ਹਰਿਆਣਾ ਦੇ ਸੋਨੀਪਤ ਦੇ ਪਿੰਡ ਸੰਦਲ ਕਲਾਂ ‘ਚ ਰਾਤ ਦੀ ਨਮਾਜ਼ ਦੌਰਾਨ ਹਿੰਸਾ ਭੜਕ ਗਈ। ਨਮਾਜ਼ ਅਦਾ ਕਰ ਰਹੇ ਮੁਸਲਮਾਨਾਂ ‘ਤੇ ਕਰੀਬ 25 ਨੌਜਵਾਨਾਂ ਨੇ ਲਾਠੀਆਂ, ਤਲਵਾਰਾਂ ਅਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਹਮਲੇ ਵਿੱਚ 10 ਦੇ ਕਰੀਬ ਮੁਸਲਮਾਨ ਜ਼ਖਮੀ ਹੋਏ ਹਨ। ਉਨ੍ਹਾਂ ਨੂੰ ਸੋਨੀਪਤ ਅਤੇ ਖਾਨਪੁਰ ਦੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ।
ਇਸ ਹਮਲੇ ਸਬੰਧੀ ਸਲੀਮ ਖਾਨ ਨੇ ਦੱਸਿਆ ਕਿ ਉਹ ਰਾਤ 9 ਵਜੇ ਨਮਾਜ਼ ਅਦਾ ਕਰ ਰਹੇ ਸੀ। ਉਦੋਂ ਹੀ 20-25 ਮੁੰਡੇ ਆਏ। ਜਿਨ੍ਹਾਂ ਵਿੱਚੋਂ ਇੱਕ ਬਿੱਟਾ ਦੱਸਿਆ ਜਾ ਰਿਹਾ ਸੀ। ਸਾਡਾ ਉਨ੍ਹਾਂ ਨਾਲ ਕੋਈ ਝਗੜਾ ਨਹੀਂ ਹੈ। ਉਨ੍ਹਾਂ ਨੂੰ ਗੁੱਸਾ ਸੀ ਕਿ ਅਸੀਂ ਨਮਾਜ਼ ਕਿਉਂ ਪੜ੍ਹ ਰਹੇ ਹਾਂ। ਹਮਲਾਵਰਾਂ ਨੇ ਡੰਡਿਆਂ, ਚਾਕੂ ਅਤੇ ਹਾਕੀ ਸਟਿਕ ਨਾਲ ਉਨ੍ਹਾਂ ‘ਤੇ ਹਮਲਾ ਕੀਤਾ। ਇਸ ਝੜਪ ਤੋਂ ਬਾਅਦ ਇਲਾਕੇ ਦਾ ਮਾਹੌਲ ਤਣਾਅਪੂਰਨ ਹੋ ਗਿਆ।
ਪੀੜਤ ਰਜ਼ੀਆ ਨੇ ਦੱਸਿਆ ਕਿ ਪਿੰਡ ਵਿੱਚ ਇੱਕ ਕਮਰੇ ਦੇ ਆਕਾਰ ਦੀ ਮਸਜਿਦ ਹੈ। ਜਿੱਥੇ ਮਰਦ ਨਮਾਜ਼ ਅਦਾ ਕਰ ਰਹੇ ਸਨ। ਇਸ ਦੌਰਾਨ ਹਮਲਾ ਹੋਇਆ। ਇਸ ਘਟਨਾ ‘ਚ ਕਰੀਬ 10-15 ਲੋਕ ਜ਼ਖਮੀ ਹੋਏ ਹਨ। ਪੀੜਤ ਨੇ ਦੋਸ਼ ਲਾਇਆ ਕਿ ਹਮਲਾਵਰਾਂ ਨੇ ਬੱਚਿਆਂ ਤੇ ਔਰਤਾਂ ਨੂੰ ਵੀ ਨਹੀਂ ਬਖਸ਼ਿਆ। ਹਮਲਾਵਰਾਂ ਨੇ ਉਨ੍ਹਾਂ ਦੀ ਵੀ ਕੁੱਟਮਾਰ ਕੀਤੀ। ਬਜ਼ੁਰਗਾਂ ਅਤੇ ਬੱਚਿਆਂ ਨੂੰ ਜ਼ਿਆਦਾ ਸੱਟਾਂ ਲੱਗੀਆਂ ਹਨ।
ਇਹ ਵੀ ਪੜ੍ਹੋ : ਦਿੱਲੀ-ਲੰਡਨ ਏਅਰ ਇੰਡੀਆ ਫਲਾਈਟ ‘ਚ ਯਾਤਰੀ ਦਾ ਹੰਗਾਮਾ, ਕਰੂ ਮੈਂਬਰ ‘ਤੇ ਕੀਤਾ ਹਮਲਾ
ਇਸ ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਲੋਕਾਂ ਨੂੰ ਸ਼ਾਂਤੀ ਦੀ ਅਪੀਲ ਕੀਤੀ ਹੈ। ਪਿੰਡ ਵਿੱਚ ਪੁਲਿਸ ਫੋਰਸ ਵੀ ਤਾਇਨਾਤ ਕਰ ਦਿੱਤੀ ਗਈ ‘ਤਾ ਜੋ ਇਹ ਘਟਨਾ ਦੁਬਾਰਾ ਨਾ ਵਾਪਰੇ। ਇਸ ਦੇ ਨਾਲ ਹੀ ਪੁਲਿਸ ਵੱਲੋਂ ਹਮਲਾਵਰਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: