ਪੰਜਾਬ ਦੇ ਅੰਮ੍ਰਿਤਸਰ ਵਿੱਚ ਅਟਾਰੀ ਸਰਹੱਦ ‘ਤੇ ਅਫ਼ਗਾਨਿਸਤਾਨ ‘ਤੋਂ ਆਈ ਝਾੜੂ ਦੀ ਖੇਪ ਚੋਂ ਵੱਡੀ ਮਾਤਰਾ ਵਿੱਚ ਹੈਰੋਇਨ ਬਰਾਮਦ ਹੋਇਆ ਹੈ। ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (DRI) ਨੂੰ ਝਾੜੂਆਂ ਦੀ ਖੇਪ ‘ਚੋਂ ਕਰੀਬ ਸਾਢੇ ਪੰਜ ਕਿੱਲੋ ਹੈਰੋਇਨ ਮਿਲੀ ਹੈ। ਇਹ ਖੇਪ ਇਕ ਅਫਗਾਨ ਤਸਕਰ ਨੇ ਆਪਣੀ ਭਾਰਤੀ ਪਤਨੀ ਦੇ ਨਾਂ ‘ਤੇ ਭੇਜੀ ਸੀ। ਮਹਿਲਾ ਅਤੇ ਉਸ ਦੇ ਨਾਲ ਆਏ ਦੋ ਹੋਰ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਝਾੜੂਆਂ ਦੀ ਖੇਪ ਲੈ ਕੇ ਆਏ ਹੋਰ ਟਰੱਕਾਂ ਦੇ ਗੋਦਾਮਾਂ ਨੂੰ ਸੀਲ ਕਰ ਦਿੱਤਾ ਗਿਆ।
DRI ਨੂੰ ਸੂਚਨਾ ਮਿਲੀ ਕਿ ਤਿੰਨ-ਚਾਰ ਦਿਨ ਪਹਿਲਾਂ ਅਫ਼ਗਾਨਿਸਤਾਨ ਤੋਂ ਝਾੜੂ ਮੰਗਵਾਉਣ ਦੇ ਨਾਂ ‘ਤੇ ਹੈਰੋਇਨ ਦੀ ਇੱਕ ਖੇਪ ICP ਅਟਾਰੀ ਪਹੁੰਚੀ ਹੈ। ਇਸ ਤੋਂ ਬਾਅਦ DRI ਦੀ ਟੀਮ ICP ਅਟਾਰੀ ਪਹੁੰਚੀ ਅਤੇ ਉਸ ਨੂੰ ਰੋਕ ਲਿਆ ਗਿਆ। ਜਿਵੇਂ ਹੀ ਇੱਕ ਔਰਤ ਅਤੇ ਉਸਦੇ ਨਾਲ ਆਏ ਦੋ ਆਦਮੀਆਂ ਨੇ ਖੇਪ ਨੂੰ ਕਲੀਅਰ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ DRI ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਜਾਂਚ ਦੌਰਾਨ ਗੰਨੇ ਅਤੇ ਬਾਂਸ ਦੇ ਛੋਟੇ ਟੁਕੜਿਆਂ ਨਾਲ ਭਰੇ ਝਾੜੂ ਦੇ ਤਿੰਨ ਥੈਲਿਆਂ ਵਿੱਚ ਕਰੀਬ 4000 ਟੁਕੜਿਆਂ ‘ਚ 5.5 ਕਿਲੋ ਹੈਰੋਇਨ ਬਰਾਮਦ ਹੋਈ। ਇਸ ਦੀ ਕੀਮਤ 38 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਉਨ੍ਹਾਂ ਦੇ ਸਿਰਿਆਂ ਨੂੰ ਨਕਲੀ ਤੌਰ ‘ਤੇ ਸੀਲ ਕੀਤਾ ਗਿਆ ਸੀ ਅਤੇ ਅਫਗਾਨ ਝਾੜੂ ਦਾ ਲੇਬਲ ਲਗਾਇਆ ਗਿਆ ਸੀ। ਫਿਲਹਾਲ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੇ ਨੈੱਟਵਰਕ ਨੂੰ ਟਰੇਸ ਕਰਨ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਮੁਕਤਸਰ ‘ਚ ਮਠਿਆਈ ਦੀ ਦੁਕਾਨ ਨੂੰ ਲੱਗੀ ਅੱਗ, ਫਾਇਰ ਬ੍ਰਿਗੇਡ ਨੇ 4 ਘੰਟੇ ਦੀ ਮੁਸ਼ੱਕਤ ਮਗਰੋਂ ਪਾਇਆ ਕਾਬੂ
ਸੂਤਰਾਂ ਅਨੁਸਾਰ ਅਫਗਾਨ ਤਸਕਰ ਨੇ ਆਪਣੀ ਪਤਨੀ ਨਾਲ ਮਿਲ ਕੇ ਹੈਰੋਇਨ ਦੀ ਖੇਪ ਭੇਜਣ ਲਈ ਜਾਅਲੀ ਭਾਰਤੀ ID ਬਣਾ ਕੇ ਉਸ ਰਾਹੀਂ ਝਾੜੂਆਂ ਦੀ ਖੇਪ ਭੇਜੀ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਪੁਲਿਸ ਨੇ ਉਕਤ ਤਸਕਰ ਅਤੇ ਉਸ ਦੀ ਭਾਰਤੀ ਪਤਨੀ ਨੂੰ 2018 ਵਿੱਚ ਗ੍ਰਿਫ਼ਤਾਰ ਕੀਤਾ ਸੀ ਅਤੇ ਉਨ੍ਹਾਂ ਖ਼ਿਲਾਫ਼ NDPS ਐਕਟ ਤਹਿਤ ਕੇਸ ਦਰਜ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: