ਯੂਕਰੇਨ ‘ਤੇ ਰੂਸ ਵੱਲੋਂ ਦੂਜੇ ਦਿਨ ਵੀ ਜਾਰੀ ਹਮਲੇ ਜਾਰੀ ਰਹੇ। ਵਿਗੜਦੇ ਹਾਲਾਤਾਂ ਵਿਚਾਲੇ ਲਵੀਵ ਦੀ ਮੈਡੀਕਲ ਯੂਨੀਵਰਸਿਟੀ ਦੇ 40 ਭਾਰਤੀ ਮੈਡੀਕਲ ਵਿਦਿਆਰਥੀ ਪੈਦਲ ਚੱਲ ਕੇ ਯੂਕਰੇਨ-ਪੋਲੈਂਡ ਬਾਰਡਰ ਤੱਕ ਪਹੁੰਚਣ ਵਿੱਚ ਸਫਲ ਰਹੇ। ਇਨ੍ਹਾਂ ਸਟੂਡੈਂਟਸ ਨੂੰ ਕਾਲਜ ਬੱਸ ਰਾਹੀਂ ਬਾਰਡਰ ਤੋਂ ਲਗਭਗ 8 ਕਿਲੋਮੀਟਰ ਦੂਰ ਛੱਡ ਦਿੱਤਾ ਗਿਆ ਸੀ ਤੇ ਬਾਰਡਰ ਤੱਕ ਦਾ ਸਫਰ ਇਨ੍ਹਾਂ ਨੂੰ ਪੈਦਲ ਕਰਨਾ ਪਿਆ।
ਦੂਜੇ ਪਾਸੇ ਭਾਰਤੀ ਵਿਦਿਆਰਥੀਆਂ ਦਾ ਪਹਿਲਾ ਬੈਚ ਚੇਨਿਰਤਸੋ ਤੋਂ ਯੂਕਰੇਨ-ਰੋਮਾਨੀਆ ਸਰਹੱਦ ‘ਤੇ ਵਿਦੇਸ਼ ਮੰਤਰਾਲਾ ਵੱਲੋਂ ਤਿਆਰ ਕੀਤੇ ਗਏ ਕੈਂਪ ਆਫਿਸ ਲਈ ਰਵਾਨਾ ਹੋ ਗਿਆ ਹੈ। ਇਹ ਆਫਿਸ ਪੱਛਮੀ ਯੂਕਰੇਨ ਦੇ ਲਵੀਲ ਤੇ ਚੇਨਿਰਤਸੀ ਸ਼ਹਿਰਾਂ ਵਿੱਚ ਚੱਲ ਰਹੇ ਹਨ। ਇਨ੍ਹਾਂ ਕੈਂਪਾਂ ਵਿੱਚ ਰੂਸੀ ਭਾਸ਼ਾ ਬੋਲਣ ਵਾਲੇ ਅਡੀਸ਼ਨਲ ਅਧਿਕਾਰੀਆਂ ਨੂੰ ਭੇਜਿਆ ਜਾ ਰਿਹਾ ਹੈ।
ਦੱਸ ਦੇਈਏ ਕਿ ਯੂਕਰੇਨ ਵਿੱਚ ਲਗਭਗ 16,000 ਭਾਰਤੀ ਹਨ, ਜਿਨ੍ਹਾਂ ਵਿੱਚ ਜ਼ਿਆਦਾਤਰ ਵਿਦਿਆਰਥੀ ਹਨ। ਕਈਆਂ ਨੇ ਰੂਸੀ ਬਲਾਂ ਵੱਲੋਂ ਬੰਬ ਧਮਾਕਿਆਂ ਅਤੇ ਮਿਜ਼ਾਈਲ ਹਮਲਿਆਂ ਦੇ ਵਿਚਕਾਰ ਅੰਡਰਗ੍ਰਾਊਂਡ ਮੈਟਰੋ ਸਟੇਸ਼ਨਾਂ ਅਤੇ ਬੇਸਮੈਂਟਾਂ ਵਰਗੇ ਸ਼ੈਲਟਰਾਂ ਤੋਂ ਸੋਸ਼ਲ ਮੀਡੀਆ ‘ਤੇ ਪੋਸਟਾਂ ਸਾਂਝੀਆਂ ਕੀਤੀਆਂ ਹਨ।
ਦੂਜੇ ਪਾਸੇ ਯੂਕਰੇਨ ‘ਤੇ ਰੂਸ ਦੇ ਹਮਲੇ ਪਿੱਛੋਂ ਵੱਖ-ਵੱਖ ਸ਼ਹਿਰਾਂ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਲਈ ਏਅਰ ਇੰਡੀਆ ਦੀਆਂ 2 ਫਲਾਈਟਾਂ ਅੱਜ ਰਾਤ ਨੂੰ ਰਵਾਨਾ ਹੋਣਗੀਆਂ। ਇਸ ਦਾ ਸਾਰਾ ਖਰਚਾ ਭਾਰਤ ਸਰਕਾਰ ਚੁੱਕੇਗੀ।
ਇਹ ਫਲਾਈਟਾਂ ਬੁਖਾਰੇਸਟ, ਰੋਮਾਨੀਆ ਦੇ ਰਸਤਿਓਂ ਭਾਰਤੀਆਂ ਨੂੰ ਵਾਪਿਸ ਲਿਆਉਣਗੀਆਂ। ਅੰਬੈਸੀ ਨੇ ਵਿਦਿਆਰਥੀਆਂ ਤੋਂ ਪਾਸਪੋਰਟ ਤੇ ਕੋਵਿਡ-19 ਵੈਕਸੀਨੇਸ਼ਨ ਦਾ ਸਰਟੀਫਿਕੇਟ ਨਾਲ ਲਿਆਉਣ ਲਈ ਕਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: