ਸੀਰੀਆ ਵਿਚ ਭੁਚਾਲ ਦੀ ਤਬਾਹੀ ਅਤੇ ਬਚਾਅ ਕਾਰਜ ਵਿਚਾਲੇ ਬੀਤੀ ਸ਼ੁੱਕਰਵਾਰ ਨੂੰ ਸੀਰੀਆ ਦੇ ਅਲ-ਸੋਖਨਾ ਸ਼ਹਿਰ ਵਿੱਚ ਇੱਕ ਹਮਲਾ ਹੋਇਆ। ਇਸ ਹਮਲੇ ‘ਚ 53 ਲੋਕਾਂ ਦੀ ਮੌਤ ਹੋ ਗਈ ਅਤੇ 5 ਲੋਕ ਜ਼ਖਮੀ ਹੋ ਗਏ। ਸ਼ਨੀਵਾਰ ਨੂੰ ਵੀ ਇਸੇ ਤਰ੍ਹਾਂ ਦੇ ਹਮਲੇ ‘ਚ 16 ਲੋਕ ਮਾਰੇ ਗਏ ਸਨ। ਇਸ ਦੇ ਨਾਲ ਹੀ ਅੱਤਵਾਦੀਆਂ ਨੇ ਕਈ ਲੋਕਾਂ ਨੂੰ ਬੰਧਕ ਵੀ ਬਣਾ ਲਿਆ। ਇਸ ਹਮਲੇ ਕਾਰਨ ਦੋ ਦਿਨਾਂ ਵਿੱਚ 7 ਪੁਲਿਸ ਮੁਲਾਜ਼ਮਾਂ ਸਮੇਤ ਕੁੱਲ 69 ਲੋਕਾਂ ਦੀ ਮੌਤ ਹੋ ਗਈ। ਇਸ ਹਮਲੇ ਲਈ ISIS ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਪਿਛਲੇ 1 ਸਾਲ ‘ਚ ਜੇਹਾਦੀਆਂ ਵੱਲੋਂ ਕੀਤਾ ਗਿਆ ਇਹ ਸਭ ਤੋਂ ਖਤਰਨਾਕ ਹਮਲਾ ਹੈ। ਯੂਐਸ ਸੈਂਟਰਲ ਕਮਾਂਡ ਨੇ ਦਾਅਵਾ ਕੀਤਾ ਹੈ ਕਿ ISIS ਨੇਤਾ ਹਮਜ਼ਾ-ਅਲ-ਹੋਮਸੀ ਨੂੰ ਸ਼ੁੱਕਰਵਾਰ ਨੂੰ ਅਮਰੀਕੀ ਸੈਨਿਕਾਂ ਨੇ ਇੱਕ ਛਾਪੇਮਾਰੀ ਵਿੱਚ ਮਾਰ ਦਿੱਤਾ ਸੀ। ਛਾਪੇਮਾਰੀ ਦੌਰਾਨ ਹੋਏ ਧਮਾਕੇ ਵਿੱਚ ਚਾਰ ਅਮਰੀਕੀ ਸੈਨਿਕ ਜ਼ਖ਼ਮੀ ਹੋ ਗਏ। ਹਮਲੇ ਦੇ 53 ਪੀੜਤ ਸ਼ਿਕਾਰ ਕਰਨ ਗਏ ਸਨ। ਇਨ੍ਹਾਂ ਵਿੱਚੋਂ 46 ਆਮ ਨਾਗਰਿਕ ਅਤੇ 7 ਪੁਲਿਸ ਮੁਲਾਜ਼ਮ ਸਨ।
ਇਹ ਵੀ ਪੜ੍ਹੋ : ਕਰਨਾਲ ‘ਚ ਬੱਸ ਤੇ ਟਰੱਕ ਦੀ ਟੱਕਰ, ਹਾਦਸੇ ‘ਚ 6 ਲੋਕ ਜ਼ਖਮੀ, ਕੰਡਕਟਰ ਦੀ ਹਾਲਤ ਗੰਭੀਰ
ਇਸ ਭਿਆਨਕ ਹਮਲੇ ਵਿੱਚ ਜ਼ਖਮੀ ਹੋਏ ਇੱਕ ਪੀੜਤ ਨੇ ਦੱਸਿਆ ਕਿ ISIS ਦੇ ਅੱਤਵਾਦੀਆਂ ਨੇ ਉਸਦੀ ਕਾਰ ਨੂੰ ਸਾੜ ਦਿੱਤਾ ਤਾਂ ਜੋ ਉਹ ਬਚ ਨਾ ਸਕੇ। ਦੱਸ ਦੇਈਏ ਸੀਰੀਆ ‘ਚ ਪਿਛਲੇ ਕੁਝ ਸਾਲਾਂ ‘ਚ ਇਸ ਤਰ੍ਹਾਂ ਦੇ ਹਮਲਿਆਂ ‘ਚ ਸ਼ਿਕਾਰ ਦੌਰਾਨ ਔਰਤਾਂ ਅਤੇ ਬੱਚਿਆਂ ਸਮੇਤ ਕਈ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਸੂਚਨਾ ਅਨੁਸਾਰ ਸੀਰੀਆ ਅਤੇ ਇਰਾਕ ‘ਚ ISIS ਦੇ ਕਰੀਬ 6-10 ਹਜ਼ਾਰ ਜੇਹਾਦੀ ਮੌਜੂਦ ਹਨ। ਉਹ ਜ਼ਿਆਦਾਤਰ ਸਰਹੱਦ ‘ਤੇ ਪਿੰਡਾਂ ‘ਤੇ ਹਮਲੇ ਕਰਦੇ ਹਨ।
ਵੀਡੀਓ ਲਈ ਕਲਿੱਕ ਕਰੋ -: