ਜ਼ਿਲ੍ਹਾ ਊਨਾ ਦੇ ਉਪ ਮੰਡਲ ਬੰਗਾਣਾ ਦੇ ਕੋਕਲਾ ਪਿੰਡ ‘ਚ ਇੱਕ ਵੱਡਾ ਹਾਦਸਾ ਵਾਪਰ ਗਿਆ। ਗਰੀਬਨਾਥ ਮੰਦਰ ਦੇ ਨੇੜੇ ਨਹਾਉਣ ਲਈ ਇਕ ਨੌਜਵਾਨ ਗੋਬਿੰਦ ਸਾਗਰ ਝੀਲ ‘ਚ ਉਤਰਿਆ ਅਤੇ ਡੁੱਬਣ ਲੱਗਾ। ਉਸ ਨੂੰ ਬਚਾਉਣ ਲਈ 6 ਹੋਰ ਉਸ ਦੇ ਸਾਥੀ ਵਾਰੀ-ਵਾਰੀ ਪਾਣੀ ਵਿਚ ਉਤਰੇ ਪਰ ਵਾਪਸ ਨਹੀਂ ਨਿਕਲ ਸਕੇ ਅਤੇ ਸਾਰੇ ਡੁੱਬ ਗਏ।
ਜਾਣਕਾਰੀ ਅਨੁਸਾਰ ਇਹ ਬਨੂਰ ਮੋਹਾਲੀ ਪੰਜਾਬ ਤੋਂ 11 ਨੌਜਵਾਨ ਆਪਣੀ ਬਾਈਕ ‘ਤੇ ਹਿਮਾਚਲ ਦੇ ਬਾਬਾ ਬਲਾਕ ਨਾਥ ਮੰਦਰ ‘ਚ ਮੱਥਾ ਟੇਕਣ ਜਾ ਰਹੇ ਸਨ। ਇਨ੍ਹਾਂ ‘ਚ ਰਮਨ ਪੁੱਤਰ ਲਾਲ ਚੰਦ ਉਮਰ 19 ਸਾਲ, ਪਵਨ ਪੁੱਤਰ ਸੁਰਜੀਤ ਰਾਮ ਉਮਰ 35 ਸਾਲ, ਅਰੁਣ ਪੁੱਤਰ ਰਮੇਸ਼ ਕੁਮਾਰ ਉਮਰ 14 ਸਾਲ, ਲਾਭ ਸਿੰਘ ਪੁੱਤਰ ਲਾਲ ਚੰਦ ਉਮਰ 17 ਸਾਲ, ਲਖਵੀਰ ਪੁੱਤਰ ਰਮੇਸ਼ ਲਾਲ ਉਮਰ 16 ਸਾਲ ਵਿਸ਼ਾਲ ਪੁੱਤਰ ਰਾਜੂ ਉਮਰ 18 ਸਾਲ, ਸ਼ਿਵਾ ਪੁੱਤਰ ਅਵਤਾਰ ਸਿੰਘ ਉਮਰ 16 ਸਾਲ ਨਿਵਾਸੀ ਬਨੂੜ ਜ਼ਿਲ੍ਹਾ ਮੋਹਾਲੀ ਪੰਜਾਬ ਦੇ ਦੱਸੇ ਜਾ ਰਹੇ ਹਨ ਜਿਨ੍ਹਾਂ ਬਾਰੇ ਜ਼ਿਆਦਾ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਮ੍ਰਿਤਕਾਂ ਵਿਚ 4 ਨੌਜਵਾਨ ਇੱਕੋ ਹੀ ਪਰਿਵਾਰ ਦੇ ਸਨ।
ਇਹ ਲੋਕ ਨੈਨਾ ਦੇਵੀ ਮੰਦਰ ਤੋਂ ਆ ਰਹੇ ਹਨ ਅਤੇ ਬੰਗਾਣਾ ਦੇ ਕੋਕਲਾ ਪਿੰਡ ਦੇ ਬਾਬਾ ਗਰੀਬਨਾਥ ਮੰਦਰ ਦੇ ਕੋਲ ਨਹਾਉਣ ਲਈ ਰੁਕ ਗਏ। ਇਨ੍ਹਾਂ ‘ਚੋਂ ਇਕ ਸਾਥੀ ਨਹਾਉਣ ਲਈ ਗੋਬਿੰਦ ਸਾਗਰ ਝੀਲ ‘ਚ ਉਤਰਿਆ ਤੇ ਪਾਣੀ ਜ਼ਿਆਦਾ ਹੋਣ ਕਾਰਨ ਡੁੱਬਣ ਲੱਗਾ। ਉਸ ਨੂੰ ਬਚਾਉਣ ਲਈ ਹੋਰ ਸਾਥੀ ਵਿਚ ਪਾਣੀ ਵਿਚ ਕੂਦ ਗਏ ਪਰ ਇਨ੍ਹਾਂ ਵਿਚੋਂ ਕੋਈ ਸਾਥੀ ਵਾਪਸ ਨਹੀਂ ਆਇਆ ਤੇ ਸਾਰੇ ਪਾਣੀ ‘ਚ ਡੁੱਬ ਗਏ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਇਨ੍ਹਾਂ ਨਾਲ ਆਏ ਹੋਰ ਚਾਰ ਸਾਥੀਆਂ ਨੇ ਮਦਦ ਦੀ ਗੁਹਾਰ ਲਗਾਈ ਪਰ ਹੁਣ ਤੱਕ ਬਹੁਤ ਦੇਰ ਹੋ ਚੁੱਕੀ ਸੀ। ਬਚਾਅ ਦਲ ਮੌਕੇ ‘ਤੇ ਪਹੁੰਚ ਕੇ ਝੀਲ ਵਿਚ ਡੁੱਬੇ ਨੌਜਵਾਨਾਂ ਦੀ ਭਾਲ ਕਰ ਰਿਹਾ ਹੈ ਪਰ ਪਾਣੀ ਦੀ ਡੂੰਘਾਈ ਵਧ ਹੋਣ ਕਾਰਨ ਲਾਸ਼ਾਂ ਨੂੰ ਲੱਭਣ ਵਿਚ ਸਫਲਤਾ ਹਾਸਲ ਨਹੀਂ ਹੋ ਰਹੀ। ਪੁਲਿਸ ਮੌਕੇ ‘ਤੇ ਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਫਿਲਹਾਲ ਰਾਹਤ ਦਲ ਕੋਈ ਵੀ ਲਾਸ਼ ਝੀਲ ਤੋਂ ਕੱਢ ਨਹੀਂ ਸਕਿਆ ਸੀ।