ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਸਰਪੰਚ ਦੇ ਘਰ ‘ਚੋਂ 1.40 ਕਰੋੜ ਦੀ ਚੋਰੀ ਹੋਈ ਹੈ। ਸਰਪੰਚ ਦੇ ਘਰ ‘ਚੋਂ ਕੇਸ਼ ਗਹਿਣੇ ਸਮੇਤ ਕਈ ਕੀਮਤੀ ਸਮਾਨ ਗਾਇਬ ਹੋ ਗਏ ਹਨ। ਇਸ ਮਾਮਲੇ ‘ਚ ਨੌਕਰ ਅਤੇ ਦੋ ਅਣਪਛਾਤੇ ਵਿਅਕਤੀਆਂ ‘ਤੇ ਦੋਸ਼ ਲਾਏ ਗਏ ਹਨ। ਜ਼ਿਲ੍ਹੇ ਦੇ ਥਾਣਾ ਖੁਈਖੇੜਾ ਦੀ ਪੁਲਿਸ ਨੇ ਨੌਕਰ ਪੂਰਨ ਸ਼ਾਹ ਸਮੇਤ ਦੋ ਅਣਪਛਾਤੇ ਵਿਅਕਤੀਆਂ ’ਤੇ ਧਾਰਾ 457, 380 ਤਹਿਤ ਕੇਸ ਦਰਜ ਕਰ ਲਿਆ ਹੈ।
ਜਾਂਚ ਅਧਿਕਾਰੀ ਭਗਵਾਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਆਤਮਾ ਰਾਮ ਵਾਸੀ ਪਿੰਡ ਕਟਾਹਾਡਾ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਉਹ ਅਤੇ ਉਸ ਦਾ ਪਰਿਵਾਰ ਕਿਸੇ ਕੰਮ ਲਈ ਹਰਿਆਣਾ ਦੇ ਪਿੰਡ ਬਨਵਾਲਾ ਸਿਰਸਾ ਗਿਆ ਹੋਇਆ ਸੀ। ਉਹ ਆਪਣੇ ਨੌਕਰ ਪੂਰਨ ਸ਼ਾਹ ਵਾਸੀ ਏ-37 ਜੋਸੀ ਕਲੋਨੀ ਆਈ.ਪੀ. ਐਕਸਟੈਂਸ਼ਨ ਪੂਰਬੀ ਦਿੱਲੀ ਅਤੇ ਅਮਰ ਸਿੰਘ ਵਾਸੀ ਪਿੰਡ ਕਟਾਹੇੜਾ ਦੇ ਭਰੋਸੇ ‘ਤੇ ਘਰੋਂ ਨਿਕਲਿਆ ਸੀ।
ਸ਼ਿਕਾਇਤਕਰਤਾ ਮੁਤਾਬਕ 27 ਮਈ ਦੀ ਰਾਤ ਨੂੰ ਉਸ ਦੇ ਨੌਕਰ ਪੂਰਨ ਸ਼ਾਹ ਨੇ ਪਿੰਡ ਵਾਸੀ ਅਮਰ ਸਿੰਘ ਨੂੰ ਚਾਹ ‘ਚ ਕੋਈ ਨਸ਼ੀਲੀ ਚੀਜ਼ ਮਿਲਾ ਕੇ ਪਿਲਾ ਦਿੱਤੀ, ਜਿਸ ਕਾਰਨ ਉਹ ਸੌਂ ਗਿਆ। ਇਸ ਤੋਂ ਬਾਅਦ ਪੂਰਨ ਸ਼ਾਹ ਘਰ ਵਿੱਚ ਰੱਖੀ ਕਰੀਬ 2 ਕਿਲੋ ਸੋਨਾ, 2-1/2 ਕਿਲੋ ਚਾਂਦੀ, ਸੋਨੀ ਕੰਪਨੀ ਦਾ ਡੀਐਸਐਲਆਰ ਕੈਮਰਾ, 1.40 ਕਰੋੜ ਦੀ ਨਕਦੀ ਅਤੇ 1.40 ਕਰੋੜ ਰੁਪਏ ਚੋਰੀ ਕਰਕੇ ਫਰਾਰ ਹੋ ਗਿਆ।
ਇਹ ਵੀ ਪੜ੍ਹੋ : ਅੱਜ ਇੱਕ ਸਾਲ ਹੋ ਗਿਆ ਪੁੱਤ, ਮੈਂ ਤੈਨੂੰ ਜੱਫੀ ਨਹੀਂ ਪਾਈ… ਸਿੱਧੂ ਨੂੰ ਯਾਦ ਕਰਦਿਆਂ ਮਾਤਾ ਚਰਨ ਕੌਰ ਨੇ ਸਾਂਝੀ ਕੀਤੀ ਭਾਵੁਕ ਪੋਸਟ
ਆਤਮਾ ਰਾਮ ਅਨੁਸਾਰ ਜਦੋਂ ਅਮਰ ਸਿੰਘ ਨੂੰ ਹੋਸ਼ ਆਇਆ ਤਾਂ ਉਸ ਨੂੰ ਪੂਰਨ ਤਾਂ ਨਹੀਂ ਮਿਲਿਆ ਪਰ ਘਰ ਦਾ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਅਲਮਾਰੀਆਂ ਖੁੱਲ੍ਹੀਆਂ ਪਈਆਂ ਸਨ। ਇਸ ਮਗਰੋਂ ਅਮਰ ਸਿੰਘ ਨੇ ਫੋਨ ਕਰਕੇ ਚੋਰੀ ਬਾਰੇ ਜਾਣਕਰੀ ਦਿੱਤੀ। ਉਹ ਤੁਰੰਤ ਪਰਿਵਾਰ ਸਮੇਤ ਮੌਕੇ ‘ਤੇ ਪਹੁੰਚੇ ਅਤੇ ਚੋਰੀ ਦੀ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੂਰਨ ਦੇ ਨਾਲ 2 ਹੋਰ ਲੋਕਾਂ ਦੇ ਹੋਣ ਦਾ ਸ਼ੱਕ ਹੈ। ਪੁਲਿਸ ਮਾਮਲਾ ਦਰਜ ਕਰਕੇ ਫਰਾਰ ਨੌਕਰ ਅਤੇ ਅਣਪਛਾਤੇ ਵਿਅਕਤੀਆਂ ਦੀ ਭਾਲ ‘ਚ ਜੁਟ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: