ਮੁਕਤਸਰ ਵਿਚ ਕਾਂਗਰਸ ਦੇ 9 ਕੌਂਸਲਰਾਂ ਨੇ ਆਪਣੀ ਹੀ ਪਾਰਟੀ ਦੇ ਨਗਰ ਕੌਂਸਲ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ੰਮੀ ਤੇਰੀਆ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਪ੍ਰਧਾਨ ਵੱਲੋਂ ਬੁਲਾੀ ਗਈ ਬੈਠਕ ਵਿਚ ਕਾਂਗਰਸ ਦੇ ਜ਼ਿਆਦਾਤਰ ਕੌਂਸਲਰ ਨਹੀਂ ਪਹੁੰਚੇ। 9 ਕੌਂਸਲਰਾਂ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ। ਅਸਤੀਫਾ ਦੇਣ ਦਾ ਕਾਰਨ ਉਨ੍ਹਾਂ ਨੇ ਨਗਰ ਪ੍ਰੀਸ਼ਦ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ੰਮੀ ਤੇਰੀਆ ਨੂੰ ਦੱਸਿਆ ਹੈ।
ਵਾਰਡ ਨੰਬਰ 6 ਤੋਂ ਕੌਂਸਲਰ ਗੁਰਿੰਦਰ ਸਿੰਘ ਬਾਵਾ ਨੇ ਕਿਹਾ ਕਿ ਨਗਰ ਕੌਂਸਲ ਪ੍ਰਧਾਨ ਨੂੰ ਬਦਲਿਆ ਜਾਵੇ। ਉਹ ਇਨ੍ਹਾਂ ਨਾਲ ਕੰਮ ਨਹੀਂ ਕਰਨਗੇ। ਇਸ ਲਈ ਉਹ ਪਾਰਟੀ ਤੋਂ ਅਸਤੀਫਾ ਦੇ ਰਹੇ ਹਨ। ਦੱਸ ਦੇਈਏ ਕਿ ਨਗਰ ਕੌਂਸਲ ਮੁਕਤਸਰ ‘ਤੇ ਕਾਂਗਰਸ ਦਾ ਕਬਜ਼ਾ ਹੈ। ਪ੍ਰਧਾਨ ਵੀ ਕਾਂਗਰਸ ਦਾ ਹੀ ਹੈ। ਕਾਂਗਰਸ ਦੇ 17 ਕੌਂਸਲਰ ਸਨ ਪਰ ਹੁਣ ਅਸਤੀਫਿਆਂ ਦੇ ਬਾਅਦ ਸਿਰਫ 8 ਰਹਿ ਗਏ ਹਨ।
ਪ੍ਰਧਾਨ ਦੀ ਕੁਰਸੀ ‘ਤੇ ਹੁਣ ਕੌਣ ਬੈਠੇਕਾ ਕਿਉਂਕਿ ਕਾਂਗਰਸ ਦੇ ਹੱਥੋਂ ਹੁਣ ਪ੍ਰਧਾਨ ਦੀ ਕੁਰਸੀ ਜਾਣਾ ਤੈਅ ਹੈ। ਨਗਰ ਕੌਂਸਲ ਵਿਚ ਹੁਣ ਕਾਂਗਰਸ ਕੋਲ ਸਿਰਫ 8 ਕੌਂਸਲਰ ਰਹਿ ਗਏ ਹਨ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਕੋਲ 10 ਕੌਂਸਲਰ ਹਨ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਜੁਆਇੰਟ ਕਮਿਸ਼ਨਰ ਦੀ ਰੇਡ, ਨਗਰ ਨਿਗਮ ਦੇ 3 ਵਿਭਾਗਾਂ ‘ਚ 45 ਕਰਮਚਾਰੀ ਗੈਰ-ਹਾਜ਼ਰ
ਦੂਜੇ ਪਾਸੇ ਨਗਰ ਕੌਂਸਲ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ੰਮੀ ਤੇਰੀਆ ਨੇ ਕਿਹਾ ਕਿ ਅਸਤੀਫਾ ਦੇਣ ਵਾਲੇ ਸਾਰੇ ਕੌਂਸਲਰਾਂ ਦੇ ਵਾਰਡਾਂ ਵਿਚ ਉਨ੍ਹਾਂ ਨੇ ਵਿਕਾਸ ਕੰਮ ਕਰਵਾਏ ਹਨ। ਉਹ ਪਤਾ ਨਹੀਂ ਅਜਿਹਾ ਕਿਉਂ ਅਤੇ ਕਿਸ ਦੇ ਕਹਿਣ ‘ਤੇ ਕਰ ਰਹੇ ਹਨ। ਬਾਕੀ ਪਾਰਟੀ ਪੱਧਰ ‘ਤੇ ਜੋ ਵੀ ਫੈਸਲਾ ਹੋਵੇਗਾ, ਮੈਨੂੰ ਮਨਜ਼ੂਰ ਹੈ।
ਵੀਡੀਓ ਲਈ ਕਲਿੱਕ ਕਰੋ -: