ਕੋਰੋਨਾ ਮਹਾਮਾਰੀ ਤੋਂ ਬਾਅਦ ਦੁਨੀਆ ਭਰ ਵਿੱਚ ਮਹਿੰਗਾਈ ਵਧ ਰਹੀ ਹੈ। ਗੁਆਂਢੀ ਦੇਸ਼ ਪਕਾਸਿਤਾਨ ਵਿੱਚ ਸਿਆਸੀ ਸੰਕਟ ਦੇ ਨਰਮ ਹੋਣ ਤੇ ਸੱਤਾ ਵਿੱਚ ਤਬੀਦਲੀਆਂ ਹੋ ਜਾਣ ਦੇ ਬਾਅਦ ਵੀ ਹਾਲਾਤ ਬਦਤਰ ਬਣੇ ਹੋਏ ਹਨ। ਇੱਕ ਪਾਸੇ ਪਾਕਿਸਤਾਨ ਦੀ ਆਰਥਿਕ ਸਿਹਤ ਪਤਲੀ ਹੋ ਚੁੱਕੀ ਹੈ ਤਾਂ ਦੂਜੇ ਪਾਸੇ ਆਮ ਲੋਕਾਂ ਦੇ ਉਪਰ ਇੱਕ ਹੋਰ ਮਹਿੰਗਾਈ ਬੰਬ ਫੁੱਟਣ ਦੀ ਤਿਆਰੀ ਚੱਲ ਰਹੀ ਹੈ। ਜੇ ਸਬੰਧਤ ਪ੍ਰਸਤਾਵ ‘ਤੇ ਅਮਲ ਕੀਤਾ ਗਿਆ ਤਾਂ ਪਾਕਿਸਤਾਨ ਵਿੱਚ ਇੱਕ ਝਕੇ ਵਿੱਚ ਪੈਟਰੋਲ ਦੀਆਂ ਕੀਮਤਾਂ ਡਬਲ ਹੋ ਜਾਣ ਵਾਲੀਆਂ ਹਨ।
ਪਾਕਿਸਤਾਨ ਦੇਸ਼ ਵਿੱਚ ਤੇਲ ਤੇ ਗੈਸ ਦੀਆਂ ਕੀਮਤਾਂ ਨੂੰ ਰੈਗੂਲੇਟ ਕਰਨ ਵਾਲੀ ਸੰਸਥਾ ਆਇਲ ਐਂਡ ਗੈਸ ਰੈਗੂਲੇਟਰੀ ਅਥਾਰਟੀ (OGRA) ਨੇ ਸ਼ਨੀਵਾਰ ਤੋਂ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਵਧਾਉਣ ਦੀ ਸਿਫਾਰਿਸ਼ ਕੀਤੀ ਹੈ। ਓ.ਜੀ.ਆਰ.ਏ. ਦਾ ਪ੍ਰਸਤਾਵ ਹੈ ਕਿ ਪੈਟਰੋਲ ਦੀ ਕੀਮਤਾਂ ਨੂੰ 83.5 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ ਨੂੰ ਪ੍ਰਤੀ ਲੀਟਰ 119 ਰੁਪਏ ਵਧਾਇਆ ਜਾਣਾ ਚਾਹੀਦਾ ਹੈ। ਅਜੇ ਪਾਕਿਸਤਾਨ ਵਿੱਚ ਪੈਟਰੋਲ ਦੀ ਕੀਮਤ 1 ਅਪ੍ਰੈਲ ਤੋਂ 149.86 ਰੁਪਏ ਤੇ ਡੀਜ਼ਲ 144.15 ਰੁਪਏ ਹੈ। ਜੇ ਸਿਫਾਰਿਸ਼ ‘ਤੇ ਅਮਲ ਹੋਇਆ ਤਾਂ ਪਾਕਿਸਤਾਨ ਵਿੱਚ ਡੀਜ਼ਲ 250 ਰੁਪਏ ਦੇ ਅਤੇ ਪੈਟਰੋਲ 200 ਰੁਪਏ ਦੇ ਪਾਰ ਨਿਕਲ ਜਾਏਗਾ।
ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਹੁਣੇ ਜਿਹੇ ਦੋਸ਼ ਲਾਇਆ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ਦੌਰਾਨ ਅਰਥ ਵਿਵਸਥਾ ਸਥਿਰ ਹੋ ਗਈ ਸੀ। ਸ਼ਰੀਫ ਦੇ ਇਸ ਸਟੇਟਮੈਂਟ ਤੋਂ ਇਹ ਮਤਲਬ ਕੱਢਿਆ ਜਾ ਰਿਹਾ ਸੀ ਕਿ ਸਰਕਾਰ ਬਦਲਣ ਤੋਂ ਬਾਅਦ ਵੀ ਪਾਕਿਸਤਾਨ ਦੇ ਲੋਕਾਂ ਨੂੰ ਅਸਮਾਨ ਛੂਹੰਦੀ ਮਹਿੰਗਾਈ ਤੋਂ ਰਾਹਤ ਨਹੀਂ ਮਿਲਣ ਵਾਲੀ ਹੈ। ਓ.ਜੀ.ਆਰ.ਏ. ਨੇ ਪ੍ਰਸਤਾਵ ਦਾ ਸਾਰਾਂਸ਼ ਪੈਟਰੋਲੀਅਮ ਡਿਵੀਜ਼ਨ ਨੂੰ ਭੇਜਿਆ ਹੈ। ਸੂਤਰਾਂ ਦੇ ਵਾਲੇ ਨਾਲ ਸਥਾਨਕ ਨਿਊਜ਼ ਚੈਨਲ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਓਜੀਆਰਏ ਦੀ ਸਮਰੀ ‘ਤੇ ਵਿੱਤ ਮੰਤਰਾਲਾ ਪ੍ਰਧਾਨ ਮੰਤਰੀ ਦੇ ਨਾਲ ਸਲਾਹ ਤੋਂ ਬਾਅਦ ਆਖਰੀ ਫੈਸਲਾ ਲਏਗਾ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਖਬਰ ਮੁਤਾਬਕ ਪਾਕਿਸਤਾਨ ਵਿੱਚ ਡੀਜ਼ਲ-ਪੈਟਰੋਲ ‘ਤੇ ਜੀ.ਐੱਸ.ਟੀ. ਨੂੰ 70 ਫੀਸਦੀ ਤੇ ਲੇਵੀ 30 ਰੁਪਏ ਕਰਨ ਨੂੰ ਆਧਾਰ ਬਣਾ ਕੇ ਪ੍ਰਸਤਾਵ ਤਿਆਰ ਕੀਤਾ ਗਿਆ ਹੈ। ਅਜੇ ਪਾਕਿਸਤਾਨ ਵਿੱਚ ਡੀਜ਼ਲ-ਪੈਟਰੋਲ ‘ਤੇ ਜੀ.ਐੱਸ.ਟੀ. ਦੀ ਦਰ 17 ਫੀਸਦੀ ਹੈ ਤੇ ਲੇਵੀ 30 ਰੁਪਏ ਪ੍ਰਤੀ ਲੀਟਰ ਹੈ। ਹੋਰ ਪੈਟਰੋਲੀਅਮ ਉਤਪਾਦਾਂ ਦੀ ਗੱਲ ਕਰੀਏ ਤਾਂ ਲਾਈਟ ਡੀਜ਼ਲ ਦੀਆਂ ਕੀਮਤਾਂ 77.31 ਰੁਪਏ ਪ੍ਰਤੀ ਲੀਟਰ ਤੇ ਕੈਰੋਸਿਨ ਦੀ ਕੀਮਤ 36.5 ਰੁਪਏ ਪ੍ਰਤੀ ਲੀਟਰ ਵਧਾਉਣ ਦਾ ਪ੍ਰਸਤਾਵ ਦਿੱਤਾ ਗਿਆ ਹੈ।