ਮੈਰਾਥਨ ਵਿਸ਼ਵ ਰਿਕਾਰਡ ਹੋਲਡਰ ਅਤੇ ਪੈਰਿਸ ਓਲੰਪਿਕ ਵਿੱਚ ਗੋਲਡ ਦੇ ਮਜ਼ਬੂਤ ਦਾਅਵੇਦਾਰ, ਕੈਲਵਿਨ ਕਿਪਟਮ ਦੀ ਪੱਛਮੀ ਕੀਨੀਆ ਵਿੱਚ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ। 24 ਸਾਲਾਂ ਖਿਡਾਰੀ ਐਤਵਾਰ ਨੂੰ ਸਥਾਨਕ ਸਮੇਂ ਮੁਤਾਬਕ ਰਾਤ ਕਰੀਬ 11 ਵਜੇ ਕਪਟਾਗਾਟ ਤੋਂ ਐਲਡੋਰੇਟ ਜਾ ਰਿਹਾ ਸੀ, ਜਦੋਂ ਕਾਰ ਪਲਟ ਗਈ। ਕੇਲਵਿਨ ਤੋਂ ਇਲਾਵਾ ਉਸ ਦੇ ਰਵਾਂਡਾ ਦੇ ਕੋਚ ਗੇਰਵਾਇਸ ਹਕੀਜਿਮਾਨਾ ਦੀ ਇਸ ‘ਚ ਮੌਤ ਹੋ ਗਈ। ਕਾਰ ‘ਚ ਤਿੰਨ ਲੋਕ ਸਵਾਰ ਸਨ, ਜਿਨ੍ਹਾਂ ‘ਚੋਂ ਦੋ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇਕ ਨੂੰ ਹਸਪਤਾਲ ਲਿਜਾਇਆ ਗਿਆ। ਪੱਛਮੀ ਕੀਨੀਆ ਵਿੱਚ ਐਲਜੀਓ ਮਾਰਕਵੇਟ ਕਾਉਂਟੀ ਦੇ ਪੁਲਿਸ ਕਮਾਂਡਰ ਪੀਟਰ ਮੁਲਿੰਗੇ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਪੁਲਿਸ ਨੇ ਦੱਸਿਆ- ਕੇਲਵਿਨ ਐਲਡੋਰੇਟ ਵੱਲ ਜਾ ਰਿਹਾ ਸੀ ਅਤੇ ਗੱਡੀ ਕੰਟਰੋਲ ਗੁਆ ਬੈਠੀ ਅਤੇ ਖਾਈ ‘ਚ ਡਿੱਗ ਗਈ, ਜਿਸ ਨਾਲ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਕ ਮਹਿਲਾ ਯਾਤਰੀ ਜ਼ਖਮੀ ਹੋ ਗਈ, ਜਿਸ ਨੂੰ ਹਸਪਤਾਲ ਲਿਜਾਇਆ ਗਿਆ।
ਕੈਲਵਿਨ ਨੇ ਮੈਰਾਥਨ ਵਿੱਚ ਉਦੋਂ ਤਹਿਲਕਾ ਮਚਾਇਆ ਸੀ ਜਦੋਂ ਉਸ ਨੇ ਪਿਛਲੇ ਸਾਲ ਅਕਤੂਬਰ ਵਿੱਚ ਸ਼ਿਕਾਗੋ ‘ਚ ਵਿਸ਼ਵ ਰਿਕਾਰਡ 2:00:35 ਦਾ ਸਮਾਂ ਲੈ ਕੇ ਗੋਲਡ ਜਿੱਤਿਆ ਸੀ। ਉਸ ਨੇ ਸਾਥੀ ਕੀਨਿਆਈ ਐਲਿਯੁਡ ਕਿਪਚੋਗੇ ਦੇ ਪਿਛਲੇ ਰਿਕਾਰਡ ਨੂੰ 34 ਸੈਕੰਡ ਨਾਲ ਤੋੜਿਆ ਸੀ। ਕੈਲਵਿਨ ਉਸ ਵੇਲੇ ਸਿਰਫ 23 ਸਾਲਾਂ ਦਾ ਸੀ ਤੇ ਆਪਣੇ ਸਿਰਫ ਤੀਜੇ ਮੈਰਾਥਨ ਵਿੱਚ ਮੁਕਾਬਲਾ ਕਰ ਰਿਹਾ ਸੀ।
ਕਿਪਟੁਮ ਨੇ ਆਪਣੀਆਂ ਹੋਰ ਦੋ ਕੋਸ਼ਿਸ਼ਾਂ ਵੀ ਜਿੱਤ ਲਈਆਂ ਸਨ। ਜੇਤੂ ਮੁਹਿੰਮ 2022 ਵਿੱਚ ਵੇਲੇਂਸੀਆ ਵਿੱਚ ਅਤੇ ਫਿਰ ਅਗਲੇ ਸਾਲ ਲੰਡਨ ਵਿੱਚ ਜਾਰੀ ਰਹੀ। ਕੀਨੀਆ ਦੇ ਅਥਲੀਟ ਨੇ ਐਲਾਨ ਕੀਤਾ ਸੀ ਕਿ ਉਹ 14 ਅਪ੍ਰੈਲ ਨੂੰ ਰੋਟਰਡਮ ਵਿੱਚ ਦੋ ਘੰਟਿਆਂ ਤੋਂ ਘੱਟ ਸਮੇਂ ਵਿੱਚ ਦੌੜ ਪੂਰੀ ਕਰਨ ਵਾਲਾ ਪਹਿਲਾ ਵਿਅਕਤੀ ਬਣਨ ਦੀ ਕੋਸ਼ਿਸ਼ ਕਰੇਗਾ। ਹਾਲਾਂਕਿ ਇਸ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਉਹ ਪੈਰਿਸ ਓਲੰਪਿਕ 2024 ਲਈ ਮਜ਼ਬੂਤ ਦਾਅਵੇਦਾਰ ਸੀ। ਵਿਸ਼ਵ ਅਥਲੈਟਿਕਸ ਨੇ ਹਾਲ ਹੀ ਦੇ ਸਮੇਂ ਦੇ ਸਭ ਤੋਂ ਪ੍ਰਭਾਵਸ਼ਾਲੀ ਅਥਲੀਟ ਵਜੋਂ ਕਿਪਟਮ ਨੂੰ ਸ਼ਰਧਾਂਜਲੀ ਦਿੱਤੀ ਹੈ।
ਇਹ ਵੀ ਪੜ੍ਹੋ : ਰਾਕੇਸ਼ ਟਿਕੈਤ ਦਾ ਵੱਡਾ ਬਿਆਨ- ‘ਜੇ ਦਿੱਲੀ ਮਾਰਚ ਕਰ ਰਹੇ ਕਿਸਾਨਾਂ ਲਈ ਸਰਕਾਰ ਨੇ ਸਮੱਸਿਆ ਪੈਦਾ ਕੀਤੀ ਤਾਂ…’
ਵਿਸ਼ਵ ਅਥਲੈਟਿਕਸ ਦੇ ਪ੍ਰਧਾਨ ਸੇਬੇਸਟਿਅਨ ਕੋਅ ਨੇ ਇੱਕ ਬਿਆਨ ਵਿੱਚ ਕਿਹਾ ਕਿ “ਅਸੀਂ ਕੇਲਵਿਨ ਅਤੇ ਉਸ ਦੇ ਕੋਚ ਗਾਰਵੇਸ ਹਕੀਜਿਮਾਨਾ ਦੇ ਦਿਹਾਂਤ ਬਾਰੇ ਜਾਣ ਕੇ ਬਹੁਤ ਸਦਮੇ ਵਿੱਚ ਹਾਂ ਅਤੇ ਬਹੁਤ ਦੁਖੀ ਹਾਂ। ਵਿਸ਼ਵ ਅਥਲੈਟਿਕਸ ਵੱਲੋਂ ਅਸੀਂ ਉਨ੍ਹਾਂ ਦੇ ਪਰਿਵਾਰਾਂ, ਦੋਸਤਾਂ, ਟੀਮ ਦੇ ਸਾਥੀਆਂ ਅਤੇ ਕੀਨੀਆ ਦੇ ਪ੍ਰਤੀ ਹਮਦਰਦੀ ਪ੍ਰਗਟ ਕਰਦੇ ਹਾਂ।
ਵੀਡੀਓ ਲਈ ਕਲਿੱਕ ਕਰੋ –