ਕਪੂਰਥਲਾ ਦੀ ਪੁਲਿਸ ਨੇ ਨਸ਼ਾ ਤਸਕਰੀ ਕਰਨ ਵਾਲੇ ਇਕ ਅਜਿਹੇ ਗੈਂਗ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਜੋ ਬਿਹਾਰ ਵਿਚ ਅਫੀਮ ਦੀ ਖੇਤੀ ਕਰਕੇ ਇਸ ਨੂੰ ਪੰਜਾਬ ਵਿਚ ਸਪਲਾਈ ਕਰਦੇ ਹਨ। ਸਪਲਾਈ ਲਈ ਕਿਸੇ ਵੱਡੀ ਗੱਡੀ ਜਾਂ ਹਾਈਟੈੱਕ ਵਾਹਨ ਦਾ ਇਸਤੇਮਾਲ ਨਹੀਂ ਕਰਦੇ ਸਗੋਂ ਅਫੀਮ ਦੀ ਸਪਲਾਈ ਸਾਈਕਲ ‘ਤੇ ਕਰਦੇ ਹਨ। ਪੁਲਿਸ ਨੇ 2 ਲੋਕਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਮੁਲਜ਼ਮਾਂ ਤੋਂ 1.3 ਕਿਲੋ ਅਫੀਮ ਬਰਾਮਦ ਹੋਈ ਹੈ। ਡੀਐੱਸਪੀ ਸਬ-ਡਵੀਜ਼ਨ ਨੇ ਦੱਸਿਆ ਕਿ ਇਹ ਦੋਵੇਂ ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿਚ ਆ ਕੇ ਰਸੋਈਏ ਦਾ ਕੰਮ ਕਰ ਰਹੇ ਸਨ। ਜਦੋਂ ਪਿੰਡ ਆਧੀ ਖੂਹੀ ਕੋਲ ਨਾਕਾਬੰਦੀ ਕੀਤੀ ਤਾਂ ਪੁਲਿਸ ਨੇ ਇਨ੍ਹਾਂ ਦੋਵਾਂ ਨੂੰ ਸਾਈਕਲ ਤੋਂ ਆਉਂਦੇ ਹੋਏ ਸ਼ੱਕ ਦੇ ਆਧਾਰ ‘ਤੇ ਰੋਕਿਆ ਤੇ ਉਨ੍ਹਾਂ ਦੇ ਬੈਗ ਨੂੰ ਖੰਗਾਲਿਆ ਤਾਂ ਪੁਲਿਸ ਨੂੰ ਉਸ ਵਿਚੋਂ 1 ਕਿਲੋ 351 ਗ੍ਰਾਮ ਅਫੀਮ ਮਿਲੀ, ਜਿਸ ਨੂੰ ਜ਼ਬਤ ਕੀਤਾ ਗਿਆ।
ਇਹ ਵੀ ਪੜ੍ਹੋ : ਵਿਸ਼ੇਸ਼ ਸੈਸ਼ਨ ‘ਚ ਪਹਿਲੇ ਦਿਨ ਸ਼ਰਧਾਂਜਲੀ ਸਮਾਰੋਹ ਤੋਂ ਬਾਅਦ ਕਾਰਵਾਈ ਹੋਵੇਗੀ ਮੁਲਤਵੀ, ਵਿਰੋਧੀਆਂ ਨੂੰ ਮਿਲੇਗਾ ਘੱਟ ਸਮਾਂ
ਮੁਲਜ਼ਮਾਂ ਦੀ ਪਛਾਣ ਪੰਕਜ ਪੁੱਤਰ ਗੋਸਵਾਰ ਵਾਸੀ ਪਿੰਡ ਬਰਵਾੜੀ ਜ਼ਿਲ੍ਹਾ ਗਯਾ ਬਿਹਾਰ ਤੇ ਰਾਜੇਸ਼ ਯਾਦਵ ਪੁੱਤਰ ਰਾਮਬੜਜ ਯਾਦਵ ਵਾਸੀ ਗਯਾ ਬਿਹਾਰ ਵਜੋਂ ਹੋਈ ਹੈ। ਪੁਲਿਸ ਨੇ ਜਦੋਂ ਇਨ੍ਹਾਂ ਤੋਂ ਪੁੱਛਗਿਛ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਬਿਹਾਰ ਵਿਚ ਇਕ ਜੰਗਲੀ ਖੇਤਰ ਵਿਚ ਅਫੀਮ ਦੀ ਖੇਤੀ ਕਰਦੇ ਹਨ ਤੇ ਇਸ ਨੂੰ ਪੰਜਾਬ ਤੇ ਹੋਰ ਸੂਬਿਆਂ ਵਿਚ ਸਪਲਾਈ ਕਰਦੇ ਹਨ। ਸਾਈਕਲ ਸਪਲਾਈ ਇਸ ਲਈ ਕਰਦੇ ਕਿਉਂਕਿ ਨਾਕਿਆਂ ‘ਤੇ ਸਾਈਕਲ ਵਾਲਿਆਂ ਨੂੰ ਰੋਕਿਆ ਨਹੀਂ ਜਾਂਦਾ।
ਵੀਡੀਓ ਲਈ ਕਲਿੱਕ ਕਰੋ -: