ਲੁਧਿਆਣਾ ਵਿਚ ਮੌਰੀਸ਼ਸ ਤੋਂ 3 ਮਹੀਨੇ ਪਹਿਲਾਂ ਪਰਤੇ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਨੌਜਵਾਨ ਢੰਡਾਰੀ ਨੇੜੇ ਕਸਟਮ ਕਲੀਅਰੈਂਸ ਸੀਐੱਚਏ ਕੋਲ ਕੰਮ ਕਰਦਾ ਸੀ। ਉਹ ਆਪਣੇ ਸਾਥੀ ਨਾਲ ਲੰਚ ਕਰਕੇ ਰਾਕ ਮੇਨ ਸੜਕ ਤੋਂ ਬਾਈਕ ‘ਤੇ ਵਾਪਸ ਘਰ ਜਾ ਰਿਹਾ ਸੀ।
ਇਸ ਦਰਮਿਆਨ ਇਕ ਤੇਜ਼ ਰਫਤਾਰ ਇਨੋਵਾ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਬਾਈਕ ਸਵਾਰ ਨੌਜਵਾਨ ਕਾਫੀ ਦੂਰ ਜਾ ਡਿੱਗੇ। ਇਕ ਨੌਜਵਾਨ ਨੇ ਤਾਂ ਮੌਕੇ ‘ਤੇ ਹੀ ਦਮ ਤੋੜ ਦਿੱਤਾ ਜਦੋਂ ਕਿ ਦੂਜਾ ਜ਼ਖਮੀ ਹੋ ਗਿਆ। ਮਰਨ ਵਾਲੇ ਨੌਜਵਾਨ ਦੀ ਪਛਾਣ ਜਗਜੀਤ ਸਿੰਘ ਉਰਫ ਜੱਗਾ ਵਜੋਂ ਹੋਈ ਹੈ। ਜਗਜੀਤ 3 ਮਹੀਨੇ ਪਹਿਲਾਂ ਮੌਰੀਸ਼ਸ ਤੋਂ ਵਾਪਸ ਆਇਆ ਸੀ। ਉਹ ਪਿੰਡ ਲੁਹਾਰਾ ਵਿਚ ਰਹਿੰਦਾ ਸੀ। ਜਗਜੀਤ ਦੇ ਮਾਤਾ-ਪਿਤਾ ਨਹੀਂ ਹਨ। ਉਹ ਆਪਣੀ ਪਤਨੀ ਤੇ ਦੋ ਬੱਚਿਆਂ ਨਾਲ ਰਹਿੰਦਾ ਸੀ।
ਜ਼ਖਮੀ ਨੌਜਵਾਨ ਦਾ ਨਾਂ ਰਾਮ ਸਿਮਰਨ ਹੈ। ਉਸ ਨੂੰ ਫੋਰਟਿਸ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹਾਦਸੇ ਵਿਚ ਕਾਰ ਤੇ ਬਾਈਕ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਕਾਰ ਚਾਲਕ ਨੌਜਵਾਨਾਂ ਨੂੰ ਕੁਚਲਣ ਦੇ ਬਾਅਦ ਉਸ ਨੇ ਆਪਣਾ ਸੰਤੁਲਨ ਗੁਆ ਦਿੱਤਾ। ਹੜਬੜਾਹਟ ਵਿਚ ਕੁਝ ਦੂਰੀ ‘ਤੇ ਖੜ੍ਹੇ ਟਰਾਲੇ ਵਿਚ ਕਾਰ ਵਾੜ ਦਿੱਤੀ।
ਇਹ ਵੀ ਪੜ੍ਹੋ : ਦਿੱਲੀ ‘ਚ ਇਕ ਵਾਰ ਫਿਰ ਹੋਵੇਗੀ ਸਿੰਗਲ ਯੂਜ਼ ਪਲਾਸਟਿਕ ‘ਤੇ ਪਾਬੰਦੀ, ਬਾਜ਼ਾਰਾਂ ‘ਚ ਲਗਾਈ ਜਾਵੇਗੀ ਖਾਸ ਮਸ਼ੀਨ
ਇਨੋਵਾ ਕਾਰ ਡਰਾਈਵਰ ਦੇ ਵੀ ਕਾਫੀ ਸੱਟਾਂ ਲੱਗੀਆਂ ਹਨ। ਕਾਰ ਦੇ ਏਅਰਬੈਗ ਖੁੱਲ੍ਹ ਗਏ ਜਿਸ ਨਾਲ ਉਸ ਦੀ ਜਾਨ ਬਚ ਗਈ। ਲੋਕਾਂ ਦੀ ਮਦਦ ਨਾਲ ਉਸ ਨੂੰ ਡੀਐੱਮਸੀ ਭੇਜਿਆ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: