ਅੱਜ ਦੇਸ਼ ਨੂੰ 8ਵੇਂ ਵੰਦੇ ਭਾਰਤ ਟ੍ਰੇਨ ਦੀ ਸੌਗਾਤ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੇਲੰਗਾਨਾ ਦੇ ਸਿਕੰਦਰਾਬਾਦ ਤੋਂ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਲਈ ਚੱਲਣ ਵਾਲੀ ਲੰਦੇ ਭਾਰਤ ਐਕਸਪ੍ਰੈਸ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਟ੍ਰੇਨ 700 ਕਿਲੋਮੀਟਰ ਦੀ ਦੂਰ 8 ਘੰਟੇ ਵਿਚ ਤੈਅ ਕਰੇਗੀ। ਦੋਵੇਂ ਪਾਸੇ ਦੀ ਯਾਤਰਾ ਵਿਚ ਇਹ ਟ੍ਰੇਨ ਰਾਜਮੁੰਦਰੀ, ਵਿਜੇਵਾੜਾ ਤੇ ਵਾਰੰਗਲ ਵਿਚ ਰੁਕੇਗੀ। ਇਹ ਦੱਖਣ ਭਾਰਤ ਦੀ ਦੂਜੀ ਤੇ ਦੇਸ਼ ਦੀ 8ਵੀਂ ਵੰਦੇ ਭਾਰਤ ਟ੍ਰੇਨ ਹੈ। ਦੱਖਣ ਭਾਰਦ ਦੀ ਪਹਿਲੀ ਵੰਦੇ ਭਾਰਤ ਟ੍ਰੇਨ ਮੈਸੂਰ ਤੋਂ ਚੇਨਈ ਵਿਚ ਰਵਾਨਾ ਕੀਤੀ ਗਈ ਸੀ।
ਪਹਿਲੀ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਨਵੀਂ ਦਿੱਲੀ ਤੋਂ ਵਾਰਾਣਸੀ ਵਿਚ ਸ਼ੁਰੂ ਕੀਤੀ ਗਈ ਸੀ। ਸਾਲ 2019 ਵਿਚ ਪੀਐੱਮ ਮੋਦੀ ਨੇ ਆਜ਼ਾਦੀ ਦੇ ਅਮ੍ਰਿਤ ਮਹਾਉਤਸਵ ਦੇ ਮੌਕੇ ‘ਤੇ ਦੇਸ਼ ਭਰ ਵਿਚ 75 ਵੰਦੇ ਭਾਰਤ ਟ੍ਰੇਨ ਨੂੰ ਚਲਾਉਣ ਦਾ ਪਲਾਨ ਬਣਾਇਆ ਸੀ। ਫਿਲਹਾਲ 8ਵੀਂ ਵੰਦੇ ਭਾਰਤ ਟ੍ਰੇਨ ਨੂੰ ਸਿਕੰਦਰਾਬਾਦ ਤੋਂ ਵਿਸ਼ਾਖਾਪਟਨਮ ਵਿਚ ਰਵਾਨਾ ਕੀਤਾ ਗਿਆ ਹੈ।
ਇਹ ਵਿਸ਼ਾਖਾਪਟਨਮ ਤੋਂ ਸਵੇਰੇ 5.45 ਵਜੇ ਰਵਾਨਾ ਹੋਵੇਗੀ ਅਤੇ ਸ਼ਾਮ 14.15 ਵਜੇ ਸਿਕੰਦਰਾਬਾਦ ਪਹੁੰਚੇਗੀ। ਨਾਲ ਹੀ ਸਿਕੰਦਰਾਬਾਦ ਤੋਂ 14.45 ਵਜੇ ਚੱਲੇਗੀ ਅਤੇ 23.15 ਵਜੇ ਵਿਸ਼ਾਖਾਪਟਨਮ ਪਹੁੰਚੇਗੀ। ਇਹ ਟਰੇਨ ਸਿਰਫ 8 ਘੰਟਿਆਂ ‘ਚ ਕਰੀਬ 700 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਇਹ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਨੂੰ ਜੋੜਨ ਵਾਲੀ ਪਹਿਲੀ ਵੰਦੇ ਭਾਰਤ ਟਰੇਨ ਹੈ।
ਇਹ ਵੀ ਪੜ੍ਹੋ: ਜੰਡਿਆਲਾ ਗੁਰੂ : ਭਿਆਨਕ ਸੜਕ ਹਾਦਸੇ ‘ਚ 3 ਨੌਜਵਾਨਾਂ ਦੀ ਮੌਤ, ਭੂਆ ਨੂੰ ਲੋਹੜੀ ਦੇ ਕੇ ਪਰਤ ਰਹੇ ਸਨ ਵਾਪਸ
ਸਿਕੰਦਰਾਬਾਦ ਤੋਂ ਵਿਸ਼ਾਖਾਪਟਨਮ ਵਿਚ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਤੋਂ ਇਲਾਵਾ ਇਨ੍ਹਾਂ ਰੂਟਸ ‘ਤੇ ਇਹ ਟ੍ਰੇਨ ਚੱਲਦੀ ਹੈ। ਹਾਵੜਾ-ਨਿਊ ਜਲਪਾਈਗੁੜੀ ਵੰਦੇ ਭਾਰਤ ਐਕਸਪ੍ਰੈਸ, ਵਾਰਾਣਸੀ-ਨਵੀਂ ਦਿੱਲੀ ਵੰਦੇ ਭਾਰਤ ਐਕਸਪ੍ਰੈਸ, ਮੁੰਬਈ-ਗਾਂਧੀਨਗਰ-ਵੰਦੇ ਭਾਰਤ ਐਕਸਪ੍ਰੈਸ, ਬਿਲਾਸਪੁਰ-ਨਾਗਪੁਰ ਵੰਦੇ ਭਾਰਤ ਐਕਸਪ੍ਰੈਸ, ਨਵੀਂ ਦਿੱਲੀ-ਵੈਸ਼ਣੋ ਦੇਵੀ ਵੰਦੇ ਭਾਰਤ ਐਕਸਪ੍ਰੈਸ, ਦਿੱਲੀ-ਅੰਦੌਰਾ ਵੰਦੇ ਭਾਰਤ ਐਕਸਪ੍ਰੈਸ, ਮੈਸੂਰ-ਚੇਨਈ ਵੰਦੇ ਭਾਰਤ ਐਕਸਪ੍ਰੈਸ ਰੂਟਸ ‘ਤੇ ਚੱਲੇਗੀ।
ਵੀਡੀਓ ਲਈ ਕਲਿੱਕ ਕਰੋ -: