ਉੱਤਰੀ ਮੈਕਸੀਕੋ ਦੇ ਬਾਜਾ ਕੈਲੀਫੋਰਨੀਆ ਵਿੱਚ ਸ਼ਨੀਵਾਰ ਨੂੰ ਇੱਕ ਕਾਰ ਸ਼ੋਅ ਦੌਰਾਨ ਗੋਲੀਬਾਰੀ ਹੋਈ। ਜਿਸ ਵਿੱਚ ਘੱਟੋ-ਘੱਟ 11 ਰੇਸਰ ਮਾਰੇ ਗਏ ਹਨ। ਨਾਲ ਹੀ 9 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਸਟੇਟ ਅਟਾਰਨੀ ਜਨਰਲ ਦੇ ਦਫ਼ਤਰ ਨੇ ਕਿਹਾ ਕਿ ਹਮਲਾ ਐਨਸੇਨਾਡਾ ਸ਼ਹਿਰ ਦੇ ਸੈਨ ਵਿਸੇਂਟੇ ਖੇਤਰ ਵਿੱਚ ਇੱਕ ਆਲ-ਟੇਰੇਨ ਕਾਰ ਰੇਸਿੰਗ ਸ਼ੋਅ ਦੌਰਾਨ ਹੋਇਆ।
ਦੱਸਿਆ ਜਾ ਰਿਹਾ ਹੈ ਕਿ ਇਹ ਗੋਲੀਬਾਰੀ ਡਰੱਗ ਮਾਫੀਆ ਦਰਮਿਆਨ ਹੋਈ ਹੈ। ਰਾਇਟਰਜ਼ ਮੁਤਾਬਕ ਹਮਲਾਵਰ ਸਲੇਟੀ ਰੰਗ ਦੀ ਵੈਨ ‘ਚ ਆਏ ਸਨ। ਉਸ ਸਮੇਂ ਰੇਸ ‘ਚ ਹਿੱਸਾ ਲੈਣ ਵਾਲੇ ਰੇਸਰ ਗੈਸ ਸਟੇਸ਼ਨ ‘ਤੇ ਖੜ੍ਹੇ ਸਨ। ਫਿਰ ਹਮਲਾਵਰਾਂ ਨੇ ਰੇਸ ‘ਚ ਭਾਗ ਲੈਣ ਵਾਲਿਆਂ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਘਟਨਾ ‘ਤੋਂ ਬਾਅਦ ਮੈਕਸੀਕਨ ਰੈੱਡ ਕਰਾਸ ਨੇ ਜ਼ਖਮੀਆਂ ਨੂੰ ਉੱਤਰੀ ਬਾਜਾ ਕੈਲੀਫੋਰਨੀਆ ਦੇ ਹਸਪਤਾਲਾਂ ਵਿੱਚ ਪਹੁੰਚਾਇਆ, ਜਿੱਥੇ ਉਨ੍ਹਾਂ ਦਾ ਇਲਾਜ਼ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਦੇ ਬਾਹਰ ਪ੍ਰਵਾਸੀ ਦੇ ਜੇਬ ‘ਚੋਂ ਮਿਲਿਆ ਨਸ਼ੀਲਾ ਪਦਾਰਥ, ਸੇਵਾਦਾਰਾਂ ਨੇ ਰੋਕਿਆ
ਹਮਲੇ ਤੋਂ ਬਾਅਦ, ਰਾਜ ਪੁਲਿਸ, ਮਰੀਨ, ਫਾਇਰ ਬ੍ਰਿਗੇਡ ਅਤੇ ਮੈਕਸੀਕਨ ਰੈੱਡ ਕਰਾਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਮੇਅਰ ਅਰਮਾਂਡੋ ਅਯਾਲਾ ਰੋਬਲਜ਼ ਨੇ ਕਿਹਾ ਕਿ ਰਾਜ ਦੇ ਅਟਾਰਨੀ ਜਨਰਲ ਰਿਕਾਰਡੋ ਇਵਾਨ ਕਾਰਪੀਓ-ਸਾਂਚੇਜ਼ ਨੇ ਗੋਲੀਬਾਰੀ ਦੀ ਜਾਂਚ ਲਈ ਇੱਕ ਵਿਸ਼ੇਸ਼ ਟੀਮ ਬਣਾਈ ਹੈ। ਹਾਲਾਂਕਿ, ਪੀੜਤਾਂ ਦੀ ਪਛਾਣ ਅਤੇ ਰਾਸ਼ਟਰੀਅਤਾ ਅਜੇ ਜਨਤਕ ਨਹੀਂ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: