ਹਰਿਆਣਾ ਦੇ ਪਾਨੀਪਤ ਜ਼ਿਲ੍ਹੇ ਦੇ ਪਿੰਡ ਛਾਜਪੁਰ ਵਿਚ ਪੰਚਾਇਤੀ ਜ਼ਮੀਨ ਦੇ ਵਿਵਾਦ ਵਿਚ ਜੂਨ 2016 ਵਿਚ ਹੋਏ ਹਰੀ ਕਤਲਕਾਂਡ ਵਿਚ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਅਮਿਤ ਗਰਗ ਦੀ ਕੋਰਟ ਨੇ 14 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
2 ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ। ਕੋਰਟ ਨੇ ਹਰ ਦੋਸ਼ੀ ‘ਤੇ 1.75 ਲੱਖ ਦਾ ਜੁਰਮਾਨਾ ਵੀ ਲਗਾਇਆ ਹੈ। ਜੁਰਮਾਨਾ ਨਾ ਦੇਣ ‘ਤੇ ਦੋਸ਼ੀਆਂ ਨੂੰ 1-1 ਸਾਲ ਦੀ ਵਾਧੂ ਸਜ਼ਾ ਵੀ ਭੁਗਤਣਾ ਹੋਵੇਗੀ।
ਸਦਰ ਥਾਣਾ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਹੁਕਮ ਸਿੰਘ ਨੇ ਦੱਸਿਆ ਕਿ ਉਹ ਪਿੰਡ ਛਾਜਪੁਰ ਖੁਰਦ ਦਾ ਰਹਿਣ ਵਾਲਾ ਹੈ। 12 ਜੂਨ 2016 ਦੀ ਦੁਪਹਿਰ ਲਗਭਗ ਡੇਢ ਵਜੇ ਬਾਅਦ ਉਹ ਆਪਣੇ ਬੇਟੇ ਭੱਜੀ ਤੇ ਹਰੀ ਪੁੱਤਰ ਰਾਕੇਸ਼ ਨਾਲ ਟਰੈਕਟਰ ‘ਤੇ ਸਵਾਰ ਹੋ ਕੇ ਪਾਨੀਪਤ ਆਪਣੇ ਘਰ ਜਾ ਰਹੇ ਸੀ। ਉਸ ਦੇ ਬੇਟੇ ਛੱਜੂ ਨੇ ਬਾਈਕ ਪਿੰਡ ਦੇ ਅੱਡੇ ‘ਤੇ ਇਕ ਦੁਕਾਨ ਦੇ ਸਾਹਮਣੇ ਖੜ੍ਹੀ ਕੀਤੀ ਸੀ। ਬਾਈਕ ਚੁੱਕਣ ਲਈ ਉਸ ਦਾ ਬੇਟਾ ਭੱਜੀ ਤੇ ਹਰੀ ਟਰੈਕਟਰ ਤੋਂ ਹੇਠਾਂ ਉਤਰ ਗਏ।
ਜਿਵੇਂ ਹੀ ਭੱਜੀ ਨੇ ਬਾਈਕ ਸਟਾਰਟ ਕੀਤੀ ਉਂਝ ਹੀ ਉਥੇ ਕਈ ਬਾਈਕ ‘ਤੇ ਸਵਾਰ ਹੋ ਕੇ ਸੁਨੀਲ ਪੁੱਤਰ ਜਗਪਾਲ, ਰਵਿਤ ਪੁੱਤਰ ਰਮੇਸ਼, ਵਿੱਕੀ ਪੁੱਤਰ ਜਸਵੰਤ, ਸ਼ੀਲਾ ਪੁੱਤਰ ਪਾਰਸ, ਸੁਮਿਤ ਪੁੱਤਰ ਜਗਦੀਸ਼, ਰਿੰਕੂ ਪੁੱਤਰ ਰਾਏ ਸਿੰਘ, ਸੁੰਦਰ ਪੁੱਤਰ ਓਮ ਸਿੰਘ, ਰਾਜੇਸ਼ ਪੁੱਤਰ ਪ੍ਰੇਮ, ਸੰਜੇ ਪੁੱਤਰ ਬਿਸ਼ਨੀ, ਅੰਕੁਸ਼ ਪੁੱਤਰ ਰਾਜੇਂਦਰ, ਜਗਦੀਸ਼ ਪੁੱਤਰ ਦੇਵੀ ਸਿੰਘ, ਤੇਜਪਾਲ ਪੁੱਤਰ ਨਰਸਿੰਘ, ਜੋਨੀ ਪੁੱਤਰ ਸਾਹਬ ਸਿੰਘ, ਸਚਿਨ ਪੁੱਤਰ ਖੱਲਾ ਉਥੇ ਆਏ। ਸਾਰਿਆਂ ਦੇ ਹੱਥਾਂ ਵਿਚ ਤਲਵਾਰ, ਪਿਸਤੌਲ, ਹਾਕੀ, ਸਰੀਏ, ਗੰਡਾਸੇ ਸਣੇ ਹੋਰ ਹਥਿਆਰ ਸਨ।
ਸਾਰੇ ਬਾਈਕਾਂ ਤੋਂ ਹੇਠਾਂ ਉਤਰੇ ਤੇ ਇਕੱਠੇ ਹੋ ਕੇ ਸਾਰਿਆਂ ਨੇ ਭੱਜੀ ਤੇ ਹਰੀ ‘ਤੇ ਹਮਲਾ ਕਰ ਦਿੱਤਾ। ਵਾਰਦਾਤ ਦੌਰਾਨ ਰਾਜੇਸ਼ ਪੁੱਤਰ ਪ੍ਰੇਮ ਨੇ ਲਲਕਾਰਿਆ ਤੇ ਕਿਹਾ ਕਿ ਇਨ੍ਹਾਂ ਦੋਵਾਂ ਨੂੰ ਜਾਨ ਤੋਂ ਮਾਰਨਾ ਹੈ ਕਿਉਂਕਿ ਇਹ ਸਾਡੀ ਪੰਚਾਇਤੀ ਜ਼ਮੀਨ ਨੂੰ ਛੁਡਵਾਉਣ ਵਿਚ ਜ਼ਿਆਦਾ ਜ਼ੋਰ ਲਗਾ ਰਹੇ ਹਨ।
ਇਹ ਵੀ ਪੜ੍ਹੋ : ਮਹਾਰਾਸ਼ਟਰ ਦੇ ਰਾਜਪਾਲ ਦਾ ਅਹੁਦਾ ਛੱਡਣਗੇ ਕੋਸ਼ਯਾਰੀ, ਸਾਰੀਆਂ ਸਿਆਸੀ ਜ਼ਿੰਮੇਵਾਰੀਆਂ ਤੋਂ ਮੁਕਤ ਹੋਣ ਦੀ ਪ੍ਰਗਟਾਈ ਇੱਛਾ
ਹੁਕਮ ਸਿੰਘ ਨੇ ਉਨ੍ਹਾਂ ਰੋਕਣ ਲਈ ਮਦਦ ਦੀ ਗੁਹਾਰ ਲਗਾਉਣ ਲਈ ਆਵਾਜ਼ਾਂ ਵੀ ਲਗਾਈਆਂ ਪਰ ਬਦਮਾਸ਼ ਨਹੀਂ ਰੁਕੇ। ਦੋਵਾਂ ਨੂੰ ਅੱਧਮਰਿਆ ਕਰਕੇ ਬਦਮਾਸ਼ ਮੌਕੇ ਤੋਂ ਹਥਿਆਰਾਂ ਨੂੰ ਲਹਿਰਾਉਂਦੇ ਹੋਏ ਆਪਣੀ ਬਾਈਕ ‘ਤੇ ਸਵਾਰ ਹੋ ਕੇ ਫਰਾਰ ਹੋ ਗਏ। ਜਾਂਦੇ ਸਮੇਂ ਬਦਮਾਸ਼ ਸੰਜੇ ਪੁੱਤਰ ਬਿਸ਼ਨੀ ਨੇ ਧਮਕੀ ਦਿੱਤੀ ਇਹ ਤਾਂ ਜਾਨ ਤੋਂ ਮਾਰ ਦਿੱਤੇ ਹਨ, ਤੂੰ ਕੋਈ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਤੈਨੂੰ ਵੀ ਜਾਨ ਤੋਂ ਮਾਰ ਦੇਵਾਂਗੇ। ਦੋਵਾਂ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਹਸਪਤਾਲ ਭਰਤੀ ਕਰਵਾਇਆ ਗਿਆ ਜਿਥੇ 14 ਜੂਨ 2016 ਨੂੰ ਹਰੀ ਦੀ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -: