ਅੱਜ ਸ਼ਾਮ 7:30 ਵਜੇ ਤੋਂ ਪੰਜਾਬ ਕਿੰਗਜ਼ ਇਲੈਵਨ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਨਿਊ ਚੰਡੀਗੜ੍ਹ, ਮੋਹਾਲੀ ਸਥਿਤ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਗਰਾਊਂਡ ‘ਚ ਮੈਚ ਹੋਣ ਜਾ ਰਿਹਾ ਹੈ। ਇਹ ਆਈਪੀਐਲ ਮੈਚ ਬਹੁਤ ਰੋਮਾਂਚਕ ਹੋਣ ਵਾਲਾ ਹੈ। ਦੋਵੇਂ ਟੀਮਾਂ ਚੰਡੀਗੜ੍ਹ ਪਹੁੰਚ ਚੁੱਕੀਆਂ ਹਨ। ਕੱਲ੍ਹ ਦੋਵੇਂ ਟੀਮਾਂ ਮੈਦਾਨ ਵਿੱਚ ਪਹੁੰਚੀਆਂ ਅਤੇ ਅਭਿਆਸ ਕੀਤਾ। ਇਸ ਮੈਦਾਨ ‘ਤੇ ਇਹ ਦੂਜਾ ਅੰਤਰਰਾਸ਼ਟਰੀ ਪੱਧਰ ਦਾ ਮੈਚ ਹੈ। ਇਸ ਤੋਂ ਪਹਿਲਾਂ 23 ਮਾਰਚ ਨੂੰ ਇੱਥੇ ਸਿਰਫ਼ ਆਈਪੀਐਲ ਮੈਚ ਖੇਡਿਆ ਗਿਆ ਸੀ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਦੋਵੇਂ ਟੀਮਾਂ ਨੇ ਮੱਲਾਪੁਰ ਦੇ ਇਸ ਕ੍ਰਿਕਟ ਸਟੇਡੀਅਮ ‘ਚ ਅਭਿਆਸ ਕੀਤਾ। ਸਨਰਾਈਜ਼ਰਜ਼ ਹੈਦਰਾਬਾਦ ਦੇ ਬੱਲੇਬਾਜ਼ ਗਲੇਨ ਫਿਲਿਪਸ, ਏਡਨ ਮਾਰਕਰਮ, ਰਾਹੁਲ ਤ੍ਰਿਪਾਠੀ, ਮਯੰਕ ਅਗਰਵਾਲ ਅਤੇ ਅਨਮੋਲਪ੍ਰੀਤ ਸਿੰਘ ਨੇ ਬੱਲੇਬਾਜ਼ੀ ਕੀਤੀ। ਆਲਰਾਊਂਡਰ ਵਾਸ਼ਿੰਗਟਨ ਸੁੰਦਰ, ਅਭਿਸ਼ੇਕ ਸ਼ਰਮਾ, ਸ਼ਾਹਵਾਜ਼ ਅਹਿਮਦ ਨੇ ਬੱਲੇਬਾਜ਼ੀ ਦਾ ਪ੍ਰੈਕਟਿਸ ਕੀਤੀ। ਕਿੰਗਜ਼ ਇਲੈਵਨ ਦੀ ਤਰਫੋਂ, ਕੁਰੇਨ, ਅਰਸ਼ਦੀਪ ਸਿੰਘ, ਹਰਪ੍ਰੀਤ ਬਰਾੜ ਵਰਗੇ ਆਲਰਾਊਂਡਰਾਂ ਨੇ ਪਹਿਲਾਂ ਫੁੱਟਬਾਲ ਖੇਡ ਕੇ ਆਪਣੀ ਫਿਟਨੈੱਸ ਨੂੰ ਸੁਧਾਰਿਆ। ਜਿਤੇਸ਼ ਸ਼ਰਮਾ, ਪ੍ਰਭ ਸਿਮਰਨ ਸਿੰਘ ਨੇ ਬੱਲੇਬਾਜ਼ੀ ਦਾ ਅਭਿਆਸ ਕੀਤਾ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਫੈਨਸ ਲਈ ਖ਼ੁਸ਼ਖਬਰੀ, ਸੰਨੀ ਮਾਲਟਨ ਨਾਲ ਨਵੇਂ ਗਾਣੇ ਦਾ ਪੋਸਟਰ ਹੋਇਆ ਰਿਲੀਜ਼
ਦੱਸ ਦੇਈਏ ਕਿ ਪਿਛਲੀ ਵਾਰ ਦਰਸ਼ਕਾਂ ਦੀਆਂ ਐਂਟਰੀ ਲਈ ਲੰਮੀਆਂ ਲਾਈਨਾਂ ਵੇਖੀਆਂ ਗਈਆਂ ਸਨ। ਮੈਚ ਸ਼ੁਰੂ ਹੋਣ ਦੇ ਕਰੀਬ ਡੇਢ ਘੰਟੇ ਤੱਕ ਵੀ ਦਰਸ਼ਕ ਬਾਹਰ ਲਾਈਨਾਂ ਵਿੱਚ ਖੜ੍ਹੇ ਰਹੇ। ਇਸ ਦੇ ਮੱਦੇਨਜ਼ਰ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਇਸ ਵਾਰ ਜਲਦੀ ਐਂਟਰੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਪੁਲਿਸ ਪ੍ਰਸ਼ਾਸਨ ਵੀ ਤਿਆਰ ਹੈ। ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ। ਇਸ ਵਾਰ ਐਂਟਰੀ ਗੇਟਾਂ ਦੀ ਗਿਣਤੀ ਵੀ ਵਧਾਈ ਗਈ ਹੈ ਤਾਂ ਜੋ ਲੋਕ ਸਹੀ ਸਮੇਂ ‘ਤੇ ਐਂਟਰੀ ਮਿਲ ਸਕੇ।