ਬਿਹਾਰ ਦੇ ਬੇਗੂਸਰਾਏ ‘ਚ ਮੰਗਲਵਾਰ ਸ਼ਾਮ ਨੂੰ 15 ਕੁੱਤਿਆਂ ਨੂੰ ਗੋਲੀ ਮਾਰ ਦਿੱਤੀ ਗਈ ਹੈ। ਦੈਯਾ ਜਾ ਰਿਹਾ ਹੈ ਇਨ੍ਹਾਂ 15 ਕੁੱਤਿਆਂ ਦੇ ਡਰੋਂ ਔਰਤਾਂ ਘਰੋਂ ਨਹੀਂ ਨਿਕਲ ਰਹੀਆਂ ਸਨ। ਇਨ੍ਹਾਂ ਕੁੱਤਿਆਂ ਦੇ ਹਮਲੇ ‘ਚ 3 ਦਿਨਾਂ ‘ਚ 6 ਲੋਕ ਜ਼ਖਮੀ ਹੋ ਗਏ ਸਨ। ਸੋਮਵਾਰ ਨੂੰ ਇਕ ਜ਼ਖਮੀ ਔਰਤ ਦੀ ਇਲਾਜ ਦੌਰਾਨ ਮੌਤ ਵੀ ਹੋ ਗਈ। ਇਸ ਤੋਂ ਬਾਅਦ ਪਟਨਾ ਤੋਂ ਨਿਸ਼ਾਨੇਬਾਜ਼ਾਂ ਦੀ ਟੀਮ ਭੇਜੀ ਗਈ। ਟੀਮ ਨੇ ਪਿੰਡ ਵਾਸੀਆਂ ਦੀ ਮਦਦ ਨਾਲ 15 ਕੁੱਤਿਆਂ ਦਾ ਸ਼ਿਕਾਰ ਕਰਕੇ ਉਨ੍ਹਾਂ ਨੂੰ ਮਾਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਹਮਲੇ ਦੇ ਜ਼ਿਆਦਾਤਰ ਮਾਮਲੇ ਬਚਵਾੜਾ ਥਾਣਾ ਖੇਤਰ ‘ਚ ਆ ਰਹੇ ਸਨ। ਕੁੱਤਿਆਂ ਦੀ ਦਹਿਸ਼ਤ ਨੂੰ ਦੇਖਦੇ ਹੋਏ ਜੰਗਲਾਤ ਅਤੇ ਵਾਤਾਵਰਣ ਵਿਭਾਗ, ਪਟਨਾ ਦੀ ਟੀਮ ਮੰਗਲਵਾਰ ਨੂੰ ਬੱਚਵਾੜਾ ਪਹੁੰਚੀ। ਇਸ ਤੋਂ ਬਾਅਦ ਸ਼ੂਟਰਾਂ ਦੀ ਟੀਮ ਨੇ 4 ਪੰਚਾਇਤਾਂ ਦੇ 15 ਕੁੱਤਿਆਂ ਨੂੰ ਮਾਰ ਦਿੱਤਾ। ਇਹ ਆਪਰੇਸ਼ਨ ਬੱਚਵਾੜਾ, ਕਾਦਰਾਬਾਦ, ਅਰਬਾ, ਭੀਖਮਚੱਕ ਅਤੇ ਰਾਣੀਆਂ ਪੰਚਾਇਤਾਂ ਵਿੱਚ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਇਹ ਮੁਹਿੰਮ ਅੱਜ ਵੀ ਜਾਰੀ ਰਹੇਗੀ।
ਇਹ ਵੀ ਪੜ੍ਹੋ : ਦਿੱਲੀ : ਬ੍ਰੇਕਅਪ ਤੋਂ ਭੜਕੇ ਮੁੰਡੇ ਨੇ ਗਰਲਫ੍ਰੈਂਡ ‘ਤੇ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ, ਘਟਨਾ CCTV ‘ਚ ਕੈਦ
ਦੱਸ ਦੇਈਏ ਕਿ ਇਸ ਤੋਂ ਪਹਿਲਾਂ 23 ਦਸੰਬਰ ਨੂੰ ਪਟਨਾ ਦੇ ਸ਼ੂਟਰਾਂ ਨੇ 12 ਕੁੱਤਿਆਂ ਨੂੰ ਮਾਰ ਦਿੱਤਾ ਸੀ। ਕੁੱਤਿਆਂ ਦੇ ਡਰ ਕਾਰਨ ਪਿੰਡ ਦੀਆਂ ਔਰਤਾਂ ਨੇ ਬਾਹਰ ਨਿਕਲਣਾ ਬੰਦ ਕਰ ਦਿੱਤਾ ਸੀ। ਜਿਸ ‘ਤੋਂ ਬਾਅਦ ਲੋਕਾਂ ਦੀ ਸ਼ਿਕਾਇਤ ‘ਤੇ DM ਰੋਸ਼ਨ ਕੁਸ਼ਵਾਹਾ ਨੇ ਪਟਨਾ ਤੋਂ ਟੀਮ ਨੂੰ ਬੁਲਾਇਆ। ਪਿਛਲੇ ਸਾਲ ਕੁੱਤਿਆਂ ਦੇ ਹਮਲਿਆਂ ਵਿੱਚ 10 ਲੋਕਾਂ ਦੀ ਮੌਤ ਹੋ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: