ਕਰਨਾਟਕ ‘ਤੋਂ ਇਕ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਇਥੇ iPhone ਲਈ ਡਿਲੀਵਰੀ ਬੁਆਏ ਦੀ ਹੱਤਿਆ ਕਰ ਦਿੱਤੀ ਗਈ ਹੈ। ਇਹ ਘਟਨਾ ਕਰਨਾਟਕ ਦੇ ਹਸਨ ਦਾ ਹੈ। 20 ਸਾਲਾ ਨੌਜਵਾਨ ਨੇ ਇਹ ਕਤਲ ਇਸ ਲਈ ਕੀਤਾ ਕਿਉਂਕਿ ਉਸ ਕੋਲ ਮੋਬਾਈਲ ਖਰੀਦਣ ਲਈ ਪੈਸੇ ਨਹੀਂ ਸਨ। ਪੁਲਿਸ ਨੇ CCTV ਫੁਟੇਜ ਦੇ ਆਧਾਰ ’ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਮੁਲਜ਼ਮ ਹੇਮੰਤ ਦੱਤਾ ਮੋਬਾਈਲ ਖਰੀਦਣਾ ਚਾਹੁੰਦਾ ਸੀ, ਪਰ ਉਸ ਕੋਲ ਪੈਸੇ ਨਹੀਂ ਸਨ। ਇਸ ਦੇ ਲਈ ਮੁਲਜ਼ਮ ਨੇ ਕਤਲ ਦੀ ਯੋਜਨਾ ਬਣਾਈ। ਉਸ ਨੇ ਪਹਿਲਾਂ ਫਲਿੱਪਕਾਰਟ ਤੋਂ iPhone ਆਰਡਰ ਕੀਤਾ। 7 ਫਰਵਰੀ ਨੂੰ ਜਦੋਂ 23 ਸਾਲਾ ਡਿਲੀਵਰੀ ਬੁਆਏ ਮੋਬਾਈਲ ਦੀ ਡਿਲੀਵਰੀ ਕਰਨ ਲਈ ਮੁਲਜ਼ਮ ਦੇ ਘਰ ਪਹੁੰਚਿਆ ਤਾਂ ਮੁਲਜ਼ਮ ਨੇ ਉਸ ਨੂੰ ਰੁਕਣ ਲਈ ਕਿਹਾ। ਕੁਝ ਸਮੇਂ ਬਾਅਦ ਹੇਮੰਤ ਨੇ ਉਸ ਨੂੰ ਅੰਦਰ ਬੁਲਾ ਕੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇਸ ਮਾਮਲੇ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਪੁਲਿਸ ਨੇ ਮ੍ਰਿਤਕ ਦੀ ਲਾਸ਼ 11 ਫਰਵਰੀ ਨੂੰ ਅਰਸੀਕੇਰੇ ਕਸਬੇ ਦੇ ਅੰਕਾਕੋਪਲ ਰੇਲਵੇ ਸਟੇਸ਼ਨ ਦੇ ਨੇੜੇ ਤੋਂ ਬਰਾਮਦ ਕੀਤੀ। ਇਸ ‘ਤੋਂ ਬਾਅਦ ਪੁਲਿਸ ਨੇ ਆਸ-ਪਾਸ ਦੇ CCTV ਕੈਮਰੇ ਚੈੱਕ ਕੀਤੇ। CCTV ਫੁਟੇਜ ‘ਚ ਨਾਜਰ ਆਇਆ ਕਿ ਦੋਸ਼ੀ ਲਾਸ਼ ਬੋਰੀ ‘ਚ ਪਾ ਕੇ ਸਕੂਟਰ ‘ਤੇ ਰੁੱਖ ਕੇ ਜਲਾਉਣ ਲਈ ਲੈ ਕੇ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋ ਦਿਨ ਪਹਿਲਾਂ ਵੀ ਦੋਸ਼ੀ ਨੂੰ ਪੈਟਰੋਲ ਪੰਪ ਤੋਂ ਬੋਤਲ ‘ਚ ਪੈਟਰੋਲ ਖਰੀਦਦੇ ਦੇਖਿਆ ਗਿਆ ਸੀ।
ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ਮੰਤਰੀ ਮੀਤ ਹੇਅਰ ਨੇ 15 ਜੇਈਜ਼ ਤੇ 14 ਕਲਰਕਾਂ ਨੂੰ ਸੌਂਪੇ ਨਿਯੁਕਤੀ ਪੱਤਰ
ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਸ਼ੀ ਨੇ ਸੈਕਿੰਡ ਹੈਂਡ iPhone ਆਨਲਾਈਨ ਆਰਡਰ ਕੀਤਾ ਸੀ, ਜਿਸ ਦੀ ਕੀਮਤ 46,000 ਰੁਪਏ ਸੀ। ਪੁਲਿਸ ਅਨੁਸਾਰ ਮੁਲਜ਼ਮ ਬਿਨਾਂ ਪੈਸੇ ਦਿੱਤੇ ਮੋਬਾਈਲ ਲੈਣਾ ਚਾਹੁੰਦਾ ਸੀ ਇਸ ਲਈ ਉਸ ਨੇ ਡਿਲੀਵਰੀ ਬੁਆਏ ਹੇਮੰਤ ਦਾ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਜਦੋਂ ਮੁਲਜ਼ਮ ਨੂੰ ਕੁਝ ਸਮਝ ਨਾ ਆਇਆ ਤਾਂ ਉਸ ਨੇ ਤਿੰਨ ਦਿਨ ਤੱਕ ਲਾਸ਼ ਨੂੰ ਆਪਣੇ ਘਰ ਵਿੱਚ ਰੱਖਿਆ। ਫਿਰ ਲਾਸ਼ ਨੂੰ ਰੇਲਵੇ ਸਟੇਸ਼ਨ ਦੇ ਕੋਲ ਸੁੱਟ ਕੇ ਸਾੜਨ ਦੀ ਕੋਸ਼ਿਸ਼ ਕੀਤੀ। ਫਿਲਹਾਲ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਮਾਮਲੇ ਸਬੰਧੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: