ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਮਾਛਿਲ ਇਲਾਕੇ ‘ਚ ਫ਼ੌਜ ਅਤੇ ਪੁਲਿਸ ਨੇ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਇਹ ਕਾਰਵਾਈ ਐੱਲ.ਓ.ਸੀ. ਟੇਕਰੀ ਨਾਰ ਕੋਲ ਕੀਤੀ ਗਈ। ਦੋਵਾਂ ਅੱਤਵਾਦੀਆਂ ਕੋਲੋਂ ਦੋ ਏਕੇ-47 ਰਾਈਫਲਾਂ, 2 ਪਿਸਤੌਲ ਅਤੇ 4 ਹੈਂਡ ਗ੍ਰੇਨੇਡ ਬਰਾਮਦ ਹੋਏ ਹਨ।
ਜੰਮੂ-ਕਸ਼ਮੀਰ ਪੁਲਿਸ ਦਾ ਕਹਿਣਾ ਹੈ ਕਿ ਅਜੇ ਤੱਕ ਮਾਰੇ ਗਏ ਅੱਤਵਾਦੀਆਂ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਮੁਤਾਬਕ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਨਿਊਜ਼ ਏਜੰਸੀ ਮੁਤਾਬਕ ਦੋਵੇਂ ਅੱਤਵਾਦੀ ਸਰਹੱਦ ਰਾਹੀਂ ਭਾਰਤ ‘ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਸੁਰੱਖਿਆ ਬਲਾਂ ਨੇ ਨਾਕਾਮ ਕਰ ਦਿੱਤਾ।
ਇਸ ਤੋਂ ਇਕ ਦਿਨ ਪਹਿਲਾਂ ਜੰਮੂ-ਕਸ਼ਮੀਰ ਦੇ ਪੁਲਵਾਮਾ ਦੇ ਖਰਭਤਪੋਰਾ ਰਤਨੀਪੋਰਾ ਪਿੰਡ ‘ਚ ਸ਼ਨੀਵਾਰ ਨੂੰ ਅੱਤਵਾਦੀਆਂ ਨੇ ਦੋ ਮਜ਼ਦੂਰਾਂ ਨੂੰ ਗੋਲੀ ਮਾਰ ਦਿੱਤੀ ਸੀ। ਦੋਵੇਂ ਬਿਹਾਰ ਦੇ ਬੇਤੀਆ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਮਜ਼ਦੂਰਾਂ ਦੀ ਪਛਾਣ ਸ਼ਮਸ਼ਾਦ ਅਹਿਮਦ ਅਤੇ ਫੈਜ਼ਾਨ ਕਾਦਰੀ ਵਜੋਂ ਹੋਈ ਹੈ।
ਇਹ ਵੀ ਪੜ੍ਹੋ : 2000 ਕਰੋੜ ਦੇ ਜੁਰਮਾਨੇ ਮਗਰੋਂ PEDA ਤੋਂ ਰਿਪੋਰਟ ਤਲਬ, ਕੂੜੇ ਦਾ ਸਥਾਈ ਹੱਲ ਲੱਭ ਰਹੀ ਮਾਨ ਸਰਕਾਰ
ਇਸ ਤੋਂ ਪਹਿਲਾਂ 14 ਸਤੰਬਰ ਨੂੰ ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਦੇ ਨੌਗਾਮ ਇਲਾਕੇ ‘ਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। ਦੋਵਾਂ ਦੀ ਪਛਾਣ ਪੁਲਵਾਮਾ ਦੇ ਏਜਾਜ਼ ਰਸੂਲ ਨਾਜ਼ਰ ਅਤੇ ਸ਼ਾਹਿਦ ਅਹਿਮਦ ਵਜੋਂ ਹੋਈ ਹੈ। ਉਹ ਅੱਤਵਾਦੀ ਸੰਗਠਨ ਅੰਸਾਰ ਗਜ਼ਵਤ-ਉਲ-ਹਿੰਦ (AGuH) ਨਾਲ ਜੁੜੇ ਹੋਏ ਸਨ। ਦੋਵੇਂ ਅੱਤਵਾਦੀ 2 ਸਤੰਬਰ ਨੂੰ ਪੁਲਵਾਮਾ ਵਿੱਚ ਬੰਗਾਲ ਦੇ ਇੱਕ ਮਜ਼ਦੂਰ ਮੁਨੀਰ ਉਲ ਇਸਲਾਮ ਦੀ ਹੱਤਿਆ ਵਿੱਚ ਸ਼ਾਮਲ ਸਨ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
12 ਸਤੰਬਰ ਨੂੰ ਹੇਫ ਸਿਰਮਲ ਇਲਾਕੇ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਹੋਈ ਸੀ। ਪੁਲਿਸ ਅਤੇ ਸੁਰੱਖਿਆ ਬਲ ਮਿਲ ਕੇ ਅੱਤਵਾਦੀਆਂ ਦੇ ਖਿਲਾਫ ਆਪਰੇਸ਼ਨ ਚਲਾ ਰਹੇ ਸਨ। ਇਸ ‘ਚ ਇਕ ਅੱਤਵਾਦੀ ਮਾਰਿਆ ਗਿਆ। ਇਕ ਸੁਰੱਖਿਆ ਕਰਮਚਾਰੀ ਵੀ ਜ਼ਖਮੀ ਹੋ ਗਿਆ।