ਪੰਜਾਬ ਦੇ ਫਿਰੋਜ਼ਪੁਰ ਕੇਂਦਰੀ ਜੇਲ੍ਹ ਪ੍ਰਸ਼ਾਸ਼ਨ ਵੱਲੋਂ ਜੇਲ੍ਹ ਦੇ ਅੰਦਰ ਬੰਦ ਕੈਦੀਆਂ ਅਤੇ ਹਵਾਲਾਤੀਆਂ ਤੋਂ ਲਗਾਤਾਰ ਮੋਬਾਈਲ ਫੋਨ ਅਤੇ ਪਾਬੰਦੀਸ਼ੁਦਾ ਸਮਾਨ ਬਰਾਮਦ ਕੀਤੇ ਜਾ ਰਹੇ ਸਨ। ਹੁਣ ਜੇਲ੍ਹ ‘ਚ ਸਭ ਤੋਂ ਸੁਰੱਖਿਅਤ ਮੰਨੀਆਂ ਜਾਣ ਵਾਲੀਆਂ ਚੱਕੀਆਂ ਵਿੱਚੋਂ ਮੋਬਾਈਲ ਫ਼ੋਨ ਮਿਲਿਆ ਹੈ। ਇੱਕ ਹੋਰ ਮੋਬਾਈਲ ਫੋਨ ਮਿੱਲ ਦੇ ਟਾਇਲਟ ਨੇੜੇ ਛੁਪਾ ਕੇ ਰੱਖਿਆ ਹੋਇਆ ਸੀ, ਜਿਸ ਨੂੰ ਜੇਲ੍ਹ ਪ੍ਰਸ਼ਾਸ਼ਨ ਵੱਲੋਂ ਜ਼ਬਤ ਕਰ ਲਿਆ ਗਿਆ ਹੈ।
ਜਾਣਕਾਰੀ ਦਿੰਦਿਆਂ ਫਿਰੋਜ਼ਪੁਰ ਕੇਂਦਰੀ ਜੇਲ੍ਹ ਦੇ ਸਹਾਇਕ ਜੇਲ੍ਹ ਸੁਪਰਡੈਂਟ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਹ ਸਾਥੀ ਮੁਲਾਜ਼ਮਾਂ ਨਾਲ ਮਿਲ ਕੇ ਚੈਕਿੰਗ ਕਰ ਰਹੇ ਸਨ। ਜਦੋਂ ਉਹ ਚੱਕੀ ਨੰਬਰ 9 ‘ਚ ਬੰਦ ਗੈਂਗਸਟਰ ਅਮਿਤ ਕੁਮਾਰ ਕੋਲ ਪਹੁੰਚੇ ਤਾਂ ਉਸ ਦੇ ਟਾਇਲਟ ‘ਚੋਂ ਪੋਲੀਥੀਨ ਦੇ ਅੰਦਰ ਛੁਪਾਇਆ ਇਕ ਮੋਬਾਇਲ ਫੋਨ ਮਿਲਿਆ।
ਇਹ ਵੀ ਪੜ੍ਹੋ : ਅਬੋਹਰ ਦੇ ਜੰਡਵਾਲਾ ਹਨੂੰਵੰਤਾ ‘ਚ ਫਾਇਰਿੰਗ, ਬਾਈਕ ਸਵਾਰ 2 ਬਦਮਾਸ਼ਾਂ ਨੇ ਚਲਾਈਆਂ ਗੋ.ਲੀਆਂ
ਸੁਖਜਿੰਦਰ ਸਿੰਘ ਨੇ ਦੱਸਿਆ ਕਿ ਚੱਕੀ ਨੰਬਰ 2 ਦੇ ਟਾਇਲਟ ਵਿੱਚੋਂ ਵੀ ਇੱਕ ਫੋਨ ਬਰਾਮਦ ਕੀਤਾ ਗਿਆ ਹੈ। ਥਾਣਾ ਸਿਟੀ ਫਿਰੋਜ਼ਪੁਰ ਦੇ ASI ਗੁਰਮੇਲ ਸਿੰਘ ਨੇ ਗੈਂਗਸਟਰ ਅਮਿਤ ਕੁਮਾਰ ਅਤੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: