ਅਫਗਾਨਿਸਤਾਨ ਦੇ ਪੱਛਮੀ ਸ਼ਹਿਰ ਹੇਰਾਤ ‘ਚ ਇੱਕ ਮਿੰਨੀ ਵੈਨ ਵਿਚ ਹੋਏ ਬੰਬ ਵਿਸਫੋਟ ਵਿਚ 7 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ 4 ਔਰਤਾਂ ਵੀ ਸ਼ਾਮਲ ਹਨ। ਤਾਲਿਬਾਨ ਕਮਾਂਡਰ ਮਾਵਲਵੀ ਅੰਸਾਰੀ ਨੇ ਦੱਸਿਆ ਕਿ ਹਮਲੇ ਵਿਚ 10 ਲੋਕ ਜ਼ਖਮੀ ਹੋਏ ਹਨ। ਹੁਣ ਤੱਕ ਇਸ ਧਮਾਕੇ ਦੇ ਪਿੱਛੇ ਦਾ ਮਕਸਦ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਸੀਕ੍ਰੇਟ ਡਿਪਾਰਟਮੈਂਟ ਦੇ ਬੁਲਾਰੇ ਸਬਿਤ ਹਾਰਵੀ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਵਿਸਫੋਟਕ ਨੂੰ ਪੈਸੰਜਰ ਗੱਡੀ ਦੇ ਆਇਲ ਟੈਂਕ ਉਪਰ ਲਗਾਇਆ ਗਿਆ ਸੀ। ਹੇਰਾਤ ਦੇ ਇੱਕ ਸਿਹਤ ਅਧਿਕਾਰੀ ਨੇ ਦੱਸਿਆ ਕਿ 10 ਜ਼ਖਮੀਆਂ ‘ਚੋਂ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ਦਿੱਲੀ ‘ਚ ਜਨਵਰੀ ਮਹੀਨੇ ਦੀ ਬਾਰਿਸ਼ ਨੇ ਤੋੜਿਆ 32 ਸਾਲਾਂ ਦਾ ਰਿਕਾਰਡ, ਤੇਜ਼ ਹਵਾਵਾਂ ਨੇ ਵਧਾਈ ਠੰਡ
ਹੇਰਾਤ ਦੇ ਜਿਸ ਇਲਾਕੇ ਵਿਚ ਧਮਾਕਾ ਕੀਤਾ ਗਿਆ ਹੈ, ਉਥੇ ਸ਼ੀਆ ਹਜਾਰਾ ਸੰਗਠਨ ਵੱਡੀ ਗਿਣਤੀ ਵਿਚ ਰਹਿੰਦਾ ਹੈ। ਇਹ ਸੰਗਠਨ ਅਕਸਰ ISIS ਤੇ ਇਸਲਾਮਿਕ ਸਟੇਟ ਇਨ ਖੁਰਾਸਾਨ ਦੇ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਰਹਿੰਦਾ ਹੈ। ਇਸ ਕਾਰਨ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਹਮਲੇ ਪਿੱਛੇ ਇਨ੍ਹਾਂ ਸੰਗਠਨਾਂ ਦਾ ਹੱਥ ਹੋ ਸਕਦਾ ਹੈ।
ਹੇਰਾਤ ਅਫਗਾਨਿਸਤਾਨ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ, ਜੋ ਈਰਾਨ ਦੀ ਬਾਰਡਰ ਕੋਲ ਸਥਿਤ ਹੈ। ਇਸ ਸ਼ਹਿਰ ਨੂੰ ਅਫਗਾਨਿਸਤਾਨ ਦੇ ਦੂਜੇ ਇਲਾਕਿਆਂ ਦੇ ਮੁਕਾਬਲੇ ਕਾਫੀ ਸ਼ਾਂਤ ਮੰਨਿਆ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਅਫਗਾਨਿਸਤਾਨ ਫਿਲਹਾਲ ਚਾਰੇ ਪਾਸਿਓਂ ਪ੍ਰੇਸ਼ਾਨੀਆਂ ਨਾਲ ਘਿਰ ਚੁੱਕਿਆ ਹੈ। ਆਬਜ਼ਰਵਰ ਰਿਸਰਚ ਫਾਊਂਡੇਸ਼ਨ ਦੀ ਰਿਪੋਰਟ ਮੁਤਾਬਕ 1 ਕਰੋੜ ਲੋਕ ਭੁੱਖਮਰੀ ਦਾ ਸ਼ਿਕਾਰ ਹਨ। ਜੂਨ 2022 ਤੱਕ ਦੇਸ਼ ਦੀ ਪੌਣੇ ਚਾਰ ਕਰੋੜ ਦੀ ਆਬਾਦੀ ‘ਚੋਂ 90 ਫੀਸਦੀ ਗਰੀਬੀ ਦੀ ਰੇਖਾ ਤੋਂ ਹੇਠਾ ਪਹੁੰਚ ਜਾਵੇਗੀ। ਅਗਸਤ 2021 ਤੋਂ ਬਾਅਦ ਤੋਂ ਹੁਣ ਤੱਕ ਲਗਭਗ 8 ਲੱਖ ਅਫਗਾਨ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲੀ ਹੈ।
ਦੁਨੀਆ ਭਰ ਦੇ ਦੇਸ਼ਾਂ ਨੇ ਅਫਗਾਨਿਸਤਾਨ ਨੂੰ 20 ਸਾਲ ਤੋਂ ਮਿਲ ਰਹੀ ਵਿਦੇਸ਼ੀ ਮਦਦ ਰੋਕ ਦਿੱਤੀ। ਇਸ ਵਜ੍ਹਾ ਨਾਲ ਦੇਸ਼ ਦਾ ਬਜਟ ਡਗਮਗਾ ਗਿਆ ਹੈ। 2020 ‘ਚ ਜਿਥੇ ਅਫਗਾਨਿਸਤਾਨ ਦਾ ਬਜਟ ਲਗਭਗ 41 ਹਜ਼ਾਰ ਕਰੋੜ ਰੁਪਏ ਦਾ ਸੀ ਹੁਣ ਸਿਰਫ 3800 ਕਰੋੜ ਰੁਪਏ ਰਹਿ ਗਿਆ ਹੈ। ਬਜਟ ਵਿਚ ਲਗਭਗ 91 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ।