ਆਸਟ੍ਰੇਲੀਆ ਦੇ ਨਿਊ ਸਾਊਥ ਵੇਲਸ ਸੂਬੇ ਦੇ ਹੰਟਰ ਵੈਲੀ ਖੇਤਰ ‘ਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇੱਥੇ ਇਕ ਤੇਜ਼ ਰਫਤਾਰ ਬੱਸ ਸੜਕ ‘ਤੋਂ ਖਾਈ ‘ਚ ਪਲਟ ਗਈ। ਇਸ ਹਾਦਸੇ ‘ਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ, ਜਦਕਿ 11 ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹੈਲੀਕਾਪਟਰ ਅਤੇ ਸੜਕ ਰਾਹੀਂ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਬੱਸ ਖਾਈ ਵਿੱਚ ਡਿੱਗਣ ਤੋਂ ਤੁਰੰਤ ਬਾਅਦ ਐਮਰਜੈਂਸੀ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ।
ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ ਆਸਟ੍ਰੇਲੀਅਨ ਪੁਲਿਸ ਨੇ ਕਿਹਾ ਹੈ ਕਿ ਇਹ ਹਾਦਸਾ ਗ੍ਰੇਟਾ ਦੇ ਹੰਟਰ ਐਕਸਪ੍ਰੈਸਵੇਅ ਆਫ-ਰੈਂਪ ਨੇੜੇ ਵਾਈਨ ਕੰਟਰੀ ਡਰਾਈਵ ‘ਤੇ ਵਾਪਰਿਆ। ਬੱਸ ਪਲਟਣ ਦੀ ਸੂਚਨਾ ਮਿਲਣ ਤੋਂ ਬਾਅਦ ਐਤਵਾਰ ਰਾਤ ਸਥਾਨਕ ਸਮੇਂਰਾਤ 11:30 ਵਜੇ ਤੋਂ ਤੁਰੰਤ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਮੌਕੇ ‘ਤੇ ਬੁਲਾਇਆ ਗਿਆ।
ਪੁਲਿਸ ਨੇ ਦੱਸਿਆ ਕਿ ਹਾਦਸੇ ‘ਚ 10 ਲੋਕਾਂ ਦੀ ਮੌਤ ਹੋ ਗਈ ਹੈ। 11 ਜ਼ਖਮੀਆਂ ਨੂੰ ਹੈਲੀਕਾਪਟਰ ਅਤੇ ਸੜਕ ਰਾਹੀਂ ਹਸਪਤਾਲ ਲਿਜਾਇਆ ਗਿਆ। ਇਸ ਹਾਦਸੇ ‘ਚ 18 ਯਾਤਰੀ ਸੁਰੱਖਿਅਤ ਬਚ ਗਏ। ਬੱਸ ਦੇ ਡਰਾਈਵਰ ਨੂੰ ਲਾਜ਼ਮੀ ਟੈਸਟਾਂ ਅਤੇ ਮੁਲਾਂਕਣ ਲਈ ਪੁਲਿਸ ਸੁਰੱਖਿਆ ਵਿੱਚ ਹਸਪਤਾਲ ਲਿਜਾਇਆ ਗਿਆ। ਜਦਕਿ ਜ਼ਖਮੀਆਂ ਨੂੰ ਹੰਟਰ ਵੈਲੀ ਦੇ ਜੌਹਨ ਹੰਟਰ ਹਸਪਤਾਲ ਅਤੇ ਮੈਟਰ ਹਸਪਤਾਲ ਲਿਜਾਇਆ ਗਿਆ।
ਇਹ ਵੀ ਪੜ੍ਹੋ : BSF ਨੇ ਕਿਸਾਨ ਦੀ ਨਿਸ਼ਾਨਦੇਹੀ ‘ਤੇ ਖੇਤ ‘ਚੋਂ ਫੜੀ ਹੈਰੋਇਨ, ਜ਼ਮੀਨ ਹੇਠਾਂ ਦੱਬੇ ਹੋਏ ਸਨ ਪੈਕਟ
ਇਸ ਹਾਦਸੇ ‘ਤੋਂ ਬਾਅਦ ਹੰਟਲੀ ਵਿੱਚ ਨਿਊ ਇੰਗਲੈਂਡ ਹਾਈਵੇਅ ਅਤੇ ਬ੍ਰਿਜ ਸਟ੍ਰੀਟ ਚੌਕ ਵਿਚਕਾਰ ਦੋਵਾਂ ਦਿਸ਼ਾਵਾਂ ਵਿੱਚ ਵਾਈਨ ਕੰਟਰੀ ਡਰਾਈਵ ਨੂੰ ਬੰਦ ਕਰਕੇ ਵੱਡੇ ਪੱਧਰ ’ਤੇ ਐਮਰਜੈਂਸੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਦੇ ਅਨੁਸਾਰ, ਇੱਕ ਅਪਰਾਧ ਸੀਨ ਤਿਆਰ ਕੀਤਾ ਜਾਵੇਗਾ, ਜਿਸਦਾ ਸੋਮਵਾਰ ਨੂੰ ਵਿਸ਼ੇਸ਼ ਫੋਰੈਂਸਿਕ ਪੁਲਿਸ ਅਤੇ ਕਰੈਸ਼ ਇਨਵੈਸਟੀਗੇਸ਼ਨ ਯੂਨਿਟ ਦੁਆਰਾ ਵਿਸ਼ਲੇਸ਼ਣ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: