ਹਿਮਾਚਲ ਦੇ ਸਿਰਮੌਰ ਦੇ ਪਾਉਂਟਾ ਸਾਹਿਬ ਦੀ ਪੁਰੂਵਾਲਾ ਪੰਚਾਇਤ ਅਮਰਗੜ੍ਹ ‘ਚ ਐਪਲ ਫੀਲਡ ਫੈਕਟਰੀ ‘ਤੇ ਪੁਲਿਸ ਨੇ ਛਾਪਾ ਮਾਰਿਆ। ਇਸ ਦੌਰਾਨ ਪੁਲਿਸ ਨੇ ਬੰਦ ਪਈ ਫੈਕਟਰੀ ਵਿੱਚੋਂ ਪਾਬੰਦੀਸ਼ੁਦਾ ਕਫਲੋਕ ਕੋਡੀਨ ਫਾਸਫੇਟ ਕਲੋਰਫੇਨਿਰਾਮਾਈਨ ਮੈਲੇਟ ਸੀਰਪ ਦੀਆਂ 1150 ਸ਼ੀਸ਼ੀਆਂ ਬਰਾਮਦ ਕੀਤੀਆਂ। ਇਹ ਖੰਘ ਦੀ ਦਵਾਈ ਹੈ ਅਤੇ ਨਸ਼ੇ ਲਈ ਵਰਤਿਆ ਜਾਂਦਾ ਹੈ।
ਜਾਣਕਾਰੀ ਅਨੁਸਾਰ ਜਦੋਂ ਅਧਿਕਾਰੀ ਐਪਲ ਫੀਲਡ ਫੈਕਟਰੀ ‘ਤੇ ਛਾਪੇਮਾਰੀ ਕਰਨ ਲਈ ਗਏ ਤਾਂ ਉੱਥੇ ਇੱਕ ਵਿਅਕਤੀ ਮੌਜੂਦ ਸੀ। ਅਧਿਕਾਰੀਆਂ ਵੱਲੋਂ ਪੁੱਛਗਿੱਛ ਕਰਨ ‘ਤੇ ਉਸਨੇ ਆਪਣੀ ਪਛਾਣ ਰਾਜੀਵ ਕੁਮਾਰ ਪੁੱਤਰ ਧਰਮਪਾਲ ਵਾਸੀ ਪਿੰਡ ਸ਼ਾਮਪੁਰ, ਬਿਲਾਸਪੁਰ, ਜ਼ਿਲ੍ਹਾ ਯਮੁਨਾ ਨਗਰ ਹਰਿਆਣਾ ਦੱਸਿਆ। ਉਸ ਨੇ ਆਪਣੇ ਆਪ ਨੂੰ ਇਸ ਕੰਪਨੀ ਦਾ ਭਾਈਵਾਲ ਦੱਸਿਆ ਹੈ। ਫਿਲਹਾਲ ਪੁਲਿਸ ਨੇ ਦਵਾਈਆਂ ਦੀਆਂ ਸ਼ੀਸ਼ੀਆਂ ਦੇ ਜ਼ਬਤ ਕਰਕੇ ਰਾਜੀਵ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ : ਖੰਨਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 15 ਲੱਖ ਦੀ ਜਾਅਲੀ ਕਰੰਸੀ ਸਣੇ ਗਿਰੋਹ ਦੇ 4 ਮੈਂਬਰ ਕਾਬੂ
DSP ਰਮਾਕਾਂਤ ਠਾਕੁਰ ਨੇ ਦੱਸਿਆ ਕਿ ਨਸ਼ੇ ਦੀ ਵੱਡੀ ਖੇਪ ਬਰਾਮਦ ਕੀਤੀ ਗਈ ਹੈ। ਪੁਲਿਸ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਅਪ੍ਰੈਲ 2019 ‘ਚ ਐਪਲ ਫੀਲਡ ਫੈਕਟਰੀ ਅਤੇ ਇਸ ਦੇ ਗੋਦਾਮ ‘ਤੇ ਛਾਪੇਮਾਰੀ ਕੀਤੀ ਗਈ ਸੀ, ਜਿਸ ‘ਚ ਨਕਲੀ ਦਵਾਈਆਂ ਅਤੇ ਸੀਰਪ ਬਰਾਮਦ ਕੀਤਾ ਗਿਆ ਸੀ। ਸੂਚਨਾ ‘ਤੇ ਇਕ ਵਾਰ ਫਿਰ ਪੁਲਿਸ ਨੇ ਬੰਦ ਪਈ ਫੈਕਟਰੀ ‘ਤੇ ਛਾਪਾ ਮਾਰਿਆ ਅਤੇ ਇਥੋਂ 100 ਐਮ.ਐਲ. ਕਫਲੋਕ ਕੋਡੀਨ ਫਾਸਫੇਟ ਕਲੋਰਫੇਨਿਰਾਮਾਈਨ ਮੈਲੇਟ ਸੀਰਪ ਦੀਆਂ 1150 ਸੀਲਬੰਦ ਸ਼ੀਸ਼ੀਆਂ ਬਰਾਮਦ ਹੋਈਆਂ।
ਵੀਡੀਓ ਲਈ ਕਲਿੱਕ ਕਰੋ -: