ਮਹਾਰਾਸ਼ਟਰ ਦੇ ਪੁਣੇ ‘ਤੋਂ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪੁਣੇ ‘ਚ ਨਦੀ ਦੇ ਕਿਨਾਰੇ ਤਿੰਨ ਬੱਚਿਆਂ ਸਮੇਤ ਸੱਤ ਲੋਕਾਂ ਦੀਆਂ ਲਾ.ਸ਼ਾਂ ਮਿਲੀਆਂ ਹਨ। ਇਸ ਸਬੰਧੀ ਪੁਲਿਸ ਨੇ ਦੱਸਿਆ ਸੀ ਕਿ ਪਰਿਵਾਰ ਆਰਥਿਕ ਤੰਗੀ ਦਾ ਸ਼ਿਕਾਰ ਸੀ, ਇਸ ਲਈ ਮਾਮਲਾ ਖੁਦਕੁਸ਼ੀ ਦਾ ਜਾਪਦਾ ਹੈ। ਪਰ ਬੁੱਧਵਾਰ ਨੂੰ ਇਹ ਸਪੱਸ਼ਟ ਹੋ ਗਿਆ ਕਿ ਇਹ ਖੁਦਕੁਸ਼ੀ ਦਾ ਨਹੀਂ, ਸਗੋਂ ਕਤਲ ਦਾ ਮਾਮਲਾ ਸੀ।
ਮਾਮਲੇ ਦੀ ਜਾਂਚ ਤੋਂ ਬਾਅਦ ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਨੇ ਖੁਦਕੁਸ਼ੀ ਨਹੀਂ ਕੀਤੀ। ਇਹ ਘਟਨਾ ਪੁਰਾਣੀ ਰੰਜਿਸ਼ ਦਾ ਹੈ ਜਿਸ ਕਰਕੇ ਇਨ੍ਹਾਂ ਲੋਕਾਂ ਦਾ ਕਤਲ ਕੀਤਾ ਗਿਆ ਹੈ। ਇਹ ਲਾਸ਼ਾਂ 18 ਜਨਵਰੀ ਤੋਂ 22 ਜਨਵਰੀ ਦਰਮਿਆਨ ਪੁਣੇ ਦੇ ਦੌਂਡ ਕੈਂਪਸ ਵਿੱਚ ਭੀਮਾ ਨਦੀ ਵਿੱਚੋਂ ਮਿਲੀਆਂ ਸਨ। ਇਸ ਵਿੱਚ ਦੋ ਲਾਸ਼ਾਂ ਮਰਦਾਂ ਦੀਆਂ, ਦੋ ਔਰਤਾਂ ਦੀਆਂ ਅਤੇ ਤਿੰਨ ਲਾਸ਼ਾਂ ਬੱਚਿਆਂ ਦੀਆਂ ਸਨ।
ਇਸ ਮਾਮਲੇ ਵਿਚ ਮ੍ਰਿਤਕ ਲੋਕਾਂ ਦੀ ਪਛਾਣ ਮੋਹਨ ਉੱਤਮ ਪਵਾਰ (45), ਉਸ ਦੀ ਪਤਨੀ ਸੰਗੀਤਾ ਉਰਫ ਸ਼ਾਹਬਾਈ ਮੋਹਨ ਪਵਾਰ (40), ਉਸ ਦੇ ਜਵਾਈ ਸ਼ਾਮ ਪੰਡਿਤ ਫਲਵਾਰੇ (28), ਪੁੱਤਰੀ ਰਾਣੀ ਸ਼ਾਮ ਫਲਵਾਰੇ (24), ਨਟੂ , ਰਿਤੇਸ਼ ਉਰਫ ਭਈਆ ਸ਼ਾਮ ਫਲਵਾਰੇ (7), ਛੋਟੂ ਸ਼ਾਮ ਫਲਵਾਰੇ (5) ਅਤੇ ਕ੍ਰਿਸ਼ਨਾ ਸ਼ਾਮ ਫਲਵਾਰੇ (3) ਵਜੋਂ ਹੋਈ ਹੈ। ਇਹ ਸਾਰੇ ਹਟੋਲਾ, ਜ਼ਿਲ੍ਹਾ ਧਾਰਾਸ਼ਿਵ ਦੇ ਵਾਸੀ ਹਨ।
ਇਹ ਵੀ ਪੜ੍ਹੋ : ਖੁੱਲ੍ਹੇ ਪੈਸਿਆਂ ਦੀ ਕਮੀ ਹੋਵੇਗੀ ਦੂਰ, ਛੋਟੇ ਨੋਟਾਂ ਲਈ RBI ਲਗਾਏਗੀ ਵਿਸ਼ੇਸ਼ ATM
ਮ੍ਰਿਤਕਾਂ ਵਿੱਚੋਂ ਇੱਕ ਅਮੋਲ ਪਵਾਰ ਪੁੱਤਰ ਮੋਹਨ ਪਵਾਰ ਦੀ ਤਿੰਨ ਮਹੀਨੇ ਪਹਿਲਾਂ ਉਸਦੇ ਚਚੇਰੇ ਭਰਾ ਧਨੰਜੈ ਪਵਾਰ ਨਾਲ ਉਸਦੇ ਸਹੁਰੇ ਘਰ ਹੱਤਿਆ ਕਰ ਦਿੱਤੀ ਗਈ ਸੀ। ਉਥੋਂ ਘਰ ਪਰਤਦੇ ਸਮੇਂ ਉਸ ਦਾ ਹਾਦਸਾ ਹੋ ਗਿਆ। ਇਸ ਹਾਦਸੇ ‘ਚ ਧਨੰਜੈ ਪਵਾਰ ਦੀ ਮੌਤ ਹੋ ਗਈ, ਜਦਕਿ ਅਮੋਲ ਪਵਾਰ ਵਾਲ-ਵਾਲ ਬਚ ਗਿਆ। ਇਸ ਕਾਰਨ ਧਨੰਜੇ ਦੇ ਪਰਿਵਾਰ ਵਾਲਿਆਂ ਨੂੰ ਸ਼ੱਕ ਹੈ ਕਿ ਧਨੰਜੈ ਦਾ ਕਤਲ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਧਨੰਜੈ ਦੇ ਪਰਿਵਾਰ ਨੂੰ ਸ਼ੱਕ ਸੀ ਕਿ ਮੋਹਨ ਪਵਾਰ ਦੇ ਪਰਿਵਾਰ ਨੇ ਧਨੰਜੈ ‘ਤੇ ਕਾਲਾ ਜਾਦੂ ਕਰ ਕੇ ਉਸ ਦਾ ਕਤਲ ਕੀਤਾ ਹੈ। ਇਸ ਸ਼ੱਕ ਕਾਰਨ ਧਨੰਜੈ ਦੇ ਪਰਿਵਾਰ ਵਾਲਿਆਂ ਨੇ ਮੋਹਨ ਪਵਾਰ ਅਤੇ ਉਸ ਦੇ ਪਰਿਵਾਰ ਨੂੰ ਭੀਮਾ ਨਦੀ ‘ਤੇ ਰੋਕ ਲਿਆ ਅਤੇ ਤਿੰਨ ਬੱਚਿਆਂ ਸਮੇਤ ਸੱਤ ਲੋਕਾਂ ਨੂੰ ਨਦੀ ‘ਚ ਸੁੱਟ ਦਿੱਤਾ, ਜਿਸ ਨਾਲ ਸਾਰਿਆਂ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਇਸ ਮਾਮਲੇ ਵਿੱਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਘਟਨਾ ਸਬੰਧੀ ਹੋਰ ਜਾਂਚ ‘ਚ ਪੁਲਿਸ ਦੀ ਟੀਮ ਜੁਟੀ ਹੋਈ ਹੈ।