ਗੁਜਰਾਤ ਦੇ ਸਭ ਤੋਂ ਸੰਵੇਦਨਸ਼ੀਲ ਖੇਤਰ ਕੱਛ ‘ਤੋਂ ਭੁਚਾਲ ਦੀ ਖ਼ਬਰ ਆਈ ਹੈ। ਕੱਛ ‘ਚ ਵੀਰਵਾਰ ਸਵੇਰੇ ਕਰੀਬ 6 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 3.1 ਮਾਪੀ ਗਈ ਹੈ। ਹਾਲਾਂਕਿ ਇਸ ਕਾਰਨ ਜਾਨੀ ਜਾਂ ਮਾਲੀ ਨੁਕਸਾਨ ਦੀ ਫਿਲਹਾਲ ਕੋਈ ਸੂਚਨਾ ਨਹੀਂ ਹੈ। ਗਾਂਧੀਨਗਰ ਸਥਿਤ ISR ਦੇ ਅਨੁਸਾਰ, ਭੂਚਾਲ ਦਾ ਕੇਂਦਰ ਜ਼ਿਲ੍ਹੇ ਦੇ ਖਾਵਦਾ ਪਿੰਡ ਤੋਂ 23 ਕਿਲੋਮੀਟਰ ਪੂਰਬ-ਦੱਖਣ ਪੂਰਬ ਵਿੱਚ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਆਂਧਰਾ ਪ੍ਰਦੇਸ਼ : ਤੇਲ ਫੈਕਟਰੀ ‘ਚ ਵਾਪਰਿਆ ਹਾਦਸਾ, ਟੈਂਕਰ ਦੀ ਸਫਾਈ ਦੌਰਾਨ ਦਮ ਘੁੱਟਣ ਨਾਲ 7 ਮਜ਼ਦੂਰਾਂ ਦੀ ਮੌ.ਤ
ਦੱਸ ਦੇਈਏ ਕਿ ਕੱਛ ਗੁਜਰਾਤ ਦਾ ਬਹੁਤ ਹੀ ਸੰਵੇਦਨਸ਼ੀਲ ਖੇਤਰ ਹੈ। ਗੁਜਰਾਤ ਵਿੱਚ 26 ਜਨਵਰੀ 2001 ਨੂੰ 7.7 ਤੀਬਰਤਾ ਦਾ ਭੂਚਾਲ ਆਇਆ ਸੀ। ਇਸ ਸਮੇਂ ਦੌਰਾਨ ਭੁਜ ਅਤੇ ਕੱਛ ਵਿੱਚ ਭਾਰੀ ਤਬਾਹੀ ਹੋਈ। ਇਸ ਭੂਚਾਲ ਕਾਰਨ 10 ਹਜ਼ਾਰ ਲੋਕ ਮਾਰੇ ਗਏ ਸਨ। ਇਨ੍ਹਾਂ ਵਿੱਚ ਭੁਜ ਦੇ ਇੱਕ ਸਕੂਲ ਦੇ 400 ਬੱਚੇ ਸ਼ਾਮਲ ਸਨ। ਹਸਪਤਾਲਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਇਸ ਕਾਰਨ ਬਚਾਅ ਕਾਰਜ ‘ਚ ਦਿੱਕਤ ਆਈ।
ਵੀਡੀਓ ਲਈ ਕਲਿੱਕ ਕਰੋ -: