ਫਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਦੋ ਵਾਰ ਵਿਧਾਇਕ ਰਹਿ ਚੁੱਕ ਸੁਖਪਾਲ ਸਿੰਘ ਨੰਨੂ ਵੱਲੋਂ ਭਾਜਪਾ ਤੋਂ ਅਸਤੀਫਾ ਦੇਣ ਸਬੰਧੀ ਚੱਲ ਰਹੀਆਂ ਚਰਚਾਵਾਂ ਤੋਂ ਚੁੱਪੀ ਤੋੜਦਿਆਂ ਅੱਜ ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਕਿਸਾਨ ਬਿੱਲਾਂ ‘ਤੇ ਕੇਂਦਰ ਨੇ ਜਲਦ ਫੈਸਲਾ ਨਾ ਲਿਆ ਤਾਂ ਲੋਕ ਉਨ੍ਹਾਂ ਨੂੰ ਪਿੰਡਾਂ ਚ ਨਹੀਂ ਵੜਣ ਦੇਣਗੇ ਤੇ ਪੂਰੇ ਪੰਜਾਬ ਵਿਚ ਬੂਥ ਵੀ ਨਹੀਂ ਲੱਗਣਗੇ।
ਸੁਖਪਾਲ ਸਿੰਘ ਨੰਨੂ ਨੇ ਕਿਹਾ ਕਿ ਕਿਸਾਨੀ ਸੰਘਰਸ਼ ਦੌਰਾਨ ਬਹੁਤ ਸਾਰੀਆਂ ਕੀਮਤੀ ਜਾਨਾਂ ਚਲੀਆਂ ਗਈਆਂ ਹਨ ਜਿਸ ਕਰਕੇ ਹਰ ਵਰਗ ਵਿਚ ਨਿਰਾਸ਼ਾ ਤੇ ਗੁੱਸੇ ਦੀ ਲਹਿਰ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿਚ ਮੇਰੇ ਹਲਕੇ ਦੇ ਲੋਕ ਅਸਤੀਫ਼ਾ ਦੇਣ ਦਾ ਦਬਾਅ ਬਣਾ ਰਹੇ ਹਨ ਤੇ ਹਲਕੇ ਦੇ ਲੋਕਾਂ ਦੇ ਇਸ਼ਾਰੇ ‘ਤੇ ਮੈ ਕੁਝ ਵੀ ਕਰਨ ਲਈ ਤਿਆਰ ਹਾਂ ਕਿਉਂਕਿ ਇਹ ਸੰਗਤਾਂ ਮੇਰ ਨਾਲ ਮੇਰੇ ਪਿਤਾ ਦੇ ਸਮੇਂ ਤੋਂ ਜੁੜੀਆਂ ਹੋਈਆਂ ਹਨ।
ਇਹ ਵੀ ਪੜ੍ਹੋ :Suicide in Patiala : ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਪ੍ਰੇਸ਼ਾਨ ਪੁਲਿਸ ਮੁਲਾਜ਼ਮ ਨੇ ਮੌਤ ਨੂੰ ਲਗਾਇਆ ਗਲੇ
ਮੇਰੇ ਪਿਤਾ ਜੀ ਨੇ ਇਸ ਹਲਕੇ ਦੀ ਬੇਦਾਗ 46 ਸਾਲ ਸੇਵਾ ਕੀਤੀ ਤੇ ਮੈਨੂੰ ਵੀ ਇਸ ਹਲਕੇ ਤੋਂ ਦੋ ਵਾਰ ਜਿੱਤਣ ਦਾ ਮੌਕਾ ਦਿੱਤਾ। 2012 ਤੇ 2017 ਵਿਚ ਮੈਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਪਰ ਪਾਰਟੀ ਦੇ ਕੁਝ ਲੋਕਾਂ ਨੇ ਗੱਦਾਰੀ ਕਰਕੇ ਮੈਨੂੰ ਹਰਾਇਆ ਨਾ ਕਿ ਲੋਕਾਂ ਨੇ ਕਾਂਗਰਸ ਨੂੰ ਜਿਤਾਇਆ ਹੈ। ਉਨ੍ਹਾਂ ਕਿਹਾ ਕਿ ਮੇਰਾ ਹਲਕਾ ਮੇਰਾ ਪਰਿਵਾਰ ਹੈ। ਮੈਨੂੰ ਪਾਰਟੀ ਨਹੀਂ ਪਰਿਵਾਰ ਦਾ ਮੈਂਬਰ ਸਮਝ ਕੇ ਜਿਤਾਉਂਦੇ ਰਹੇ ਹਨ ਤੇ ਬਾਅਦ ਵੀ ਪੂਰਾ ਮਾਣ ਦਿੰਦੇ ਰਹੇ ਹਨ। ਉਨ੍ਹਾਂ ਦੇ ਇੱਕ ਇਸ਼ਾਰੇ ‘ਤੇ ਮੈਂ ਕੁਝ ਵੀ ਕਰਨ ਨੂੰ ਤਿਆਰ ਹਾਂ।
ਇਹ ਵੀ ਪੜ੍ਹੋ : PSEB ਤੋਂ ਬਾਅਦ ਹੁਣ ਮਨਰੇਗਾ ਕਰਮਚਾਰੀਆਂ ਨੇ ਪੰਚਾਇਤ ਭਵਨ ਦੇ ਬਾਹਰ ਲਗਾਇਆ ਧਰਨਾ, ਸਰਕਾਰ ਤੋਂ ਕੀਤੀ ਰੈਗੂਲਰ ਕਰਨ ਦੀ ਮੰਗ