ਟ੍ਰੈਵਲ ਏਜੰਟ ਦੇ ਚੰਗੁਲ ਵਿਚ ਫਸ ਕੇ ਦੁਬਈ ਤੇ ਮਸਕਟ ਗਈ ਲੜਕੀਆਂ ਨੂੰ ਉਥੇ ਹੀ ਬੰਧਕ ਬਣਾ ਲਿਆ ਜਾਂਦਾ ਹੈ। ਉਨ੍ਹਾਂ ਨੂੰ ਨਾ ਸਿਰਫ ਉਥੇ ਕੁੱਟਿਆ ਜਾਂਦਾ ਹੈ ਸਗੋਂ ਉਨ੍ਹਾਂ ਦਾ ਸਰੀਰਕ ਸੋਸ਼ਣ ਤੱਕ ਹੁੰਦਾ ਹੈ। ਉਥੇ ਲੜਕੀਆਂ ਦੀ ਹਾਲਤ ਬਹੁਤ ਹੀ ਤਰਸਯੋਗ ਹੈ। ਇਹ ਦਾਅਵਾ ਕੀਤਾ ਹੈ ਪੰਜਾਬ ਪਰਤੀ ਮਲੋਟ ਦੀ ਧੀ ਨੇ ਕੀਤਾ ਹੈ ਜਿਸ ਨੂੰ ਦੁਬਈ ਵਿਚ 4 ਮਹੀਨਿਆਂ ਤੱਕ ਬੰਧਕ ਬਣਾ ਕੇ ਰੱਖਿਆ ਗਿਆ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਦੀਆਂ ਕੋਸ਼ਿਸ਼ਾਂ ਸਦਕਾ ਕੁੜੀ ਘਰ ਠੀਕ-ਠਾਕ ਪਹੁੰਚ ਸਕੀ ਹੈ। ਪੀੜਤਾ ਨੇ ਦਾਅਵਾ ਕੀਤਾ ਕਿ ਅਜੇ ਵੀ ਉਥੇ 25 ਤੋਂ 30 ਕੁੜੀਆਂ ਬੰਧਕ ਹਨ ਜਿਨ੍ਹਾਂ ਵਿਚੋਂ ਕਈ ਪੰਜਾਬ ਨਾਲ ਸਬੰਧਤ ਹਨ। ਪੀੜਤਾ ਨੇ ਦੱਸਿਆ ਕਿ ਨੋਇਡਾ ਸਥਿਤ ਇਕ ਕੰਪਨੀ ਰਾਹੀਂ ਟ੍ਰੈਵਲ ਏਜੰਟ ਨੇ ਟੂਰਿਸਟ ਵੀਜ਼ੇ ‘ਤੇ ਉਨ੍ਹਾਂ ਨੂੰ ਦੁਬਈ ਭੇਜਿਆ ਸੀ। ਉਥੋਂ ਉਨ੍ਹਾਂ ਨੂੰ ਮਸਕਟ ਭੇਜ ਦਿੱਤਾ ਗਿਆ। ਘਰ ਵਿਚ ਗਰੀਬੀ ਕਾਰਨ ਕਰਜ਼ ਲੈ ਕੇ ਉਹ ਵਿਦੇਸ਼ ਗਈ।
ਉਨ੍ਹਾਂ ਨੂੰ ਇਹ ਦੱਸਿਆ ਗਿਆ ਸੀ ਕਿ ਦੁਬਈ ਵਿਚ ਘਰ ਦਾ ਕੰਮ ਕਰਨਾ ਹੋਵੇਗਾ। ਉਥੇ ਜਾ ਕੇ ਉਨ੍ਹਾਂ ਦਾ ਮੋਬਾਈਲ ਖੋਹ ਲਿਆ ਗਿਆ ਤੇ ਕੁਟਾਈ ਦੇ ਬਾਅਦ ਕੱਪੜੇ ਤੱਕ ਫਾੜ ਦਿੱਤੇ। ਸੰਤ ਬਲਬੀਰ ਸਿੰਘ ਸੀਂਚੇਵਾਲ ਨੇ ਕਿਹਾ ਕਿ ਐਡਵੋਕੇਟ ਗੁਰਭੇਜ ਸਿੰਘ ਨੇ ਉਨ੍ਹਾਂ ਦੇ ਧਿਆਨ ਵਿਚ ਇਹ ਮਾਮਲਾ ਲਿਆਂਦਾ ਗਿਆ। ਇਸ ਦੇ ਬਾਅਦ ਉਨ੍ਹਾਂ ਨੇ ਬਿਨਾਂ ਦੇਰੀ ਵਿਦੇਸ਼ ਮੰਤਰੀ ਨੂੰ ਪੱਤਰ ਲਿਖਿਆ। ਸੰਸਦ ਸੈਸ਼ਨ ਦੌਰਾਨ ਉਨ੍ਹਾਂ ਨੇ ਵਿਦੇਸ਼ ਮੰਤਰੀ ਦੇ ਸਾਹਮਣੇ ਇਸ ਮੁੱਦੇ ਨੂੰ ਚੁੱਕਿਆ। ਵਿਦੇਸ਼ ਮੰਤਰਾਲੇ ਤੁਰੰਤ ਹਰਕਤ ਵਿਚ ਆਇਆ ਤੇ ਪੀੜਤਾ ਦੀ ਪਛਾਣ ਕਰਕੇ ਉਸ ਨੂੰ ਵਾਪਸ ਭਾਰਤ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਲੀਬੀਆ ‘ਚ ਫ਼ਸੇ ਪੰਜਾਬੀ ਨੌਜਵਾਨ, ਪੈਸਿਆਂ ਲਈ ਕਮਰੇ ‘ਚ ਬਣਾਇਆ ਬੰਧਕ, ਲਾਈ ਮਦਦ ਦੀ ਗੁਹਾਰ
ਐਡਵੋਕੇਟ ਗੁਰਭੇਜ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿਚ ਪੰਜਾਬ ਦੇ ਦੋ ਟ੍ਰੈਵਲ ਏਜੰਟ ਸ਼ਾਮਲ ਸਨ। ਇਨ੍ਹਾਂ ਵਿਚ ਇਕ ਮਹਿਲਾ ਕਮਲਜੀਤ ਕੌਰ ਤੇ ਉਸ ਦਾ ਸਾਥੀ ਰੇਸ਼ਮ ਸਿੰਘ ਸ਼ਾਮਲ ਹੈ। ਇਕ ਦੀ ਗ੍ਰਿਫਤਾਰੀ ਹੋ ਗਈ ਹੈ ਜਦੋਂ ਕਿ ਰੇਸ਼ਮ ਸਿੰਘ ਫਰਾਰ ਹੈ।
ਵੀਡੀਓ ਲਈ ਕਲਿੱਕ ਕਰੋ -: