ਰਾਇਲ ਚੈਲੇਂਜਰਲ ਬੰਗਲੌਰ ਖਿਲਾਫ ਅੱਜ ਹੋਣ ਵਾਲੇ ਮੁਕਾਬਲੇ ਤੋਂ ਠੀਕ ਪਹਿਲਾਂ ਮੁੰਬਈ ਇੰਡੀਅਨਸ ਨੂੰ ਵੱਡਾ ਝਟਕਾ ਲੱਗਾ ਹੈ। ਟੀਮ ਦੇ ਲੀਡ ਗੇਂਦਬਾਜ਼ ਜੋਫਰਾ ਆਰਚਰ IPL 2023 ਤੋਂ ਬਾਹਰ ਹੋ ਗਏ ਹਨ। ਉਹ ਆਪਣੇ ਰਿਹੈਬ ‘ਤੇ ਫੋਕਸ ਕਰਨ ਲਈ ਇੰਗਲੈਂਡ ਪਰਤ ਰਹੇ ਹਨ। ਮੁੰਬਈ ਇੰਡੀਅਨਸ ਨੇ ਉਨ੍ਹਾਂ ਦੀ ਜਗ੍ਹਾ ਇੰਗਲਿਸ਼ ਤੇਜ਼ ਗੇਂਦਬਾਜ਼ ਕ੍ਰਿਸ ਜਾਰਡਨ ਨੂੰ ਸਕਵਾਡ ਵਿਚ ਸ਼ਾਮਲ ਕੀਤਾ ਹੈ।
ਜੋਫਰਾ ਆਰਚਰ ਸਾਲ 2021 ਦੀ ਸ਼ੁਰੂਆਤ ਤੋਂ ਹੀ ਜ਼ਖਮੀ ਚੱਲ ਰਹੇ ਹਨ। ਪਿਛਲੇ 26 ਮਹੀਨਿਆਂ ਵਿਚ ਉਨ੍ਹਾਂ ਦੀ 6 ਵਾਰ ਸਰਜਰੀ ਹੋ ਚੁੱਕੀ ਹੈ। ਸੱਟ ਤੇ ਸਰਜਰੀ ਤੋਂ ਪੂਰੀ ਤਰ੍ਹਾਂ ਠੀਕ ਨਾ ਹੋਣ ਕਾਰਨ ਆਰਚਰ ਨੂੰ ਹੁਣ ਇੰਗਲੈਂਡ ਵਾਪਸ ਪਰਤਣਾ ਪੈ ਰਿਹਾ ਹੈ।
ਮੁੰਬਈ ਇੰਡੀਅਨਜ਼ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ, ‘ਕ੍ਰਿਸ ਜੌਰਡਨ ਬਾਕੀ ਸੀਜ਼ਨ ਲਈ ਮੁੰਬਈ ਇੰਡੀਅਨਜ਼ ਨਾਲ ਜੁੜ ਜਾਵੇਗਾ। ਉਸ ਨੂੰ ਜੋਫਰਾ ਆਰਚਰ ਦੀ ਜਗ੍ਹਾ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਇੰਗਲੈਂਡ ਕ੍ਰਿਕਟ ਬੋਰਡ ਜੋਫਰਾ ਆਰਚਰ ਦੀ ਰਿਕਵਰੀ ਅਤੇ ਫਿਟਨੈੱਸ ‘ਤੇ ਨਜ਼ਰ ਰੱਖ ਰਿਹਾ ਹੈ।
ਜੋਫਰਾ ਆਰਚਰ ਨੇ ਇਸ ਸੀਜ਼ਨ ਮੁੰਬਈ ਇੰਡੀਅਨਸ ਲਈ ਸਿਰਫ 5 ਮੈਚ ਖੇਡੇ। ਪਹਿਲੇ ਮੈਚ ਦੇ ਬਾਅਦ ਹੀ ਉਨ੍ਹਾਂ ਨੂੰ ਚਾਰ ਮੈਚਾਂ ਦਾ ਬ੍ਰੇਕ ਲੈਣਾ ਪਿਆ ਪਹਿਲੇ ਮੈਚ ਵਿਚ ਗੇਂਦਬਾਜ਼ੀ ਦੌਰਾਨ ਸੱਜੇ ਹੱਥ ਦੀ ਕੂਹਣੀ ਵਿਚ ਕੁਝ ਸਮੱਸਿਆ ਹੋਈ ਤੇ ਫਿਰ ਉਨ੍ਹਾਂ ਨੂੰ ਬਹੁਤ ਛੋਟੀ ਜਿਹੀ ਸਰਜਰੀ ਤੋਂ ਲੰਘਣਾ ਪਿਆ। ਇਹ ਸਰਜਰੀ ਬੈਲਜ਼ੀਅਮ ਵਿਚ ਹੋਈ ਸੀ। ਇਸ ਦੇ ਬਾਅਦ ਆਰਚਰ ਫਿਰ ਤੋਂ IPL 2023 ਵਿਚ ਪਰਤੇ ਤੇ ਫਿਰ 5 ਵਿਚੋਂ 4 ਮੈਚ ਖੇਡੇ।
ਇਹ ਵੀ ਪੜ੍ਹੋ : ‘ਦਿ ਕੇਰਲਾ ਸਟੋਰੀ’ ਦੇ ਨਿਰਮਾਤਾ ਜਾਣਗੇ ਸੁਪਰੀਮ ਕੋਰਟ, ਪੱਛਮੀ ਬੰਗਾਲ ‘ਚ ਬੈਨ ਹਟਾਉਣ ਦੀ ਕਰਨਗੇ ਮੰਗ
IPL 2023 ਵਿਚ ਜੋਫਰਾ ਆਰਚਰ ਦੇ ਪਰਫਾਰਮੈਂਸ ‘ਤੇ ਲਗਾਤਾਰ ਸੱਟਾਂ ਤੇ ਸਰਜਰੀ ਦਾ ਅਸਰ ਦਿਖਿਆ। ਉਹ 5 ਮੈਚਾਂ ਵਿਚ ਸਿਰਫ 2 ਵਿਕਟਾਂ ਹੀ ਲੈ ਸਕੇ। ਉਨ੍ਹਾਂ ਨੇ 9.5 ਦੌੜਾਂ ਪ੍ਰਤੀ ਓਵਰ ਦੀ ਇਕਾਨਮੀ ਰੇਟ ਤੋਂ ਦੌੜਾਂ ਦਿੱਤੀਆਂ। ਹਾਲਾਂਕਿ ਉਨ੍ਹਾਂ ਦੀ ਸਪੀਡ 145 ਦੇ ਆਸ-ਪਾਸ ਰਹੀ।
ਵੀਡੀਓ ਲਈ ਕਲਿੱਕ ਕਰੋ -: