ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਪਾਕਿਸਤਾਨ ਦੇ ਤਸਕਰਾਂ ਨੇ ਇੱਕ ਵਾਰ ਫਿਰ ਸਰਹੱਦ ਪਾਰ ਤੋਂ ਕਰੀਬ 5 ਕਿਲੋ ਹੈਰੋਇਨ ਭੇਜਣ ਦੀ ਕੋਸ਼ਿਸ਼ ਕੀਤੀ ਹੈ। ਪਰ ਬੀਐਸਐਫ ਦੇ ਜਵਾਨਾਂ ਨੇ ਮੁਸਤੈਦੀ ਦਿਖਾਈ ਅਤੇ ਪਾਕਿਸਤਾਨ ਤਸਕਰਾਂ ਦੀ ਇਸ ਕਾਰਵਾਈ ਨੂੰ ਨਾਕਾਮ ਕਰ ਦਿੱਤਾ। ਪੁਲਿਸ ਨੇ ਬੀਓਪੀ ਡੀਓਕੇ ਤੋਂ 5 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਬੀਐਸਐਫ ਨੂੰ ਇਸ ਹੈਰੋਇਨ ਬਾਰੇ ਗੁਪਤ ਸੂਚਨਾ ਮਿਲੀ ਸੀ।
ਬੀਐਸਐਫ ਨੇ ਸੋਮਵਾਰ ਸ਼ਾਮ ਨੂੰ ਜਾਣਕਾਰੀ ਦਿੱਤੀ ਕਿ ਸਰਹੱਦ ‘ਤੇ ਕੰਡਿਆਲੀ ਤਾਰ ਦੇ ਪਾਰ ਸ਼ੱਕੀ ਗਤੀਵਿਧੀਆਂ ਦੇਖੀਆਂ ਗਈਆਂ। ਜਿਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਸਰਚ ਆਪਰੇਸ਼ਨ ਚਲਾਇਆ। ਸ਼ਾਮ ਨੂੰ ਬੀਐਸਐਫ ਦੇ ਜਵਾਨਾਂ ਨੂੰ ਸਫਲਤਾ ਮਿਲੀ ਅਤੇ 5 ਪੈਕਟ ਬਰਾਮਦ ਹੋਏ। ਹਰੇਕ ਪੈਕੇਟ ਦਾ ਭਾਰ ਲਗਭਗ 1 ਕਿਲੋ ਹੈ। ਫਿਲਹਾਲ ਬੀਐਸਐਫ ਨੇ ਜਾਂਚ ਲਈ ਹੈਰੋਇਨ ਭੇਜੀ ਹੈ।
ਇਹ ਵੀ ਪੜ੍ਹੋ : ਚਰਨਜੀਤ ਚੰਨੀ ਨੇ ਸੰਭਾਲੀ ਪੰਜਾਬ ਦੀ ਕਮਾਨ, ਕਿਹਾ-ਖੇਤੀ ਕਾਨੂੰਨ ਵਾਪਸ ਲਵੇ ਕੇਂਦਰ ਸਰਕਾਰ
ਦੋ ਦਿਨ ਪਹਿਲਾਂ ਦਿਹਾਤੀ ਪੁਲਿਸ ਨੇ ਬੀਓਪੀ ਦਾਓਕੇ ਤੋਂ ਹੀ 3.260 ਕਿਲੋ ਹੈਰੋਇਨ ਬਰਾਮਦ ਕੀਤੀ ਸੀ। ਇਸ ਦੌਰਾਨ ਪੁਲਿਸ ਨੇ ਦਾਉਕੇ ਦੇ ਰਹਿਣ ਵਾਲੇ ਇੱਕ ਸ਼ੱਕੀ ਅੰਗਰੇਜ ਸਿੰਘ ਨੂੰ ਫੜਿਆ ਸੀ। ਜਦੋਂ ਕਿ ਪੁਲਿਸ ਦੋ ਹੋਰ ਦੋਸ਼ੀਆਂ ਜੋਬਨਜੀਤ ਸਿੰਘ ਅਤੇ ਲਖਬੀਰ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ।