ਕੇਦਾਰਨਾਥ ਮੰਦਰ ਵਿੱਚ ਫੋਟੋਗ੍ਰਾਫੀ ਦੀ ਪਾਬੰਦੀ ਦੀ ਉਲੰਘਣਾ ਕਰਨ ਵਾਲੇ ਸ਼ਰਧਾਲੂ ਨੂੰ 11,000 ਰੁਪਏ ਜੁਰਮਾਨਾ ਭਰਨਾ ਪਿਆ। ਸ਼ਰਧਾਲੂ ਨੇ ਪਾਵਨ ਅਸਥਾਨ ਦੇ ਅੰਦਰ ਪੂਜਾ ਕਰਦੇ ਹੋਏ ਮੋਰਾਰੀ ਬਾਪੂ ਦੀ ਤਸਵੀਰ ਕਲਿੱਕ ਕੀਤੀ ਸੀ, ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਸੀ। ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਨੇ ਨਿਯਮ ਤੋੜਨ ਵਾਲੇ ਦੀ ਪਛਾਣ ਕਰਨ ਲਈ ਸੀਸੀਟੀਵੀ ਫੁਟੇਜ ਦੀ ਮਦਦ ਲਈ।
ਕੇਦਾਰਨਾਥ ਮੰਦਿਰ ਦੇ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਸਮੇਂ ਰਾਮਕਥਾ ਦੇ ਪਾਠਕ ਸੰਤ ਮੋਰਾਰੀ ਬਾਪੂ ਦੀ ਫੋਟੋ ਇੰਟਰਨੈੱਟ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਧਾਮ ‘ਚ ਹਲਚਲ ਮਚ ਗਈ। ਇਸ ਕਾਰਨ ਮੰਦਰ ਕਮੇਟੀ ਦੇ ਅਧਿਕਾਰੀ ਤੇ ਕਰਮਚਾਰੀ ਪ੍ਰੇਸ਼ਾਨ ਹੋ ਗਏ। ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦੀ ਟੀਮ ਮੰਦਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਸਕੈਨ ਕਰਨ ਤੋਂ ਬਾਅਦ ਫੋਟੋ ਕਲਿੱਕ ਕਰਨ ਵਾਲੇ ਯਾਤਰੀ ਤੱਕ ਪਹੁੰਚੀ।
ਇਹ ਵੀ ਪੜ੍ਹੋ : ਸਿੱਖਾਂ ਲਈ ਵੱਡੀ ਖੁਸ਼ਖਬਰੀ ! SGPC ਨੇ ਗੁਰਬਾਣੀ ਦੇ ਪ੍ਰਸਾਰਣ ਲਈ ਲਾਂਚ ਕੀਤਾ ਆਪਣਾ ਚੈਨਲ
ਇਹ ਵਿਅਕਤੀ ਮੱਧ ਪ੍ਰਦੇਸ਼ ਦੇ ਇੰਦੌਰ ਦਾ ਰਹਿਣ ਵਾਲਾ ਸੀ। ਮੰਦਿਰ ਕਮੇਟੀ ਦੇ ਕਾਰਜਸਾਧਕ ਅਫ਼ਸਰ ਆਰਸੀ ਤਿਵਾੜੀ ਨੇ ਦੱਸਿਆ ਕਿ ਇਸ ਮਗਰੋਂ ਕਮੇਟੀ ਵੱਲੋਂ ਨਾ ਸਿਰਫ਼ ਯਾਤਰੀ ਨੂੰ 11 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ, ਸਗੋਂ ਮੋਬਾਈਲ ਤੋਂ ਫੋਟੋਆਂ ਵੀ ਡਿਲੀਟ ਕਰ ਦਿੱਤੀਆਂ ਗਈਆਂ। ਇਸ ਤੋਂ ਬਾਅਦ ਹੀ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਫੋਟੋ ਕਲਿੱਕ ਕਰਨ ਵਾਲੇ ਵਿਅਕਤੀ ਨੇ ਦੱਸਿਆ ਕਿ ਉਹ ਮੋਰਾਰੀ ਬਾਪੂ ਨੂੰ ਦੇਖ ਕੇ ਬਹੁਤ ਖੁਸ਼ ਹੋ ਗਿਆ। ਜਿਸ ਕਾਰਨ ਉਸ ਨੇ ਆਪਣੀ ਫੋਟੋ ਖਿੱਚ ਕੇ ਸੋਸ਼ਲ ਮੀਡੀਆ ‘ਤੇ ਪੋਸਟ ਕਰ ਦਿੱਤੀ।
ਵੀਡੀਓ ਲਈ ਕਲਿੱਕ ਕਰੋ -: