ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਟੇਕ ਇਟ ਡਾਊਨ ਐਕਟ ਨਾਮੀਂ ਇੱਕ ਇਤਿਹਾਸਕ ਕਾਨੂੰਨ ‘ਤੇ ਦਸਤਖਤ ਕੀਤੇ। ਇਸ ਕਾਨੂੰਨ ਦਾ ਉਦੇਸ਼ ਉਨ੍ਹਾਂ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕਰਨਾ ਹੈ ਜੋ ਬਿਨਾਂ ਇਜਾਜ਼ਤ ਦੇ ਇੰਟਰਨੈੱਟ ‘ਤੇ ਕਿਸੇ ਦੀਆਂ ਵੀ ਅਸ਼ਲੀਲ ਜਾਂ ਨਿੱਜੀ ਫੋਟੋਆਂ ਅਤੇ ਵੀਡੀਓ ਅਪਲੋਡ ਕਰਦੇ ਹਨ।
ਇਸ ਵਿੱਚ ਖਾਸ ਤੌਰ ‘ਤੇ ਡੀਪਫੇਕ ਅਤੇ ਰਿਵੈਂਜ ਪੋਰਨ ਵਰਗੇ ਮਾਮਲਿਆਂ ‘ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਇਸ ਮੌਕੇ ਰਾਸ਼ਟਰਪਤੀ ਟਰੰਪ ਦੇ ਨਾਲ ਉਨ੍ਹਾਂ ਦੀ ਪਤਨੀ ਅਤੇ ਅਮਰੀਕਾ ਦੀ ਪਹਿਲੀ ਮਹਿਲਾ ਮੇਲਾਨੀਆ ਟਰੰਪ ਵੀ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਕਾਨੂੰਨ ਨੂੰ ਪਾਸ ਕਰਵਾਉਣ ਵਿੱਚ ਮੇਲਾਨੀਆ ਨੇ ਅਹਿਮ ਭੂਮਿਕਾ ਨਿਭਾਈ ਹੈ। ਮੇਲਾਨੀਆ ਨੇ ਮਾਰਚ ਵਿੱਚ ਪਹਿਲੀ ਵਾਰ ਜਨਤਕ ਤੌਰ ‘ਤੇ ਸਾਹਮਣੇ ਆ ਕੇ ਸੰਸਦ ਮੈਂਬਰਾਂ ਨਾਲ ਇਸ ਬਿੱਲ ਬਾਰੇ ਗੱਲ ਕੀਤੀ ਅਤੇ ਇਸ ਦਾ ਸਮਰਥਨ ਮੰਗਿਆ ਸੀ।

ਟੇਕ ਇਟ ਡਾਊਨ ਐਕਟ ਦੇ ਤਹਿਤ ਕੋਈ ਵੀ ਬੰਦਾ ਜੋ ਜਾਣਬੁੱਝ ਕੇ ਕਿਸੇ ਦੀ ਅੰਦਰੂਨੀ ਜਾਂ ਨਿੱਜੀ ਫੋਟੋ ਜਾਂ ਵੀਡੀਓ ਨੂੰ ਬਿਨਾਂ ਇਜਾਜ਼ਤ ਇੰਟਰਨੈੱਟ ‘ਤੇ ਅਪਲੋਡ ਕਰਦਾ ਹੈ, ਜਾਂ ਅਜਿਹਾ ਕਰਨ ਦੀ ਧਮਕੀ ਦਿੰਦਾ ਹੈ, ਹੁਣ ਇੱਕ ਸੰਘੀ ਅਪਰਾਧ ਮੰਨਿਆ ਜਾਵੇਗਾ। ਇਸ ਵਿੱਚ ਏਆਈ ਦੀ ਵਰਤੋਂ ਕਰਕੇ ਬਣਾਈਆਂ ਗਈਆਂ ਡੀਪਫੇਕ ਫੋਟੋਆਂ ਅਤੇ ਵੀਡੀਓ ਵੀ ਸ਼ਾਮਲ ਹਨ। ਇੰਨਾ ਹੀ ਨਹੀਂ, ਹੁਣ ਸੋਸ਼ਲ ਮੀਡੀਆ ਪਲੇਟਫਾਰਮ ਅਤੇ ਵੈੱਬਸਾਈਟਾਂ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਜਾਵੇਗਾ।
ਕਾਨੂੰਨ ਮੁਤਾਬਕ ਜੇ ਕੋਈ ਪੀੜਤ ਸ਼ਿਕਾਇਤ ਕਰਦਾ ਹੈ, ਤਾਂ ਸਬੰਧਤ ਸਾਈਟ ਨੂੰ 48 ਘੰਟਿਆਂ ਦੇ ਅੰਦਰ ਉਸ ਸਮੱਗਰੀ ਨੂੰ ਹਟਾਉਣਾ ਹੋਵੇਗਾ। ਨਾਲ ਹੀ ਅਜਿਹੀਆਂ ਸਾਰੀਆਂ ਡੁਪਲੀਕੇਟ ਕਾਪੀਆਂ ਨੂੰ ਵੀ ਮਿਟਾਉਣਾ ਪਵੇਗਾ।
ਮੇਲਾਨੀਆ ਟਰੰਪ ਨੇ ਇਸ ਕਾਨੂੰਨ ਬਾਰੇ ਦਿਲ ਨੂੰ ਛੂਹ ਲੈਣ ਵਾਲਾ ਬਿਆਨ ਦਿੱਤਾ। ਉੁਸ ਨੇ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਜਦੋਂ ਅੱਜ ਦੀ ਪੀੜ੍ਹੀ, ਖਾਸ ਕਰਕੇ ਕੁੜੀਆਂ, ਆਪਣੀਆਂ ਤਸਵੀਰਾਂ ਨੂੰ ਆਨਲਾਈਨ ਗਲਤ ਤਰੀਕੇ ਨਾਲ ਦੇਖਦੀਆਂ ਹਨ। ਉਸ ਨੇ ਇੱਕ ਪੀੜਤ ਨੂੰ ਸੰਸਦ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਲਈ ਵੀ ਸੱਦਾ ਦਿੱਤਾ ਸੀ ਤਾਂ ਜੋ ਇਸ ਮੁੱਦੇ ਨੂੰ ਹੋਰ ਪ੍ਰਮੁੱਖਤਾ ਨਾਲ ਉਠਾਇਆ ਜਾ ਸਕੇ।
ਮੇਲਾਨੀਆ ਨੇ ਇਸਨੂੰ ਆਪਣੀ ‘Be Best’ ਮੁਹਿੰਮ ਦਾ ਹਿੱਸਾ ਦੱਸਿਆ, ਜੋ ਬੱਚਿਆਂ ਦੀ ਭਲਾਈ, ਸੋਸ਼ਲ ਮੀਡੀਆ ਦੀ ਸਹੀ ਵਰਤੋਂ ਅਤੇ ਨਸ਼ਿਆਂ ਦੀ ਰੋਕਥਾਮ ‘ਤੇ ਕੇਂਦ੍ਰਿਤ ਹੈ।
ਇਹ ਵੀ ਪੜ੍ਹੋ : ਨ.ਸ਼ੇ ਦੀ ਓਵਰ/ਡੋਜ਼ ਕਾਰਨ ਜਵਾਨ ਪੁੱਤ ਦੀ ਗਈ ਜਾ/ਨ, ਇੱਕ ਦਿਨ ਪਹਿਲਾਂ ਹੀ ਦੁਬਈ ਤੋਂ ਆਇਆ ਸੀ ਨੌਜਵਾਨ
ਇਸ ਬਿੱਲ ਨੂੰ ਕਾਂਗਰਸ ਵੱਲੋਂ ਵੀ ਭਾਰੀ ਸਮਰਥਨ ਮਿਲਿਆ ਅਤੇ ਇਸ ਨੂੰ ਸਦਨ ਵਿੱਚ 409-2 ਦੇ ਵੋਟਾਂ ਨਾਲ ਪਾਸ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਸੈਨੇਟ ਨੇ ਵੀ ਇਸ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦੇ ਦਿੱਤੀ। ਇਸ ਦੇ ਬਾਵਜੂਦ ਕੁਝ ਡਿਜੀਟਲ ਅਧਿਕਾਰ ਸੰਗਠਨਾਂ ਅਤੇ ਸੁਤੰਤਰ ਭਾਸ਼ਣ ਕਾਰਕੁੰਨਾਂ ਨੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਬਹੁਤ ਜ਼ਿਆਦਾ ਸੈਂਸਰਸ਼ਿਪ ਵੱਲ ਲਿਜਾ ਸਕਦਾ ਹੈ ਜਾਂ LGBTQ ਜਾਂ ਪੋਰਨ ਉਦਯੋਗ ਵਰਗੀ ਜਾਇਜ਼ ਸਮੱਗਰੀ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਰਾਸ਼ਟਰਪਤੀ ਟਰੰਪ ਨੇ ਮਜ਼ਾਕ ਵਿੱਚ ਕਿਹਾ ਕਿ ਜੇ ਤੁਸੀਂ ਮੈਨੂੰ ਇਜਾਜ਼ਤ ਦਿਓ ਤਾਂ ਮੈਂ ਵੀ ਇਸ ਕਾਨੂੰਨ ਦੀ ਵਰਤੋਂ ਕਰਾਂਗਾ। ਮੇਰੇ ਤੋਂ ਮਾੜਾ ਆਨਲਾਈਨ ਕਿਸੇ ਨਾਲ ਵੀ ਸਲੂਕ ਨਹੀਂ ਹੁੰਦਾ।
ਵੀਡੀਓ ਲਈ ਕਲਿੱਕ ਕਰੋ -:
























