ਪੰਜਾਬ ਦੇ ਅਬੋਹਰ ਸ਼ਹਿਰ ਦੇ ਥਾਣਾ ਖੂਈਆਂਸਰਵਾਲ ਪੁਲਿਸ ਨੇ ਗਸ਼ਤ ਦੌਰਾਨ ਔਰਤ ਸਮੇਤ 3 ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 20 ਕਿਲੋ ਭੁੱਕੀ ਬਰਾਮਦ ਕੀਤੀ ਗਈ ਹੈ। ਤਿੰਨੋਂ ਤਸਕਰ ਇੱਕ ਬੋਲੈਰੋ ਵਿੱਚ ਸਵਾਰ ਸਨ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਖਿਲਾਫ NDPS ਐਕਟ ਦੀ ਧਾਰਾ 15, 29, 61, 85 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਾਂਚ ਅਧਿਕਾਰੀ ASI ਮਨਜੀਤ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਜਦੋਂ ਉਹ ਕੱਲਰਖੇੜਾ ਬੱਸ ਸਟੈਂਡ ਕੋਲ ਪੁੱਜੇ ਤਾਂ ਇੱਕ ਬੋਲੈਰੋ ਨੰਬਰ PB03-X 6675 ਸੜਕ ਕਿਨਾਰੇ ਖੜ੍ਹੀ ਸੀ। ਪੁਲਿਸ ਨੂੰ ਦੇਖ ਕੇ ਉਹ ਤੇਜ਼ੀ ਨਾਲ ਗੱਡੀ ਪਿੱਛੇ ਮੋੜਨ ਲੱਗੇ। ਸ਼ੱਕ ਪੈਣ ’ਤੇ ਪੁਲਿਸ ਨੇ ਗੱਡੀ ਦਾ ਪਿੱਛਾ ਕੀਤਾ ਅਤੇ ਬੋਲੈਰੋ ਨੂੰ ਰੋਕ ਕੇ ਤਲਾਸ਼ੀ ਲਈ। ਬੋਲੈਰੋ ਦੀ ਪਿਛਲੀ ਸੀਟ ‘ਤੇ ਪਲਾਸਟਿਕ ਦਾ ਬੈਗ ਪਿਆ ਸੀ। ਜਾਂਚ ਦੌਰਾਨ ਬੈਗ ਵਿੱਚੋਂ ਭੁੱਕੀ ਮਿਲੀ।
ਇਹ ਵੀ ਪੜ੍ਹੋ : ਰੂਸ ਇਸ ਸਾਲ ਦੇ ਅੰਤ ਤੱਕ ਹੀ…’, ਪੁਤਿਨ ਦੀ ਫੌਜ ਨੂੰ ਹਰਾਉਣ ‘ਤੇ ਯੂਕਰੇਨ ਦੇ ਰਾਸ਼ਟਰਪਤੀ ਦਾ ਵੱਡਾ ਦਾਅਵਾ
ਪੁੱਛਗਿੱਛ ਦੌਰਾਨ ਡਰਾਈਵਰ ਨੇ ਆਪਣਾ ਨਾਂ ਰਮਨਦੀਪ ਸਿੰਘ ਦੱਸਿਆ ਅਤੇ ਨਾਲ ਵਾਲੀ ਸੀਟ ‘ਤੇ ਬੈਠੇ ਨੌਜਵਾਨ ਨੇ ਆਪਣਾ ਨਾਂ ਬੰਟੀ ਸਿੰਘ ਦੱਸਿਆ। ਔਰਤ ਦੀ ਪਛਾਣ ਜਸਵਿੰਦਰ ਕੌਰ ਉਰਫ ਛਿੰਦਰ ਕੌਰ ਵਜੋਂ ਹੋਈ ਹੈ। ਪੁਲਿਸ ਨੇ ਪਿੰਡ ਸੀਡਫਾਰਮ ਕੱਚਾ ਵਾਸੀ ਰਮਨਦੀਪ ਸਿੰਘ ਪੁੱਤਰ ਬਲਜੀਤ ਸਿੰਘ, ਜੰਮੂ ਬਸਤੀ ਗਲੀ ਨੰਬਰ 3 ਬੰਟੀ ਸਿੰਘ ਪੁੱਤਰ ਬਲਵੀਰ ਸਿੰਘ ਅਤੇ ਪਿੰਡ ਕੱਟਿਆਂਵਾਲੀ ਹਲਾਬਾਦ, ਢਾਣੀ ਕੜਾਕਾ ਸਿੰਘ ਵਾਸੀ ਜਸਵਿੰਦਰ ਕੌਰ ਉਰਫ਼ ਛਿੰਦਰ ਕੌਰ ਪਤਨੀ ਮਲਕੀਤ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: