆਂ ਸੜਕਾਂ ਦੇ ਨਾਲ ਕਾਰ ਵੀ ਚਲਾਈ। ਪੁਤਿਨ ਸ਼ਨੀਵਾਰ ਨੂੰ ਰੂਸ ਦੇ ਕਬਜ਼ੇ ਵਾਲੇ ਕ੍ਰੀਮੀਆ ਵੀ ਗਏ ਸਨ। ਮੀਡੀਆ ਮੁਤਾਬਕ ਉਨ੍ਹਾਂ ਨੇ ਕਾਲਾ ਸਾਗਰ ਬੰਦਰਗਾਹ ਵਾਲੇ ਸ਼ਹਿਰ ਸੇਵਾਸਤੋਪੋਲ ਦਾ ਵੀ ਦੌਰਾ ਕੀਤਾ ਸੀ। ਪੁਤਿਨ ਨੇ ਕ੍ਰੀਮੀਆ ਵਿੱਚ ਇੱਕ ਆਰਟ ਸਕੂਲ ਦਾ ਉਦਘਾਟਨ ਵੀ ਕੀਤਾ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ਨੇ ਵੱਖ-ਵੱਖ ਥਾਵਾਂ ‘ਤੇ ਕੱਢੇ ਫਲੈਗ ਮਾਰਚ, ਸ਼ਾਂਤੀ ਬਣਾਏ ਰੱਖਣ ਦਾ ਦਿੱਤਾ ਸੰਦੇਸ਼
ਰੂਸ ਦੇ ਡਿਪਟੀ PM ਮਾਰਤ ਖੁਸ਼ਨੁਲਿਨ ਨੇ ਕਿਹਾ ਕਿ ਲੋਕ ਹੁਣ ਮਾਰੀਉਪੋਲ ਵਾਪਸ ਪਰਤ ਰਹੇ ਹਨ। ਜ਼ਿਕਰਯੋਗ ਹੈ ਕਿ ਮਾਰੀਉਪੋਲ ‘ਤੇ ਮਈ 2022 ਤੋਂ ਰੂਸੀ ਫ਼ੌਜਾਂ ਦਾ ਕਬਜ਼ਾ ਹੈ। ਇੱਥੇ ਕਬਜ਼ੇ ਨੂੰ ਲੈ ਕੇ ਰੂਸ ਅਤੇ ਯੂਕਰੇਨ ਵਿਚਕਾਰ ਭਿਆਨਕ ਯੁੱਧ ਹੋਇਆ ਸੀ। ਜੰਗ ਵਿੱਚ ਇਹ ਰੂਸ ਦੀ ਪਹਿਲੀ ਜਿੱਤ ਸੀ। ਯੁੱਧ ਤੋਂ ਪਹਿਲਾਂ, ਲਗਭਗ 500,000 ਲੋਕ ਮਾਰੀਉਪੋਲ ਵਿੱਚ ਰਹਿੰਦੇ ਸਨ।
ਵੀਡੀਓ ਲਈ ਕਲਿੱਕ ਕਰੋ -: