ਛੋਟੇ ਬੱਚਿਆਂ ਨਾਲ ਸਾਵਧਾਨੀ ਵਰਤਣੀ ਬਹੁਤ ਜ਼ਰੂਰੀ ਹੈ। ਕਈ ਵਾਰ ਛੋਟੀ ਜਿਹੀ ਚੀਜ਼ ਜਾਨਲੇਵਾ ਸਾਬਤ ਹੋ ਸਕਦੀ ਹੈ। ਅਜਿਹਾ ਹੀ ਮਾਮਲਾ ਉੱਤਰ ਪ੍ਰਦੇਸ਼ ਦੇ ਹਮੀਰਪੁਰ ਵਿਚ ਦੇਖਣ ਨੂੰ ਮਿਲਿਆ ਜਿਥੇ ਪੈਂਸਿਲ ਦੇ ਛਿਲਕੇ ਨੇ 6 ਸਾਲਾ ਬੱਚੀ ਦੀ ਜਾਨ ਲੈ ਲਈ। ਛਿਲਕਾ ਬੱਚੀ ਦੇ ਗਲੇ ਵਿਚ ਚਲਾ ਗਿਆ ਤੇ ਸਾਹ ਦੀ ਨਲੀ ਵਿਚ ਫਸ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ।
ਬੱਚੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬੱਚੀ ਦਾ ਨਾਂ ਅਰਤਿਕਾ ਦੱਸਿਆ ਜਾ ਰਿਹਾ ਤੇ ਉਹ ਪਹਿਲੀ ਕਲਾਸ ਵਿਚ ਪੜ੍ਹਦੀ ਸੀ। ਬੱਚੀ ਆਪਣੇ ਭਰਾ ਨਾਲ ਛੱਤ ‘ਤੇ ਪੜ੍ਹ ਰਹੀ ਸੀ। ਹੋਮਵਰਕ ਕਰਨ ਤੋਂ ਪਹਿਲਾਂ ਉਹ ਪੈਂਸਿਲ ਨੂੰ ਮੂੰਹ ਵਿਚ ਦਬਾ ਕੇ ਸ਼ਾਰਪਨਰ ਨਾਲ ਛਿੱਲ ਰਹੀ ਸੀ। ਉਦੋਂ ਹੀ ਪੈਂਸਿਲ ਦਾ ਛਿਲਕਾ ਉਸ ਦੇ ਗਲੇ ਵਿਚ ਚਲਾ ਗਿਆ ਤੇ ਸਾਹ ਨਾ ਆਉਣ ਕਾਰਨ ਬੱਚੀ ਡਿੱਗ ਗਈ।
ਇਹ ਵੀ ਪੜ੍ਹੋ : ਕੋਰੋਨਾ ਦੇ ਖਤਰੇ ਵਿਚਾਲੇ ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਪਹਿਲੀ ਨੇਜ਼ਲ ਵੈਕਸੀਨ ਨੂੰ ਦਿੱਤੀ ਮਨਜ਼ੂਰੀ
ਮਾਪੇ ਬੱਚੀ ਨੂੰ ਤੁਰੰਤ ਹਸਪਤਾਲ ਲੈ ਕੇ ਗਏ। ਉਸ ਨੂੰ ਸੀਐੱਚਸੀ ਹਮੀਰਪੁਰ ਵਿਚ ਭਰਤੀ ਕਰਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਨਾਲ ਬੱਚੀ ਦਾ ਪਰਿਵਾਰ ਸਦਮੇ ਵਿਚ ਹੈ।
ਵੀਡੀਓ ਲਈ ਕਲਿੱਕ ਕਰੋ -: