ਬੀਤੀ ਰਾਤ ਲੁਧਿਆਣਾ ਵਿਚ ਅਣਪਛਾਤੇ ਚੋਰ ਦੋ ਕਾਲੇ ਰੰਗ ਦਾ ਬੈਗ ਚੋਰੀ ਕਰਕੇ ਲੈ ਗਏ। ਵਾਰਦਾਤ ਦੀ ਵੀਡੀਓ ਸਾਹਮਣੇ ਆਈ ਹੈ। ਦੋਸ਼ੀ ਬੈਗ ਗੱਡੀ ਤੋਂ ਚੁਰਾ ਕੇ ਲੈ ਜਾਂਦੇ ਹੋਏ ਦਿਖ ਰਹੇ ਹਨ। ਗੱਡੀ ਦੇ ਡਰਾਈਵਰ ਗੁਰਪ੍ਰੀਤ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਗੱਡੀ ਵਿਚ ਕੁੱਲ 68 ਲੱਖ ਰੁਪਏ ਸਨ, ਜੋ ਅਣਪਛਾਤੇ ਵਿਅਕਤੀਆਂ ਵੱਲੋਂ ਚੋਰੀ ਕਰ ਲਏ ਹਨ। ਇਹ ਪੈਸੇ ਮੋਹਾਲੀ ਦੇ ਇਕ ਸ਼ੈਲਰ ਮਾਲਕ ਦੇ ਦੱਸੇ ਜਾ ਰਹੇ ਹਨ।
ਮਾਮਲੇ ਵਿਚ ਰੁਪਏ ਦੀ ਰਸੀਦ ਆਦਿ ਅਜੇ ਪੁਲਿਸ ਕੋਲ ਨਹੀਂ ਪਹੁੰਚੀ ਹੈ।ਇਹ ਬਦਮਾਸ਼ ਲੁਧਿਆਣਾ ਦੇ ਨਾ ਹੋ ਕੇ ਕਿਸੇ ਹੋਰ ਸੂਬੇ ਦੇ ਹਨ। ਕਾਰਾਂ ਤੋਂ ਬੈਗ ਆਦਿ ਚੋਰੀ ਕਰਨਾ ਇਹ ਕੰਮ ਕਿਸੇ ਇਕ ਵਿਅਕਤੀ ਦਾ ਨਾ ਹੋ ਕੇ ਪੂਰੇ ਗਿਰੋਹ ਦਾ ਹੈ। ਇਨ੍ਹਾਂ ਬਦਮਾਸ਼ਾਂ ਨੂੰ ਫੜਨ ਲਈ ਪੁਲਿਸ ਲਗਾਤਾਰ ਕੰਮ ਕਰ ਰਹੀ ਹੈ।
ਜਾਂਚ ਵਿਚ ਪਤਾ ਲੱਗਾ ਹੈ ਕਿ ਇਸ ਗਿਰੋਹ ਦੇ ਮੈਂਬਰ ਓਪਨ ਪਾਰਕਿੰਗ ਜਿਵੇਂ ਕਿ ਸੜਕ ਜਾਂ ਪੁਲਾਂ ਦੇ ਹੇਠਾਂ ਲੱਗੀਆਂ ਗੱਡੀਆਂ ‘ਤੇ ਨਜ਼ਰ ਰੱਖਦੇ ਹਨ। ਇਸ ਗਿਰੋਹ ਦੇ ਸਾਰੇ ਮੈਂਬਰ ਵੱਖ-ਵੱਖ ਗਰੁੱਪ ਬਣਾ ਕੇ ਘੁੰਮਦੇ ਹਨ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ। ਇਹ ਲੋਕ ਸੜਕਾਂ ‘ਤੇ ਖੜ੍ਹੀਆਂ ਗੱਡੀਆਂ ਦੇ ਅੰਦਰ ਝਾਤੀ ਮਾਰਦੇ ਹਨ ਜਿਸ ਵੀ ਗੱਡੀ ਦੇ ਅੰਦਰ ਕੋਈ ਬੈਗ ਦਿਖ ਜਾਵੇ ਤਾਂ ਗੱਡੀ ਦਾ ਸ਼ੀਸ਼ਾ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹਨ।
ਮੁਲਜ਼ਮ ਚੋਰੀ ਦੀ ਵਾਰਦਾਤ ਕਰਨ ਦੇ ਬਾਅਦ ਇਕ ਆਟੋ ਵਿਚ ਬੈਠੇ। ਆਟੋ ਵਿਚ ਬੈਠੇ ਦੋਸ਼ੀ ਸਮਰਾਲਾ ਚੌਕ ਵੱਲ ਗਏ। ਪੁਲਿਸ ਨੇ ਇਲਾਕੇ ਦੇ ਕਈ ਸਪੋਟ ਚੈੱਕ ਕੀਤੇ ਜਿਸ ਵਿਚ ਇਹ ਦੋਸ਼ੀ ਆਟੋ ਵਿਚ ਜਾਂਦੇ ਦਿਖੇ। ਪੁਲਿਸ ਦਾ ਦਾਅਵਾ ਹੈ ਕਿ ਜਲਦ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: