ਮੁੰਬਈ ਵਿੱਚ ਚੋਰ ਨੇ 90 ਫੁੱਟ ਲੰਬਾ ਆਇਰਨ ਬ੍ਰਿਜ ਚੁਰਾ ਲਿਆ। ਇਸ ਪੁੱਲ ਦਾ ਵਜਨ 6,000 ਕਿਲੋ ਸੀ। ਚੋਰਾਂ ਨੇ ਪਹਿਲਾਂ ਗੈਸ ਕਟਰ ਦੀ ਮਦਦ ਨਾਲ ਪੁੱਲ ਨੂੰ ਕੱਟਿਆ ਅਤੇ ਇਸ ਤੋਂ ਬਾਅਦ ਟਰੱਕ ‘ਚ ਪਾ ਕੇ ਲੈ ਗਏ। ਪੁਲਿਸ ਇਸੇ ਟਰੱਕ ਦੇ ਰਜਿਸਟ੍ਰੇਸ਼ਨ ਨੰਬਰ ਰਾਹੀਂ ਚੋਰਾਂ ਤੱਕ ਪਹੁੰਚੀ। ਪੁਲਿਸ ਨੇ ਲੋਹੇ ਦੇ ਪੁੱਲ ਨੂੰ ਚੋਰੀ ਕਰਨ ਦੇ ਦੋਸ਼ ਵਿੱਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਬੰਗੂਰ ਨਗਰ ਥਾਣੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪੁੱਲ ਅਡਾਨੀ ਇਲੈਕਟ੍ਰੀਸਿਟੀ ਕੰਪਨੀ ਦਾ ਹੈ। ਮਲਾਡ ਵਿੱਚ 90 ਫੁੱਟ ਲੰਬਾ ਧਾਤ ਦਾ ਢਾਂਚਾ ਵੱਡੀਆਂ ਬਿਜਲੀ ਦੀਆਂ ਤਾਰਾਂ ਨੂੰ ਲੰਘਾਉਣ ਲਈ ਲਗਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਨਾਲੇ ’ਤੇ ਪੱਕਾ ਪੁੱਲ ਬਣਨ ਤੋਂ ਬਾਅਦ ਕੁਝ ਮਹੀਨੇ ਪਹਿਲਾਂ ਆਰਜ਼ੀ ਢਾਂਚਾ ਨੂੰ ਇਲਾਕੇ ਦੀ ਕਿਸੇ ਹੋਰ ਥਾਂ ’ਤੇ ਤਬਦੀਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਆਰਜ਼ੀ ਪੁੱਲ 26 ਜੂਨ ਨੂੰ ਗਾਇਬ ਪਾਇਆ ਗਿਆ ਸੀ, ਜਿਸ ਤੋਂ ਬਾਅਦ ਪਾਵਰ ਕੰਪਨੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ।
ਜਾਂਚ ਦੌਰਾਨ ਪੁਲਿਸ ਨੇ ਪਾਇਆ ਕਿ ਪੁੱਲ ਨੂੰ ਆਖਰੀ ਵਾਰ 6 ਜੂਨ ਨੂੰ ਦੇਖਿਆ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਘਟਨਾ ਸਥਾਨ ‘ਤੇ ਕੋਈ ਸੀਸੀਟੀਵੀ ਕੈਮਰੇ ਨਾ ਹੋਣ ਕਾਰਨ ਪੁਲਿਸ ਨੇ ਆਸਪਾਸ ਦੇ ਖੇਤਰਾਂ ਵਿੱਚ ਲਗਾਏ ਗਏ ਨਿਗਰਾਨੀ ਕੈਮਰਿਆਂ ਦੀ ਫੁਟੇਜ ਨੂੰ ਸਕੈਨ ਕੀਤਾ ਅਤੇ 11 ਜੂਨ ਨੂੰ ਇੱਕ ਵੱਡਾ ਵਾਹਨ ਪੁੱਲ ਦੀ ਦਿਸ਼ਾ ਵਿੱਚ ਜਾਂਦਾ ਦੇਖਿਆ। ਇਸ ਤੋਂ ਬਾਅਦ ਪੁਲਿਸ ਨੇ ਗੱਡੀ ਦੇ ਰਜਿਸਟ੍ਰੇਸ਼ਨ ਨੰਬਰ ਤੋਂ ਟਰੇਸ ਕੀਤਾ।
ਇਹ ਵੀ ਪੜ੍ਹੋ : ਚੰਡੀਗੜ੍ਹ-ਪੰਜਾਬ ਸਕੂਲੀ ਐਜੂਕੇਸ਼ਨ ਚ ਸ਼ਾਨਦਾਰ, ਪਰਫਾਰਮਿੰਗ ਗਰੇਡਿੰਗ ਇੰਡੈਕਸ ‘ਚ ਮਿਲਿਆ 6ਵਾਂ ਗ੍ਰੇਡ
ਅਧਿਕਾਰੀ ਨੇ ਕਿਹਾ ਅਗਲੇਰੀ ਜਾਂਚ ਤੋਂ ਬਾਅਦ ਪੁਲਿਸ ਨੇ ਉਸ ਕੰਪਨੀ ਦੇ ਇੱਕ ਕਰਮਚਾਰੀ ਦਾ ਪਤਾ ਲਗਾਇਆ ਜਿਸ ਨੂੰ ਪੁੱਲ ਬਣਾਉਣ ਦਾ ਠੇਕਾ ਦਿੱਤਾ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਕਰਮਚਾਰੀ ਅਤੇ ਉਸ ਦੇ ਤਿੰਨ ਸਾਥੀਆਂ ਨੂੰ ਪਿਛਲੇ ਹਫਤੇ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਦੱਸਿਆ ਕਿ ਮੌਕੇ ਤੋਂ ਚੋਰੀ ਦਾ ਸਾਮਾਨ ਬਰਾਮਦ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: