ਵਾਰ-ਵਾਰ ਭੁੱਖ ਲੱਗਣੀ ਮੋਟੇ ਲੋਕਾਂ ਦੀ ਸਮੱਸਿਆ ਹੈ। ਜਿਸ ਨਾਲ ਨਜਿੱਠਣਾ ਬਹੁਤ ਮੁਸ਼ਕਲ ਹੈ। ਕਿਉਂਕਿ ਮੋਟਾਪੇ ਦੀ ਜੜ੍ਹ ਇਹੀ ਹੈ। ਖਾਣਾ ਖਾਣ ਤੋਂ ਬਾਅਦ ਵੀ ਭੁੱਖ ਲੱਗਣਾ, ਖਾਣਾ ਖਾਣ ਤੋਂ ਇਕ ਜਾਂ ਦੋ ਘੰਟੇ ਬਾਅਦ ਭੁੱਖ ਲੱਗਣਾ ਅਤੇ ਫਿਰ ਗੈਰ-ਸਿਹਤਮੰਦ ਭੋਜਨ ਖਾਣਾ। ਜ਼ਿਆਦਾ ਖਾਣਾ ਜ਼ਿਆਦਾ ਮੋਟਾਪੇ ਦਾ ਕਾਰਨ ਬਣਦਾ ਹੈ। ਜੇ ਤੁਸੀਂ ਵਾਰ-ਵਾਰ ਭੁੱਖ ਨੂੰ ਦੂਰ ਕਰਨਾ ਚਾਹੁੰਦੇ ਹੋ ਅਤੇ ਜ਼ਿਆਦਾ ਖਾਣ ਤੋਂ ਬਚਣਾ ਚਾਹੁੰਦੇ ਹੋ, ਤਾਂ ਆਯੁਰਵੇਦ ਦੀ ਸਿਫ਼ਾਰਿਸ਼ ਮੁਤਾਬਕ ਚੌਲਾਂ ਦੀ ਪਿੱਛ ਪੀਓ, ਇਸ ਨੂੰ ਪੀਣ ਨਾਲ ਬਹੁਤ ਸਾਰੇ ਫਾਇਦੇ ਹੋਣਗੇ।
ਭੁੱਖ ਘੱਟ ਕਰੇਗਾ
ਜੇਕਰ ਤੁਹਾਨੂੰ ਵਾਰ-ਵਾਰ ਭੁੱਖ ਲੱਗਣ ਦੀ ਸਮੱਸਿਆ ਹੁੰਦੀ ਹੈ ਤਾਂ ਗੈਰ-ਸਿਹਤਮੰਦ ਚੀਜ਼ਾਂ ਖਾਣ ਦੀ ਬਜਾਏ ਚੌਲਾਂ ਦੀ ਪਿੱਛ ਪੀਓ। ਇਸ ਚੌਲਾਂ ਦੀਪਿੱਛ ‘ਚ ਭੁੰਨਿਆ ਹੋਇਆ ਜੀਰਾ ਪਾਊਡਰ ਅਤੇ ਨਮਕ ਮਿਲਾ ਲਓ। ਇਹ ਸਿਹਤ ਲਈ ਕਈ ਤਰ੍ਹਾਂ ਨਾਲ ਫਾਇਦੇਮੰਦ ਹੈ।
ਐਨਰਜੀ ਵਧਾਏਗਾ
ਚੌਲਾਂ ਦੀ ਪਿੱਛ ਪੀਣ ਨਾਲ ਐਨਰਜੀ ਮਿਲਦੀ ਹੈ। ਇਸ ਵਿੱਚ ਉੱਚ ਮਾਤਰਾ ਵਿੱਚ ਪੋਸ਼ਣ ਹੁੰਦਾ ਹੈ। ਇਸ ਵਿਚ ਕਾਰਬੋਹਾਈਡਰੇਟ ਵੀ ਹੁੰਦੇ ਹਨ ਜੋ ਤੁਹਾਨੂੰ ਊਰਜਾ ਦੇਣ ਵਿਚ ਮਦਦ ਕਰਦੇ ਹਨ।
ਪਾਚਨ ਵਿੱਚ ਮਦਦ
ਪੇਟ ਵਿੱਚ ਕਬਜ਼ ਜਾਂ ਗੈਸ ਬਣਨ ਦੀ ਸਮੱਸਿਆ ਹੁੰਦੀ ਹੈ, ਲੂਜ਼ ਮੋਸ਼ਨ ਹੁੰਦੇ ਹਨ ਤਾਂ ਚੌਲਾਂ ਦੀ ਪਿੱਛ ਅਜਿਹੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਲਈ ਚੰਗਾ ਹੈ। ਇਹ ਐਨਰਜੀ ਦਿੰਦੀ ਹੈ ਜਦੋਂ ਲੂਜ਼ ਮੋਸ਼ਨ ਹੁੰਦੀ ਹੈ। ਇਹ ਪੇਟ ਵਿੱਚ ਪੈਦਾ ਹੋਣ ਵਾਲੀ ਗੈਸ ਨੂੰ ਦੂਰ ਕਰਦਾ ਹੈ।
ਸਕਿੱਨ ਲਈ ਵਧੀਆ
ਸਕਿੱਨ ‘ਤੇ ਲਗਾਉਣ ਦੇ ਨਾਲ ਹੀ ਚੌਲਾਂ ਦੀ ਪਿੱਛ ਪੀਣ ਨਾਲ ਸਕਿੱਨ ਨੂੰ ਹਾਈਡ੍ਰੇਸ਼ਨ ਮਿਲਦਾ ਹੈ ਅਤੇ ਸਕਿੱਨ ‘ਚ ਨਿਖਾਰ ਆਉਂਦਾ ਹੈ।
ਇਹ ਵੀ ਪੜ੍ਹੋ : ਮਾਊਂਟ ਐਵਰੇਸਟ ਬਣਿਆ ਕੂੜੇ ਦਾ ਢੇਰ! 11 ਟਨ ਕੂੜੇ ਨਾਲ ਮਿਲੀਆਂ ਹੋਰ ਚੀਜ਼ਾਂ ਨੂੰ ਵੇਖ ਸਭ ਦੇ ਉੱਡੇ ਹੋਸ਼
ਇੰਝ ਬਣਾਓ ਚੌਲਾਂ ਦੀ ਪਿੱਛ
ਚੌਲਾਂ ਦੀ ਪਿੱਛ ਬਣਾਉਣ ਲਈ ਚੌਲਾਂ ਨੂੰ ਚੰਗੀ ਤਰ੍ਹਾਂ ਧੋ ਕੇ ਪਾਣੀ ‘ਚ ਪਕਾਓ। ਜਦੋਂ ਚੌਲ ਪੱਕ ਜਾਣ ਤਾਂ ਬਾਕੀ ਬਚੇ ਪਾਣੀ ਨੂੰ ਛਾਣ ਲਓ। ਇਹ ਪਾਣੀ ਪੋਸ਼ਣ ਨਾਲ ਭਰਪੂਰ ਹੁੰਦਾ ਹੈ।
ਵੀਡੀਓ ਲਈ ਕਲਿੱਕ ਕਰੋ -: